ਚਰਕ ਸੰਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਰਕ ਸੰਹਿਤਾ (ਦੇਵਨਾਗਰੀ:चरक संहिता) ਆਯੁਰਵੇਦ (ਭਾਰਤੀ ਚਿਕਿਤਸਾ ਵਿਗਿਆਨ) ਦਾ ਇੱਕ ਪ੍ਰਸਿੱਧ ਗਰੰਥ ਹੈ।[1] ਇਹ ਸੰਸਕ੍ਰਿਤ ਭਾਸ਼ਾ ਵਿੱਚ ਹੈ। ਇਸ ਦੇ ਉਪਦੇਸ਼ਕ ਅਤਰਿਪੁਤਰ ਪੁਨਰਵਸੁ, ਗਰੰਥਕਰਤਾ ਅਗਨਿਵੇਸ਼ ਅਤੇ ਪ੍ਰਤੀਸੰਸਕਾਰਕ ਚਰਕ ਹਨ।

ਪ੍ਰਾਚੀਨ ਸਾਹਿਤ ਨੂੰ ਘੋਖਣ ਤੋਂ ਗਿਆਤ ਹੁੰਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ ਗਰੰਥ ਜਾਂ ਤੰਤਰ ਦੀ ਰਚਨਾ ਸ਼ਾਖਾ ਦੇ ਨਾਮ ਨਾਲ ਹੁੰਦੀ ਸੀ। ਜਿਵੇਂ ਕਠ ਸ਼ਾਖਾ ਵਿੱਚ ਕਠੋਪਨਿਸ਼ਦ ਬਣੀ। ਸ਼ਾਖ਼ਾਵਾਂ ਜਾਂ ਚਰਣ ਉਨ੍ਹਾਂ ਦਿਨਾਂ ਦੇ ਵਿਦਿਆਪੀਠ ਸਨ, ਜਿੱਥੇ ਅਨੇਕ ਮਜ਼ਮੂਨਾਂ ਦਾ ਅਧਿਅਨ ਹੁੰਦਾ ਸੀ। ਇਸ ਲਈ ਸੰਭਵ ਹੈ, ਚਰਕ ਸੰਹਿਤਾ ਦਾ ਪ੍ਰਤੀਸੰਸਕਾਰ ਚਰਕ ਸ਼ਾਖਾ ਵਿੱਚ ਹੋਇਆ ਹੋਵੇ।

ਭਾਰਤੀ ਚਿਕਿਤਸਾ ਵਿਗਿਆਨ ਦੇ ਤਿੰਨ ਵੱਡੇ ਨਾਮ ਹਨ - ਚਰਕ, ਸੁਸ਼ਰੁਤ ਅਤੇ ਵਾਗਭਟ। ਚਰਕ ਸੰਹਿਤਾ, ਸੁਸ਼ਰੁਤਸੰਹਿਤਾ ਅਤੇ ਵਾਗਭਟ ਦਾ ਅਸ਼ਟਾਂਗਸੰਗਰਹਿ ਅੱਜ ਵੀ ਭਾਰਤੀ ਚਿਕਿਤਸਾ ਵਿਗਿਆਨ (ਆਯੁਰਵੇਦ) ਦੇ ਮਿਆਰੀ ਗਰੰਥ ਹਨ।

ਚਿਕਿਤਸਾ ਵਿਗਿਆਨ ਜਦੋਂ ਬਾਲ ਅਵਸਥਾ ਵਿੱਚ ਹੀ ਸੀ ਉਸ ਸਮੇਂ ਚਰਕ ਸੰਹਿਤਾ ਵਿੱਚ ਉਪਲਬਧ ਆਯੁਰਵੇਦ ਦੇ ਸਿਧਾਂਤ ਬਹੁਤ ਹੀ ਉੱਤਮ ਤੇ ਗੰਭੀਰ ਸਨ। ਇਸ ਦੇ ਦਰਸ਼ਨ ਤੋਂ ਅਤਿਅੰਤ ਪ੍ਰਭਾਵਿਤ ਆਧੁਨਿਕ ਚਿਕਿਤਸਾ ਵਿਗਿਆਨ ਦੇ ਆਚਾਰੀਆ ਪ੍ਰੋਫੈਸਰ ਆਸਲਰ ਨੇ ਚਰਕ ਦੇ ਨਾਮ ਤੇ ਅਮਰੀਕਾ ਦੇ ਨਿਊਯਾਰਕ ਨਗਰ ਵਿੱਚ 1898 ਵਿੱਚ ਚਰਕ - ਕਲਬ ਸਥਾਪਿਤ ਕੀਤਾ ਜਿੱਥੇ ਚਰਕ ਦਾ ਇੱਕ ਚਿੱਤਰ ਵੀ ਲੱਗਾ ਹੈ।

ਹਵਾਲੇ[ਸੋਧੋ]

  1. Meulenbeld, G. J. A History of Indian Medical Literature (Groningen, 1999--2002), vol. IA, pp. 7-180.