ਘੁੰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਘੁੰਡ ਭਾਰਤੀ ਔਰਤ ਦਾ ਇੱਕ ਅਜਿਹਾ ਗਹਿਣਾ ਹੈ ਜੋ ਉਸ ਨੂੰ ਸੰਗ-ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਨਾਲ ਹੀ ਵੱਡੇ-ਛੋਟੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰੱਖਦਾ ਹੈ।

ਪੰਜਾਬੀ ਸੱਭਿਆਚਾਰ[ਸੋਧੋ]

  • ਪੰਜਾਬੀ ਮੁਟਿਆਰ ਦੇ ਦਿਲ ਦੀ ਗੱਲ ਨੈਣਾਂ ਰਾਹੀਂ ਬਿਆਨ ਕਰਦੀ ਹੋਈ ਬੋਲੀ

ਹੀਰ ਕੇ-ਹੀਰ ਕੇ-ਹੀਰ ਕੇ ਨੀਂ
ਅੱਖਾਂ ਜਾਂ ਲੜੀਆਂ ਘੁੰਡ ਚੀਰ ਕੇ ਨੀਂ

  • ਕੋਈ ਵੇਲਾ ਹੁੰਦਾ ਸੀ, ਜਦੋਂ ਸੁਘੜ ਮੁਟਿਆਰਾਂ ਸਹੇਲੀਆਂ ‘ਚ ਬੈਠ ਆਪਣੇ ਸਹੁਰੇ ਘਰ ਬਾਰੇ ਟਿੱਚਰਾਂ ਕਰਦੀਆਂ ਹੋਈਆਂ ਇੰਜ ਆਖਦੀਆਂ ਸਨ:

ਨੀਂ ਸਹੁਰੀਂ ਜਾ ਕੇ ਦੋ-ਦੋ ਪਿੱਟਣੇ,
ਘੁੰਡ ਕੱਢਣਾ, ਮੜ੍ਹਕ ਨਾਲ ਤੁਰਨਾ।

  • ਪੁਰਾਣੇ ਸਮਿਆਂ ਵਿੱਚ ਕੋਈ ਗੱਭਰੂ ਆਪਣੀ ਨਵੀਂ ਨਵੇਲੀ ਦੁਲਹਨ ਨੂੰ ਸਹੁਰੇ ਪਿੰਡੋਂ ਕੱਚੇ ਪਹੇ ‘ਤੇ ਤੋਰ ਕੇ ਲਿਆਉਂਦਾ ਤਾਂ ਪਿੰਡ ਦੀ ਜੂਹ ਵੜਦਿਆਂ ਹੀ ਕੁਝ ਇਉਂ ਕਹਿੰਦਾ:

ਘੁੰਡ ਕੱਢ ਲੈ ਪਤਲੀਏ ਨਾਰੇ,
ਨੀਂ ਸਹੁਰਿਆਂ ਦਾ ਪਿੰਡ ਆ ਗਿਆ।

  • ਸ਼ੌਕੀਨਣ ਮੁਟਿਆਰ ਘੁੰਡ ਕੱਢ ਕੇ ਵੀ ਆਪਣੀ ਸ਼ੌਕੀਨੀ ਦਾ ਵਿਖਾਵਾ ਇਸ ਤਰ੍ਹਾਂ ਕਰਦੀ ਹੈ।

ਬਾਰ੍ਹੀਂ ਬਰਸੀ ਖੱਟਣ ਗਿਆ ਸੀ,
ਖੱਟ ਕੇ ਲਿਆਂਦਾ ਪਤਾਸਾ।
ਨੀਂ ਸਹੁਰੇ ਕੋਲੋਂ ਘੁੰਡ ਕੱਢਦੀ,
ਨੰਗਾ ਰੱਖਦੀ ਕਲਿੱਪ ਵਾਲਾ ਪਾਸਾ।

  • ਨਵੀਂ ਵਹੁਟੀ ਘੁੰਡ ਤੋਂ ਤੰਗ ਆ ਕੇ ਇਉਂ ਕਹਿੰਦੀ ਹੈ:

ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ, ਜੇਠ ਦੀ ਅੱਖ ਵਿੱਚ ਪਾ ਦਿੰਨੀਂ ਆਂ, ਘੁੰਡ ਕੱਢਣੇ ਦੀ ਅਲਖ ਮਿਟਾ ਦਿੰਨੀ ਆਂ।</poem>

  • ਅੱਲ੍ਹੜ ਮੁਟਿਆਰ ਘੁੰਡ ‘ਚ ਛੁਪੇ ਆਪਣੇ ਨੈਣਾਂ ਬਾਰੇ ਕੁਝ ਅਜਿਹਾ ਕਹਿੰਦੀ ਹੈ:

ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ
ਰਾਤੀਂ ਅੰਬਰਾਂ ‘ਚ ਜਿਵੇਂ ਟਹਿਕਦੇ ਤਾਰੇ।

  • ਗੱਭਰੂ ਕਿਸੇ ਮੁਟਿਆਰ ਦੇ ਹੁਸਨ ਤੇ ਜੋਬਨ ਦੀ ਤਾਰੀਫ਼ ਕਰਦਾ ਹੋਇਆ ਕਹਿੰਦਾ ਹੈ।

ਘੁੰਡ ਕੱਢ ਲੈ ਪੱਤਣ ‘ਤੇ ਖੜ੍ਹੀਏ
ਨੀਂ ਪਾਣੀਆਂ ਨੂੰ ਅੱਗ ਲੱਗ ਜੂ।

ਹਵਾਲੇ[ਸੋਧੋ]