ਚਾਰ ਦਰਵੇਸ਼
ਚਾਰ ਦਰਵੇਸ਼ | |
---|---|
ਤਸਵੀਰ:ਚਾਰ ਦਰਵੇਸ਼.jpg | |
ਨਿਰਦੇਸ਼ਕ | ਹੋਮ ਵਾਡੀਆਂ |
ਲੇਖਕ | ਸੀ. ਐਲ. ਕਾਵਿਸ਼ |
ਸਕਰੀਨਪਲੇਅ | ਜੇ.ਬੀ.ਐੱਚ. ਵਾਡੀਆਂ |
ਕਹਾਣੀਕਾਰ | ਸੀ. ਐਲ. ਕਾਵਿਸ਼ |
ਨਿਰਮਾਤਾ | ਨਿਰਮਾਤਾ ਵਾਡੀਆਂ ਬ੍ਰਦਰਜ਼ |
ਸਿਤਾਰੇ | ਫ਼ਿਰੋਜ਼ ਖਾਨ ਸਾਇਦਾ ਖਾਨ ਨਾਜ਼ |
ਸਿਨੇਮਾਕਾਰ | ਆਗਾ ਹਾਸ਼ਮ |
ਸੰਪਾਦਕ | ਸੇਖ ਇਸਮਾਇਲ |
ਸੰਗੀਤਕਾਰ | ਜੀ. ਐਸ. ਕੋਹਲੀ |
ਪ੍ਰੋਡਕਸ਼ਨ ਕੰਪਨੀ | ਬਸੰਤ ਸਟੂਡਿਓੌ |
ਰਿਲੀਜ਼ ਮਿਤੀ | ਫਰਮਾ:ਫ਼ਿਲਮ ਤਾਰੀਕ |
ਮਿਆਦ | 155 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਚਾਰ ਦਰਵੇਸ਼ 1964 ਦੀ ਇੱਕ ਭਾਰਤੀ ਹਿੰਦੀ -ਭਾਸ਼ਾ ਦੀ ਐਕਸ਼ਨ ਫੈਂਟਸੀ ਫਿਲਮ ਹੈ ਜੋ ਬਸੰਤ ਪਿਕਚਰਸ ਬੈਨਰ ਹੇਠ ਹੋਮੀ ਵਾਡੀਆ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। [1] ਇਹ ਫਿਲਮ ਵਾਡੀਆ ਬ੍ਰਦਰਜ਼ ਦੁਆਰਾ ਬਣਾਈ ਗਈ ਸੀ ਅਤੇ ਇਸ ਦੇ ਸੰਗੀਤਕਾਰ ਜੀ.ਐਸ ਕੋਹਲੀ ਸਨ। [2] ਫਿਰੋਜ਼ ਖਾਨ ਨੇ ਕਈ "ਛੋਟੇ-ਬਜਟ" ਦੀਆਂ ਪੋਸ਼ਾਕ ਵਾਲੀਆਂ ਫਿਲਮਾਂ ਜਿਵੇਂ ਕਿ ਹੋਮੀ ਵਾਡੀਆ ਦੀ ਚਾਰ ਦਰਵੇਸ਼ ਵਿੱਚ ਹੀਰੋ ਵਜੋਂ ਕੰਮ ਕੀਤਾ। ਬਾਅਦ ਵਿੱਚ ਉਹ ਮੁੱਖ ਧਾਰਾ ਦੇ ਸਿਨੇਮਾ ਹੀਰੋ, ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਪ੍ਰਸਿੱਧ ਹੋਇਆ। ਸਿਨੇਮਾ ਜਗਤ ਵਿਚ ਫਿਲਮ ਨੂੰ ਸਰਵਉੱਤਮ ਘੋਸ਼ਿਤ ਕੀਤਾ ਗਿਆ ਸੀ। [3] ਫਿਲਮ ਵਿੱਚ ਫਿਰੋਜ਼ ਖਾਨ, ਸਈਦਾ ਖਾਨ, ਨਾਜ਼, ਬੀਐਮ ਵਿਆਸ, ਮੁਕਰੀ ਅਤੇ ਸੁੰਦਰ ਨੇ ਅਭਿਨੈ ਕੀਤਾ। [4]
ਇਹ ਫੈਂਟਸੀ ਫਿਲਮ 'ਕਮਰ' ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਰਾਜਕੁਮਾਰੀ ਨਰਗਿਸ ਬਾਨੋ ਦੇ ਪਿਆਰ ਮੁਗਧ ਹੈ ਅਤੇ ਰਾਜਕੁਮਾਰੀ ਦੀ ਭੈਣ ਹਮੀਦਾ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਾਹਸੀ ਕਾਰਜ ਕਰਦਾ ਹੈ।
