ਘੋੜੀ ਚੜ੍ਹਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਘੋੜੀ ਇਕ ਮਸ਼ਹੂਰ ਪਸ਼ੂ ਹੈ ਜੋ ਸਵਾਰੀ ਕਰਨ ਦੇ ਕੰਮ ਆਉਂਦੀ ਹੈ। ਘੋੜੀ ਚੜ੍ਹਣਾ ਪਹਿਲੇ ਸਮਿਆਂ ਦੀ ਵਿਆਹ ਦੀ ਇਕ ਰਸਮ ਹੈ।ਲਾੜਾ ਘੋੜੀ ਉੱਪਰ ਚੜ੍ਹ ਕੇ ਲਾੜੀ ਨੂੰ ਵਿਆਹੁਣ ਜਾਂਦਾ ਸੀ। ਲਾੜੇ ਦੇ ਘੋੜੀ ਚੜ੍ਹਣ ਸਮੇਂ ਜੋ ਗੀਤ ਗਾਏ ਜਾਂਦੇ ਸਨ, ਉਨ੍ਹਾਂ ਗੀਤਾਂ ਨੂੰ ਵੀ ਘੋੜੀ ਦੇ ਗੀਤ ਕਹਿੰਦੇ ਸਨ/ਹਨ। ਘੋੜੀ/ਘੋੜੇ, ਤਾਂਗੇ, ਬੱਘੀ ਨੂੰ ਵੀ ਜੋੜੇ ਜਾਂਦੇ ਸਨ/ਹਨ। ਪੁਲੀਸ ਤੇ ਮਿਲਟਰੀ ਵਿਚ ਵੀ ਘੋੜੇ/ ਘੋੜੀਆਂ ਵਰਤੇ ਜਾਂਦੇ ਹਨ। ਪੈਸੇ ਵਾਲੇ ਪਰਿਵਾਰ ਸਵਾਰੀ ਕਰਨ ਲਈ ਵੀ ਘੋੜੇ/ ਘੋੜੀਆਂ ਆਮ ਰੱਖਦੇ ਸਨ। ਵਿਆਹ ਤੋਂ ਪਿੱਛੋਂ ਲਾੜੇ ਦੀ ਘੋੜੀ ਡੋਲੀ ਦੇ ਅੱਗੇ ਹੁੰਦੀ ਸੀ ਤੇ ਡੋਲੀ ਲਾੜੇ ਦੀ ਘੋੜੀ ਦੇ ਪਿੱਛੇ-ਪਿੱਛੇ ਆਉਂਦੀ ਸੀ।ਹੁਣ ਮਸ਼ੀਨੀ ਯੁੱਗ ਹੈ। ਲਾੜਾ ਹੁਣ ਘੋੜੀ ਤੇ ਚੜ੍ਹ ਕੇ ਲਾੜੀ ਨੂੰ ਵਿਆਹੁਣ ਨਹੀਂ ਜਾਂਦਾ, ਸਗੋਂ ਸਜੀ ਸਜਾਈ ਵੱਡੀ ਕਾਰ ਤੇ ਜਾਂਦਾ ਹੈ। ਲਾੜੀ ਨੂੰ ਵਿਆਹ ਕੇ ਆਪਣੀ ਕਾਰ ਵਿਚ ਹੀ ਬਿਠਾ ਕੇ ਲਿਆਉਂਦਾ ਹੈ। ਇਸ ਲਈ ਲਾੜੇ ਦੀ ਘੋੜੀ ਚੜ੍ਹਣ ਦੀ ਰਸਮ ਹੁਣ ਖ਼ਤਮ ਹੋ ਗਈ ਹੈ। ਹਾਂ, ਅਜੇ ਵੀ ਕਈ ਪਰਿਵਾਰ ਜੰਨ ਘਰ ਦੇ ਨੇੜੇ ਆ ਕੇ, ਲਾੜੇ ਨੂੰ ਕਾਰ ਵਿਚੋਂ ਲਾਹ ਕੇ, ਘੋੜੀ ਤੇ ਬਿਠਾ ਕੇ ਜੰਨ ਘਰ ਲੈ ਕੇ ਜਾਂਦੇ ਵੇਖੇ ਜਾਂਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.