ਚਾਦਰ
Jump to navigation
Jump to search
ਚਾਦਰ (ਫ਼ਾਰਸੀ: چادر, /tʃʌdə(ɹ)/) ਇੱਕ ਬਾਹਰੀ ਲਿਬਾਸ ਹੈ ਜੋ ਆਮ ਤੌਰ 'ਤੇ ਪੂਰਬੀ ਦੇਸ਼ਾਂ ਦੀਆਂ ਔਰਤਾਂ ਸਿਰ ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਢੱਕਣ ਲਈ ਪਹਿਨਦੀਆਂ ਹਨ। ਇਰਾਨੀ ਔਰਤਾਂ ਇੱਕ ਬੜੀ ਚਾਦਰ ਦਾ ਇਸਤੇਮਾਲ ਕਰਦੀਆਂ ਹਨ ਜੋ ਤਕਰੀਬਨ ਸਾਰੇ ਜਿਸਮ ਨੂੰ ਢਕ ਲੈਂਦੀ ਹੈ। ਚਾਦਰ ਦਾ ਰਿਵਾਜ਼ ਬਹੁਤ ਪੁਰਾਣਾ ਹੈ, ਹਖ਼ਾਮਨਸ਼ੀ ਸਲਤਨਤ ਦੇ ਜ਼ਮਾਨੇ ਤੋਂ ਇਹਦਾ ਜ਼ਿਕਰ ਮਿਲਦਾ ਹੈ।[1] ਇਹ ਅੰਤਰਸੱਭਿਆਚਾਰਕ ਬਹੁ-ਮੰਤਵੀ ਵਸਤ ਹੈ। ਇਹ ਕੱਪੜੇ ਦਾ ਆਮ ਮੰਜੇ ਨੂੰ ਢੱਕ ਲੈਣ ਦੇ ਸਮਰਥ ਚੌਰਸ ਟੁਕੜਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤਾਂ ਦੇ ਨਾਲ ਨਾਲ ਮਰਦ ਵੀ ਇਸ ਦੀ ਸਰੀਰ ਦੇ ਵਸਤਰ ਵਜੋਂ ਵਰਤੋਂ ਕਰਦੇ ਹਨ। ਮਰਦ ਇਸਨੂੰ ਲੋਅਰ ਵਜੋਂ ਲੱਕ ਦੁਆਲੇ ਬੰਨ੍ਹਦੇ ਹਨ।[2]