ਚਿੰਤਾਮਣੀ ਤ੍ਰਿਅੰਬਕ ਖਾਨੋਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੀ. ਟੀ. ਖਾਨੋਲਕਰ
ਜਨਮ
ਚਿੰਤਾਮਣੀ ਤ੍ਰਿਅੰਬਕ ਖਾਨੋਲਕਰ

8 ਮਾਰਚ 1930
ਬਗਲਾਂਚੀ ਰਾਏ, ਵੈਂਗੁਰਲਾ, ਮਹਾਰਾਸ਼ਟਰ
ਮੌਤਅਪ੍ਰੈਲ 26, 1976(1976-04-26) (ਉਮਰ 46)
ਪੇਸ਼ਾਲੇਖਕ

ਚਿੰਤਾਮਣੀ ਤ੍ਰਿਅੰਬਕ ਖਾਨੋਲਕਰ (ਸੀ ਟੀ ਖਾਨੋਲਕਰ) (ਦੇਵਨਾਗਰੀ: चिंतामणी त्र्यंबक खानोलकर) (8 ਮਾਰਚ 1930 - 26 ਅਪ੍ਰੈਲ 1976) ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਲੇਖਕ ਸੀ। ਉਸਨੇ ਕਵਿਤਾਵਾਂ "ਆਰਤੀ ਪ੍ਰਭੂ" ਨਾਮ ਅਤੇ ਵਾਰਤਕ ਆਪਣੇ ਨਾਮ ਹੇਠ ਲਿਖੀ। ਉਨ੍ਹਾਂ ਨੂੰ ਆਪਣੀ ਨਾਟਕ ਲੇਖਣੀ ਲਈ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ 1978 ਵਿੱਚ ਉਨ੍ਹਾਂ ਦੀ ਕਵਿਤਾ ਸੰਗ੍ਰਹਿ ਨਕਸ਼ਤਰਾਂਚੇ ਦੇਨੇ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਅਰੰਭਕ ਜੀਵਨ[ਸੋਧੋ]

ਖਾਨੋਲਕਰ ਦਾ ਜਨਮ 8 ਮਾਰਚ 1930 ਨੂੰ ਮਹਾਰਾਸ਼ਟਰ ਵਿੱਚ ਵੈਂਗੁਰਲਾ ਨੇੜੇ ਬਗਲਾਂਚੀ ਰਾਏ ਪਿੰਡ ਵਿੱਚ ਇੱਕ ਛੋਟੇ ਜਿਹੇ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਸਨੇ 1950 ਵਿੱਚ ਕਵਿਤਾ ਲਿਖਣੀ ਅਰੰਭ ਕੀਤੀ ਅਤੇ ਉਸਦੀ ਕਵਿਤਾ ਸ਼ੂਨਿਆ ਸ਼ਰੰਗਰਟ ਦੀ ਖ਼ੂਬ ਪ੍ਰਸੰਸਾ ਹੋਈ, ਜੋ 1954 ਵਿੱਚ ਮਰਾਠੀ ਸਾਹਿਤਕ ਰਸਾਲੇ ਸੱਤਿਆ ਕਥਾ ਦੇ ਫਰਵਰੀ ਦੇ ਐਡੀਸ਼ਨ ਵਿੱਚ ਛਪੀ ਸੀ। ਖਾਨੋਲਕਰ ਨੇ ਦਸਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਅਤੇ “ਖਾਨਾਵਾਲ” (ਇੱਕ ਛੋਟਾ ਜਿਹਾ ਹੋਟਲ) ਦਾ ਪਰਿਵਾਰਕ ਕਾਰੋਬਾਰ ਚਲਾਉਣਾ ਸ਼ੁਰੂ ਕੀਤਾ। ਹਾਲਾਂਕਿ, ਕਾਰੋਬਾਰ ਚੰਗਾ ਨਹੀਂ ਰਿਹਾ ਅਤੇ ਖਾਨੋਲਕਰ ਨੇ 1959 ਵਿੱਚ ਰੋਜ਼ੀ-ਰੋਟੀ ਦੀ ਭਾਲ ਵਿੱਚ ਆਪਣਾ ਪਿੰਡ ਛੱਡ ਕੇ ਮੁੰਬਈ ਜਾਣ ਦਾ ਫੈਸਲਾ ਕੀਤਾ।

