ਸਮੱਗਰੀ 'ਤੇ ਜਾਓ

ਘੋਟਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਿਨੇ ਹੋਏ ਸਾਗ, ਦਾਲ ਆਦਿ ਨੂੰ ਘੋਟਣ ਲਈ ਲੱਕੜੀ ਦੀ ਡੰਡੀ ਵਾਲੇ ਇਕ ਰਸੋਈ ਸੰਦ ਨੂੰ, ਜਿਸ ਦੇ ਇਕ ਸਿਰੇ ਤੇ ਮਧਾਣੀ ਵਾਂਗ ਫੁੱਲ ਲੱਗੇ ਹੁੰਦੇ ਹਨ, ਘੋਟਣੀ ਕਹਿੰਦੇ ਹਨ। ਜੇ ਕਰ ਥੋੜ੍ਹੇ ਦਹੀਂ ਦੀ ਪੀਣ ਲਈ ਲੱਸੀ ਬਣਾਉਣੀ ਹੋਵੇ, ਉਸ ਨੂੰ ਵੀ ਘੋਟਣੀ ਨਾਲ ਘੋਟਿਆ ਜਾਂਦਾ ਹੈ। ਘੋਟਣੀ ਦੀ ਡੰਡੀ ਇਕ ਕੁ ਫੁੱਟ ਦੀ ਹੁੰਦੀ ਹੈ।ਫੁੱਲ ਤਿੰਨ ਕੁ ਇੰਚ ਦੇ ਹੁੰਦੇ ਹਨ। ਹੁਣ ਤਾਂ ਲੱਸੀ ਬਣਾਉਣ ਵਾਲੇ ਦੁਕਾਨਦਾਰ ਅਲਮੂਨੀਅਮ/ਸਟੀਲ ਦੀਆਂ ਬਣੀਆਂ ਹੋਈਆਂ ਬਿਜਲੀ ਨਾਲ ਚੱਲਣ ਵਾਲੀਆਂ ਘੋਟਣੀਆਂ ਰੱਖਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.