ਘਾਘਰਾ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਘਾਘਰਾ ਨਦੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਘਾਘਰਾ ਦਰਿਆ (ਕਰਨਾਲ਼ੀ, ਘਾਘਰਾ ਨਦੀ)
River
ਦੇਸ਼ ਭਾਰਤ, ਨਿਪਾਲ, ਤਿੱਬਤ
ਸਰੋਤ ਮਾਪਾਚਾਚੁੰਗੋ ਗਲੇਸ਼ੀਅਰ
 - ਸਥਿਤੀ ਤਿੱਬਤ, ਚੀਨ
 - ਉਚਾਈ ੩,੯੬੨ ਮੀਟਰ (੧੨,੯੯੯ ਫੁੱਟ)
ਦਹਾਨਾ ਗੰਗਾ
 - ਸਥਿਤੀ ਡੋਰੀਗੰਜ, ਭਾਰਤ
ਲੰਬਾਈ ੧,੦੮੦ ਕਿਮੀ (੬੭੧ ਮੀਲ)
ਬੇਟ ੧,੨੭,੯੫੦ ਕਿਮੀ (੪੯,੪੦੨ ਵਰਗ ਮੀਲ)
ਘਾਘਰਾ ਤੇ ਗੰਡਕੀ ਦਰਿਆ ਦਾ ਨਕਸ਼ਾ

ਘਾਘਰਾ (ਗੋਗਰਾ ਜਾਂ ਕਰਨਾਲ਼ੀ) ਭਾਰਤ ਵਿੱਚ ਵਹਿਣ ਵਾਲੀ ਇੱਕ ਨਦੀ ਹੈ। ਇਹ ਗੰਗਾ ਨਦੀ ਦੀ ਪ੍ਰਮੁੱਖ ਸਹਾਇਕ ਨਦੀ ਹੈ। ਇਹ ਦੱਖਣੀ ਤਿੱਬਤ ਦੇ ਉੱਚੇ ਪਹਬਤ ਸਿਖਰਾਂ (ਹਿਮਾਲਿਆ) ਤੋਂ ਨਿਕਲਦੀ ਹੈ ਜਿੱਥੇ ਇਸਦਾ ਨਾਮ ਕਰਣਾਲੀ ਹੈ। ਇਸ ਤੋਂ ਬਾਅਦ ਇਹ ਨੇਪਾਲ ਵਿੱਚ ਹੋ ਕੇ ਵਗਦੀ ਹੋਈ ਭਾਰਤ ਦੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਪ੍ਰਵਾਹਿਤ ਹੁੰਦੀ ਹੈ। ਲਗਭਗ ੯੭੦ ਕਿ-ਮੀ ਦੀ ਯਾਤਰਾ ਤੋਂ ਬਾਅਦ ਛਪਰਾ ਦੇ ਕੋਲ ਇਹ ਗੰਗਾ ਦੇ ਵਿੱਚ ਮਿਲ ਜਾਂਦੀ ਹੈ। ਇਸਨੂੰ ਸਰਯੂ ਨਦੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ।