ਸਮੱਗਰੀ 'ਤੇ ਜਾਓ

ਚਾਰੂ ਖੁਰਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਾਰੂ ਖੁਰਾਨਾ ਇੱਕ ਸੁਤੰਤਰ ਮੇਕਅੱਪ ਕਲਾਕਾਰ ਹੈ। ਜਿਸਨੇ ਫ਼ਿਲਮ ਜਗਤ ਵਿੱਚ ਔਰਤਾਂ ਨਾਲ ਹੁੰਦੇ ਭੇਦ ਭਾਵ ਵਿਰੁੱਧ ਆਵਾਜ ਉਠਾਈ।[1]

ਲਿੰਗਿਕ ਸਮਾਨਤਾ ਨੂੰ ਲੈ ਕੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸੁਪਰੀਮ ਕੋਰਟ ਨੇ[2] ਔਰਤ ਮੇਕਅੱਪ ਕਲਾਕਾਰ ਨੂੰ ਵੀ ਪੁਰਸ਼ਾਂ ਦੀ ਤਰਾਂ ਕੰਮ ਕਰਨ ਦੀ ਇਜ਼ਾਜਤ ਦੇਣ ਸੰਬੰਧੀ ਫ਼ੈਸਲਾ ਸੁਣਾਇਆ।[3] ਚਾਰੂ ਦੀਆਂ ਕੋਸ਼ਿਸ਼ਾਂ ਦੇ ਚਲਦੇ ਚਲਦੇ 50 ਸਾਲ ਬਾਅਦ ਔਰਤ ਮੇਕਅੱਪ ਕਲਾਕਾਰ ਦੇ ਲਈ ਬਾਲੀਵੁੱਡ ਦੇ ਰਸਤੇ ਖੁੱਲੇ।[4]

ਸਿੱਖਿਆ

[ਸੋਧੋ]

ਸਿਨੇਮਾਂ ਮੇਕਅੱਪ ਸਕੂਲ, ਲਾਸ ਏਂਜਲਿਸ, ਅਮੇਰੀਕਾ ਤੋਂ ਮੇਕਅੱਪ ਵਿੱਚ ਮਾਸਟਰ ਦੀ ਡਿਗਰੀ ਹਾਸਲ ਕਰਨ ਵਾਲੀ ਚਾਰੂ ਨੇ ਇੱਕ ਦਹਾਕੇ ਤੋਂ ਵੀ ਜਿਆਦਾ ਸਮੇਂ ਦੌਰਾਨ ਹਸਨ ਕਮਲ, ਅਭਿਸ਼ੇਕ ਬੱਚਨ, ਕਰੀਨਾ ਕਪੂਰ, ਅਤੇ ਵਿਕਰਮ ਵਿਜੇ ਵਰਗੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰ ਚੁੱਕੀ ਹੈ।[5]

ਨਿੱਜੀ ਜੀਵਨ

[ਸੋਧੋ]

ਦੋ ਬੱਚਿਆਂ ਦੀ ਮਾਂ ਚਾਰੂ ਅੱਜਕਲ ਵੀ ਔਰਤਾਂ ਦੇ ਅਧਿਕਾਰਾਂ ਨਾਲ ਜੁੜੇ ਕੰਮਾਂ ਲਈ ਕਿਰਿਆਸ਼ੀਲ ਹੈ।[6]

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]

https://www.facebook.com/charu.khurana.10