ਮੁੰਬਈ ਵਿੱਚ ਸ਼ੁਰੂਆਤੀ ਸਾਲ[ਸੋਧੋ]

ਖਾਨੋਲਕਰ ਆਪਣੀ ਕਵਿਤਾਵਾਂ ਕਾਰਨ ਸ਼ਹਿਰ ਆਉਣ ਤੋਂ ਪਹਿਲਾਂ ਹੀ ਮਰਾਠੀ ਸਾਹਿਤਕ ਹਲਕਿਆਂ ਵਿੱਚ ਜਾਣਿਆ ਜਾਣ ਲੱਗ ਪਿਆ ਸੀ। ਉਹ ਇੱਕ ਸਾਥੀ ਕਵੀ ਮੰਗੇਸ਼ ਪਦਗਾਂਵਕਰ ਦੀ ਸਹਾਇਤਾ ਨਾਲ ਮੁੰਬਈ ਅਕਾਸ਼ਵਾਣੀ (ਸਟੇਟ ਰੇਡੀਓ) ਵਿੱਚ ਨੌਕਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ, ਪਰ ਉਸਨੂੰ ਆਪਣੇ ‘ਖਬਤੀ ਵਿਹਾਰ’ ਕਾਰਨ 1961 ਵਿੱਚ ਨੌਕਰੀ ਛੱਡਣੀ ਪਈ। ਇਸ ਨਾਲ ਮੁੰਬਈ ਵਿੱਚ ਉਸ ਦੇ ਸ਼ੁਰੂਆਤੀ ਸਾਲ ਵਿੱਤੀ ਮੁਸ਼ਕਲਾਂ ਨਾਲ ਭਰੇ ਹੋਏ ਸਨ।

ਕਵਿਤਾ[ਸੋਧੋ]

ਜੋਗਵਾ 1959 ਵਿੱਚ ਉਸਦਾ ਪਹਿਲਾ ਪ੍ਰਕਾਸ਼ਤ ਕਵਿਤਾਵਾਂ ਦਾ ਸੰਗ੍ਰਹਿ ਸੀ। ਉਸ ਤੋਂ ਬਾਅਦ, 1962 ਵਿੱਚ ਉਸਨੇ ਇੱਕ ਹੋਰ ਕਵਿਤਾ ਸੰਗ੍ਰਿਹਦਿਵੇਲਾਗਨ ਪ੍ਰਕਾਸ਼ਤ ਕੀਤਾ। ਦੋਵੇਂ ਸੰਗ੍ਰਹਿਆਂ ਵਿੱਚ ਬਹੁਤੀਆਂ ਕਵਿਤਾਵਾਂ ਉਹ ਹਨ ਜੋ ਵਿਆਕੁਲਤਾ ਅਤੇ ਪ੍ਰੇਸ਼ਾਨੀਆਂ ਨੂੰ ਚਿਤਰਦੀਆਂ ਹਨ। ਯਾਦਾਂ ਤਾਜ਼ਾ ਕਰਾਉਣ ਵਾਲੀ ਵਿਆਕੁਲਤਾ ਉਸਦੀਆਂ ਕਵਿਤਾਵਾਂ ਦੇ ਸ਼ੁਰੂਆਤੀ ਸੰਗ੍ਰਹਿ ਵਿੱਚ ਮੁੱਖ ਭਾਵਨਾ ਹੈ। ਉਸਦੀਆਂ ਕਵਿਤਾਵਾਂ ਵਿੱਚ ਇੱਕ ਪ੍ਰੇਮੀ ਦੇ ਰੋਮਾਂਟਿਕ ਵਰਣਨ ਨਹੀਂ ਮਿਲਦੇ ਜਿਵੇਂ ਕਿ ਉਸ ਦੇ ਸਮਕਾਲੀਆਂ ਦੀਆਂ ਕਵਿਤਾਵਾਂ ਵਿੱਚ ਮਿਲਦੇ ਹਨ। ਉਸ ਦੀਆਂ ਕਵਿਤਾਵਾਂ ਇੱਕ ਪ੍ਰੇਮੀ ਦੀ ਗੱਲ ਕਰਨ ਨਾਲ ਸ਼ੁਰੂ ਹੋ ਸਕਦੀਆਂ ਸਨ, ਪਰ ਦੁੱਖ ਦੀ ਤੀਬਰਤਾ ਉਸ ਨੂੰ ਇੰਨੇ ਜ਼ੋਰ ਨਾਲ ਤੜਪਾਉਂਦੀ ਹੈ ਕਿ ਕਵਿਤਾ ਪੀੜਾਂ ਦਾ ਪਰਾਗਾ ਬਣ ਜਾਂਦੀ ਹੈ।