ਕਥਾਨਕ
[ਸੋਧੋ]ਤਿੰਨ ਦਰਵੇਸ਼ ਇੱਕ ਧਾਰਮਿਕ ਅਸਥਾਨ 'ਤੇ ਅਰਦਾਸ ਕਰ ਰਹੇ ਹਨ, ਹਰ ਇੱਕ ਦੀ ਇੱਛਾ ਪੂਰੀ ਕਰਨ ਦੀ ਹੈ ਪਰ ਇਹ ਉਦੋਂ ਤਕ ਨਹੀਂ ਹੋ ਸਕਦਾ ਜਦੋਂ ਤਕ ਚੌਥਾ ਨਹੀਂ ਆਉਂਦਾ। ਇੱਕ ਚਿੱਟਾ ਘੋੜਾ, ਸਵਾਰ ਦੇ ਨਾਲ ਦਿਖਾਈ ਦਿੰਦਾ ਹੈ, ਅਤੇ ਇਹੀ ਚੌਥਾ ਦਰਵੇਸ਼ ਹੈ ਜੋ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦਾ ਨਾਮ 'ਕਰਮ' ਹੈ। ਕਮਰ ਆਪਣੇ ਮਾਸੂਮ ਕੁਕਰਮਾਂ ਲਈ ਮੁਸੀਬਤ ਵਿੱਚ ਫਸਣ ਵਾਲਾ ਇੱਕ ਪਰਵਾਹ-ਮੁਕਤ ਵਿਅਕਤੀ ਰਿਹਾ ਹੈ ਅਤੇ ਅਸਲ ਵਿਚ ਉਸ ਦੇ ਦੋ ਲੋਭੀ ਭਰਾਵਾਂ ਲਈ ਚਿੰਤਾ ਦਾ ਸਰੋਤ ਹੈ। ਉਹ ਸੁੰਦਰ ਰਾਜਕੁਮਾਰੀ ਨਰਗਿਸ ਬਾਨੋ ਨੂੰ ਦੇਖਦਾ ਹੈ ਅਤੇ ਉਸ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਹਾਲਾਂਕਿ, ਉਸ ਨੂੰ ਮਹਿਲ ਦੇ ਰੱਖਿਅਕਾਂ ਦੁਆਰਾ ਫੜ੍ਹ ਲਿਆ ਜਾਂਦਾ ਹੈ ਅਤੇ ਕੋਰੜੇ ਮਾਰ ਕੇ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਉਸ ਦੇ ਭਰਾ ਉਸ ਨੂੰ ਉਸ ਜਹਾਜ਼ ਤੋਂ ਸੁੱਟ ਦਿੰਦੇ ਹਨ ਜਿਸ ਵਿਚ ਉਹ ਸਫ਼ਰ ਕਰ ਰਹੇ ਸਨ ਅਤੇ ਉਹ ਪਾਣੀ ਦੇ ਹੇਠਾਂ ਸਮੁੰਦਰੀ ਰਾਜ ਵਿਚਜਾ ਉੱਤਰਦਾ ਹੇੈੈ। ਉਹ ਦੇਖਦਾ ਹੈ ਕਿ ਇੱਕ ਔਰਤ ਜਿਸ ਦੀ ਗਰਦਨ ਪੱਥਰ ਵੱਲ ਮੁੜੀ ਹੋਈ ਹੈ। ਉੱਥੇ ਹੀ ਇੱਕ ਹੋਰ ਰਾਜਕੁਮਾਰੀ, ਹਮੀਦਾ, ਇੱਕ ਦੁਸ਼ਟ ਜਾਦੂਗਰ ਦੁਆਰਾ ਕੈਦ ਕੀਤੀ ਗਈ ਹੈ। ਪੱਥਰ ਵਾਲੀ ਔਰਤ ਦੋ ਰਾਜਕੁਮਾਰੀਆਂ ਦੀ ਮਾਂ ਬਣ ਜਾਂਦੀ ਹੈ ਅਤੇ ਉਹ ਚਾਹੁੰਦੀ ਹੈ ਕਿ ਕਮਰ ਕੈਦ ਰਾਜਕੁਮਾਰੀ ਨਾਲ ਵਿਆਹ ਕਰੇ। ਹਾਲਾਂਕਿ, ਕਮਰ ਉਸ ਦੀ ਮੰਗ ਨੂੰ ਪੂਰਾ ਕਰਨ ਵਿੱਚ ਅਸਫਲ ਰਹਿੰਦਾ ਹੈ ਅਤੇ ਬਦਲੇ ਵਿੱਚ, ਪੱਥਰ ਵਾਲੀ ਔਰਤ ਗੁੱਸੇ ਵਿੱਚ ਹੈ ਅਤੇ ਉਹ ਕਮਰ ਦੀ ਚਮੜੀ ਨੂੰ ਕਾਲਾ ਕਰ ਦਿੰਦੀ ਹੈ। ਇਸ ਤਰ੍ਹਾਂ, ਉਹ ਹੋਰ ਤਿੰਨ ਦਰਵੇਸ਼ਾਂ ਨੂੰ ਮਿਲਦਾ ਹੈ। ਪੱਥਰ ਵਾਲੀ ਔਰਤ ਅਸਲ ਤੱਥਾਂ ਦਾ ਪਤਾ ਲੱਗਣ ਤੋਂ ਬਾਅਦ, ਉਸ ਨੂੰ ਮਾਫ਼ ਕਰ ਦਿੰਦੀ ਹੈ ਅਤੇ ਚਮੜੀ ਦੀ ਸਮੱਸਿਆ ਉਲਟ ਜਾਂਦੀ ਹੈ। ਉਸ ਨੇ ਹੁਣ ਫੈਸਲਾ ਕਰਨਾ ਹੈ ਕਿ ਕਿਸ ਰਾਜਕੁਮਾਰੀ ਨਾਲ ਵਿਆਹ ਕਰਨਾ ਹੈ। ਰਾਜਕੁਮਾਰੀ ਨੂੰ ਬਚਾਉਣ ਲਈ ਤਲਵਾਰ ਨਾਲ ਲੜਨ ਅਤੇ ਜਾਦੂੲ ਗਲੀਚੇ 'ਤੇ ਉੱਡਣ ਅਤੇ ਅੰਤ ਵਿੱਚ ਉਹ ਜਿਸ ਨੂੰ ਪਿਆਰ ਕਰਦਾ ਹੈ ਉਸ ਨਾਲ ਵਿਆਹ ਕਰਨ ਦੇ ਨਾਲ ਕਈ ਕਾਰਵਾਈਆਂ ਅਤੇ ਪਿੱਛਾ ਕਰਨ ਵਾਲੇ ਦ੍ਰਿਸ਼ ਹੁੰਦੇ ਹਨ।
ਅਦਾਕਾਰ
[ਸੋਧੋ]- ਫਿਰੋਜ਼ ਖਾਨ ਕਮਰ ਬਖਤ ਦੇ ਰੂਪ ਵਿੱਚ
- ਨਰਗਿਸ ਦੇ ਰੂਪ ਵਿੱਚ ਸਈਦਾ ਖਾਨ
- ਹਮੀਦਾ ਵਜੋਂ ਨਾਜ਼
- ਮੁਕਰੀ
- ਬੀ.ਐਮ ਵਿਆਸ
- ਅਮਰਨਾਥ
- ਰਤਨਮਾਲਾ
- ਜੀਵਨਕਲਾ
- ਸੁੰਦਰ
- ਡਬਲਯੂ ਐਮ ਖਾਨ
- ਪਾਲ ਸ਼ਰਮਾ
ਹਵਾਲੇ
[ਸੋਧੋ]- ↑ "Char Dervesh". Gomolo.com. Archived from the original on 17 ਸਤੰਬਰ 2014. Retrieved 16 September 2014.
- ↑ "Char Dervesh (Four Dervishes), 1964, Museum Series". Vintage Bollywood Art. Archived from the original on 17 ਸਤੰਬਰ 2014. Retrieved 16 September 2014.
- ↑ Ashok Raj (1 November 2009). Hero Vol.2. Hay House, Inc. pp. 89–. ISBN 978-93-81398-03-6. Retrieved 16 September 2014.
- ↑ "Char Dervesh". Alan Goble. Retrieved 1 September 2014.
ਬਾਹਰੀ ਲਿੰਕ
[ਸੋਧੋ]- ਚਾਰ ਦਰਵੇਸ਼ (1964) at IMDb