ਸਮੱਗਰੀ 'ਤੇ ਜਾਓ

ਚਵਿੰਡਾ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਵਿੰਡਾ ਕਲਾਂ ਅਜਨਾਲਾ ਤਹਿਸੀਲ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪਿੰਡ ਹੈ। ਇਹ ਅਟਾਰੀ ਨੂੰ ਜਾਂਦੀ ਸੜਕ ਦੇ ਰਣੀਕੇ-ਰਣਗੜ੍ਹ ਮੋੜ ਤੋਂ ਚੁਗਾਵੇਂ ਵੱਲ ਜਾਂਦੀ ਸੜਕ ’ਤੇ ਸੱਜੇ ਪਾਸੇ ਪੈਂਦਾ ਹੈ। ਚਵਿੰਡੇ ਦੇ ਚੜ੍ਹਦੇ ਪਾਸੇ ਕਿਲੋਮੀਟਰ ਕੁ ਦੂਰ ‘ਲਾਹੌਰ ਬਰਾਂਚ’ ਨਹਿਰ ਵਗਦੀ ਹੈ। ਇਥੇ ਇੱਕ ਇਤਿਹਾਸਕ ਗੁਰਦੁਆਰਾ ਹੈ ਜਿਸ ਦਾ ਨਾ ਗੁਰਦੁਆਰਾ ਬਾਬਾ ਸਾਧੂ ਸਿੱਖ ਹੈ। ਇਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ। ਇਸ ਪਿੰਡ ਵਿੱਚ ਸਾਲ ਦੇ ਸ਼ੁਰੂ ਵਿੱਚ ਨਗਰ ਕੀਰਤਨ ਵੀ ਹੁੰਦਾ ਹੈ। ਇਥੇ ਹਰ ਸਾਲ ਹੋਲੇ ਮੁਹੱਲੇ ਦੇ ਜੋੜ ਮੇਲਾ ਦੌਰਾਨ ਕੱਬਡੀ ਟੌਰਨਮੈਂਟ ਵ ਹੁੰਦਾ ਹੈ। ਅਗੇ ਇੱਕ ਪ੍ਰਾਇਮਰੀ ਸਕੂਲ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ।

ਹਵਾਲੇ[ਸੋਧੋ]