ਪ੍ਰਕਾਸ਼ਿਤ ਸਾਹਿਤ[ਸੋਧੋ]

  • ਅਜਗਰ (ਨਾਵਲ, 1965)
  • ਅਜਬ ਨ੍ਯਾਯ ਵਰਤੁਲਾਚਾ (ਨਾਟਕ, 1974)
  • ਅਭੋਗੀ (ਨਾਟਕ)
  • ਅਵਧ੍ਯ (ਨਾਟਕ, 1972)
  • ਆਪੁਲੇ ਮਰਣ
  • ਏਕ ਲਘੁਕਦੰਬਰੀ ਆਣਿ ਕਾਹੀ ਕਵਿਤਾ
  • ਏਕ ਸ਼ੂਨ੍ਯ ਬਾਜੀਰਾਵ (ਨਾਟਕ, 1966)
  • ਕਾਲਾਯ ਤਸਮੈ ਨਮ: (ਨਾਟਕ, 1972)
  • ਕੋਂਡੁਰਾ (ਨਾਵਲ, 1966)
  • ਗਣੂਰਾਯ ਆਣਿ ਚਾਨੀ (ਨਾਵਲ, 1970)
  • ਚਾਫਾ ਆਣਿ ਦੇਵਾਚੀ ਆਈ (ਕਥਾ ਸੰਗ੍ਰਹਿ, 1975)
  • ਜੋਗਵਾ (ਕਾਵਿ-ਸੰਗ੍ਰਹਿ, 1959)
  • ਤ੍ਰਿਸ਼ੰਕੂ (ਨਾਵਲ, 1968)
  • ਦਿਵੇਲਾਗਣ (ਕਾਵਿ-ਸੰਗ੍ਰਹਿ, 1962)
  • ਨਕਸ਼ਤ੍ਰਾਂਚੇ ਦੇਣੇ (ਕਾਵਿ-ਸੰਗ੍ਰਹਿ, 1975)
  • ਪਾਸ਼ਾਣ ਪਾਲਵੀ (ਨਾਵਲ, 1976)
  • ਪਿਸ਼ਾਚ (ਨਾਵਲ, 1970)
  • ਰਖੇਲੀ (ਨਾਟਕ)
  • ਰਾਖੀ ਪਾਖਰੂ (ਕਥਾ ਸੰਗ੍ਰਹਿ, 1971)
  • ਰਾਤ੍ਰ ਕਾਲੀ, ਘਾਗਰ ਕਾਲੀ (ਨਾਵਲ, 1962)
  • ਸ਼੍ਰੀਮੰਤ ਪਤੀਚੀ ਰਾਣੀ (ਨਾਟਕ)
  • ਸਗੇਸੋਯਰੇ (ਨਾਟਕ, 1967)
  • ਸਨਈ (ਕਥਾ ਸੰਗ੍ਰਹਿ, 1964)
  • ਹਯਵਦਨ (ਨਾਟਕ)

ਹਵਾਲੇ[ਸੋਧੋ]