ਸਮੱਗਰੀ 'ਤੇ ਜਾਓ

ਚਾਰ ਮੀਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਾਰਮੀਨਾਰ

ਚਾਰਮਿਨਾਰ ਹੈਦਰਾਬਾਦ

ਸਥਾਨ ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
17°21′41″N 78°28′28″E / 17.36139°N 78.47444°E / 17.36139; 78.47444
ਸਥਾਪਿਤ 1591
ਆਰਕੀਟੈਕਚਰ ਸੰਬੰਧੀ ਜਾਣਕਾਰੀ
ਆਰਕੀਟੈਕਚਰ ਸ਼ੈਲੀ ਇਸਲਾਮੀ ਆਰਕੀਟੈਕਚਰ
ਮਿਨਾਰਾਂ 4
ਮਿਨਾਰਾਂ ਦੀ ਉਚਾਈ 48.7 ਮੀਟਰ (160 ਫੁੱਟ)

ਚਾਰ ਮੀਨਾਰ ਹੈਦਰਾਬਾਦ, ਭਾਰਤ ਵਿੱਚ ਸੁਲਤਾਨ ਮੁਹੰਮਦ ਕੁੱਲੀ ਕੁਤਬ ਸ਼ਾਹ ਦੀ ਬਣਾਈ ਹੋਈ ਤਾਰੀਖ਼ੀ ਯਾਦਗਾਰ ਹੈ। ਇਸ ਦਾ ਨੀਂਹ ਪੱਥਰ 999 ਹਿਜਰੀ (1591) ਵਿੱਚ ਰੱਖਿਆ ਗਿਆ ਸੀ। ਇਹ ਮੂਸੀ ਨਦੀ ਦੇ ਪੂਰਬੀ ਕੰਢੇ ਵਾਲੇ ਪਾਸੇ ਹੈ।[1] ਜਿਸ ਜਗ੍ਹਾ ਚਾਰ ਮੀਨਾਰ ਸਥਿਤ ਹੈ ਉਥੇ ਕਦੇ ਮੌਜ਼ਾ ਚਚਲਮ ਹੁੰਦਾ ਸੀ, ਜਿਸ ਵਿੱਚ ਕਈ ਰਵਾਇਤਾਂ ਦੇ ਮੁਤਾਬਿਕ ਸੁਲਤਾਨ ਕੁੱਲੀ ਕੁਤਬ ਸ਼ਾਹ ਦੀ ਮਹਿਬੂਬਾ ਭਾਗ ਮਤੀ ਰਿਹਾ ਕਰਦੀ ਸੀ। ਚਾਰ ਮੀਨਾਰ ਦੀ ਇਮਾਰਤ 189 ਫੁੱਟ ਉੱਚੀ ਹੈ ਅਤੇ ਸ਼ਹਿਰ ਹੈਦਰਾਬਾਦ ਦੇ ਐਨ ਕੇਂਦਰ ਵਿੱਚ ਸਥਿਤ ਹੈ। ਚਾਰ ਮੀਨਾਰ ਦੇ ਚੌਕ ਵਿੱਚੋਂ ਸ਼ਹਿਰ ਦੇ ਚਾਰੇ ਪਾਸੇ ਸੜਕਾਂ ਨਿਕਲਦੀਆਂ ਹਨ।

ਚਾਰ ਮੀਨਾਰ 1591 ਵਿੱਚ ਸ਼ਹਿਰ ਦੇ ਅੰਦਰ ਪਲੇਗ ਦੇ ਅੰਤ ਦੀ ਖੁਸ਼ੀ ਵਿੱਚ ਮੋਹੰਮਦ ਕੁਲੀ ਕੁਤੁਬਸ਼ਾਹ ਦੁਆਰਾ ਬਣਵਾਈ ਗਈ ਵਾਸਤੁਕਲਾ ਦਾ ਇੱਕ ਨਮੂਨਾ ਹੈ। ਸ਼ਹਿਰ ਦੀ ਪਛਾਣ ਮੰਨੀ ਜਾਣ ਵਾਲੀ ਚਾਰਮੀਨਾਰ ਚਾਰ ਮੀਨਾਰਾਂ ਤੋਂ ਮਿਲ ਕੇ ਬਣੀ ਇੱਕ ਚੋਕੋਰ ਪ੍ਰਭਾਵਸ਼ਾਲੀ ਇਮਾਰਤ ਹੈ। ਇਸ ਦੇ ਮਹਿਰਾਬ ਵਿੱਚ ਹਰ ਸ਼ਾਮ ਰੋਸ਼ਨੀ ਕੀਤੀ ਜਾਂਦੀ ਹੈ, ਜੋ ਇੱਕ ਦਿਲਕਸ਼ ਦ੍ਰਿਸ਼ ਬਣ ਜਾਂਦਾ ਹੈ। ਇਹ ਸਮਾਰਕ ਗਰੇਨਾਇਟ ਦੇ ਮਨਮੋਹਕ ਚੋਕੋਰ ਖੰਭਿਆਂ ਨਾਲ ਬਣਿਆ ਹੈ ਜੋ ਉੱਤਰ, ਦੱਖਣ, ਪੂਰਬ ਅਤੇ ਪੱਛਮ ਦਿਸ਼ਾਵਾਂ ਵਿੱਚ ਸਥਿਤ ਚਾਰ ਵਿਸ਼ਾਲ ਮਹਿਰਾਬਾਂ ਤੇ ਉਸਾਰਿਆ ਗਿਆ ਹੈ।

ਮੂਰਤਾਂ

[ਸੋਧੋ]

ਹਵਾਲੇ

[ਸੋਧੋ]
  1. Charminar (building, Hyderabad,।ndia), Britannica Online Encyclopedia