ਸਮੱਗਰੀ 'ਤੇ ਜਾਓ

ਚਿੱਟਾ ਲਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੱਟਾ ਲਹੂ
ਲੇਖਕਨਾਨਕ ਸਿੰਘ
ਮੂਲ ਸਿਰਲੇਖਚਿੱਟਾ ਲਹੂ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਨ ਦੀ ਮਿਤੀ
1923, 1932[1]

ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ।[2] ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ।[3] ਰੂਸੀ ਅਨੁਵਾਦਕ ਨਤਾਲੀਆ ਤਾਲਸਤਾਏ (ਜਿਸਦਾ ਲੀਓ ਤਾਲਸਤਾਏ ਨਾਲ ਕੋਈ ਸੰਬੰਧ ਨਹੀਂ) ਨੇ ਇਸ ਨਾਵਲ "ਚਿੱਟਾ ਲਹੂ" ਦਾ ਰੂਸੀ ਵਿੱਚ ਅਨੁਵਾਦ ਕੀਤਾ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।"

ਕਹਾਣੀ[ਸੋਧੋ]

ਇਹ ਇੱਕ ਕੁੜੀ ਸੁੰਦਰੀ ਦੀ ਕਹਾਣੀ ਹੈ ਜਿਸ ਦੀ ਮਾਂ ਨੂੰ ਹਾਲਤ ਨੇ ਵੇਸ਼ਵਾ ਬਣਨ ਲਈ ਮਜਬੂਰ ਕਰ ਦਿੱਤਾ ਅਤੇ ਉਸਨੂੰ ਆਪਣੀ ਧੀ ਸੁੰਦਰੀ ਨੂੰ ਛੱਡਣਾ ਪਿਆ। ਸੁੰਦਰੀ ਦੀ ਸਾਂਭ ਸੰਭਾਲ ਇੱਕ ਮਦਾਰੀ ਨੇ ਕੀਤੀ। ਅਤੇ ਫਿਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਿੰਡ ਰਹਿੰਦੀ ਆਪਣੀ ਮਾਂ ਦੇ ਨਾਲ ਰਹਿਣ ਲਈ ਸ਼ਹਿਰ ਤੋਂ ਪਰਤਿਆ ਪ੍ਰਗਤੀਸ਼ੀਲ ਵਿਚਾਰਾਂ ਨੂੰ ਪਰਣਾਇਆ ਬਚਨ ਸਿੰਘ ਸੁੰਦਰੀ ਦੇ ਜੀਵਨ ਵਿੱਚ ਵੱਡੀ ਤਬਦੀਲੀ ਲੈ ਆਉਂਦਾ ਹੈ। ਉਹ ਉਸਨੂੰ ਪੜ੍ਹਨਾ ਲਿਖਣਾ ਅਤੇ ਗੁਰਬਾਣੀ ਪਾਠ ਕਰਨਾ ਸਿਖਾਉਂਦਾ ਹੈ। ਪਿੰਡ ਦੇ ਰੂੜੀਵਾਦੀ ਲੋਕ ਸੁੰਦਰੀ ਦੇ ਇਸ ਨਿਖਾਰ ਨੂੰ ਬਰਦਾਸ਼ਤ ਨਹੀਂ ਕਰਦੇ ਅਤੇ ਸੁੰਦਰੀ ਨੂੰ ਮਾਰ ਮੁਕਾਉਣ ਤੱਕ ਦੀਆਂ ਸਾਜ਼ਸਾਂ ਰਚਦੇ ਹਨ। ਇਸ ਲਈ ਬਚਨ ਸਿੰਘ ਅਤੇ ਮਦਾਰੀ ਦੋਨੋਂ ਮਿਲ ਕੇ ਸੁੰਦਰੀ ਨੂੰ ਸ਼ਹਿਰ ਦੇ ਕਾਲਜ ਭੇਜਣ ਦਾ ਫੈਸਲਾ ਕਰਦੇ ਹਨ। ਕੁਝ ਲੋਕ ਮਦਾਰੀ ਦੀ ਝੁੱਗੀ ਨੂੰ ਫੂਕ ਦਿੰਦੇ ਹਨ ਤੇ ਜਦੋਂ ਉਹ ਮਰ ਰਿਹਾ ਹੈ ਤਾਂ ਬਚਨ ਸਿੰਘ ਸੁੰਦਰੀ ਦੀ ਰਾਖੀ ਦੀ ਜ਼ਿੰਮੇਦਾਰੀ ਆਪਣੇ ਸਿਰ ਲੈਣ ਦਾ ਵਾਅਦਾ ਕਰਦਾ ਹੈ। ਸੁੰਦਰੀ ਇਹ ਸਭ ਸੁਣ ਦੇਖ ਕੇ ਹਿੰਸਾ ਤੇ ਉਤਾਰੂ ਹੋਣ ਲੱਗਦੀ ਹੈ ਤਾਂ ਬਚਨ ਸਿੰਘ ਉਸਨੂੰ ਹਿੰਸਾਤਮਕ ਪ੍ਰਤੀਕਰਮ ਤੋਂ ਵਰਜਦਾ ਹੈ। ਫਿਰ ਬਚਨ ਸਿੰਘ ਅਤੇ ਸੁੰਦਰੀ ਵਿਆਹ ਕਰਵਾ ਲੈਣ ਦਾ ਫੈਸਲਾ ਕਰ ਲੈਂਦੇ ਹਨ। ਪਰ ਇਹ ਅੰਤ ਨਹੀਂ। ਜਲਦੀ ਸੁੰਦਰੀ ਨੂੰ ਆਪਣੀ ਅਸਲ ਮਾਂ ਮਿਲ ਜਾਂਦੀ ਹੈ ਤੇ ਉਹਦੀ ਕਹਾਣੀ ਸੁਣ ਕੇ ਸੁੰਦਰੀ ਅੱਗ ਬਗੂਲਾ ਹੋ ਜਾਂਦੀ ਹੈ। ਜਦੋਂ ਸੁੰਦਰੀ ਨੂੰ ਇਹ ਲੱਗਦਾ ਹੈ ਕਿ ਹੁਣ ਸਭ ਠੀਕ ਹੋ ਜਾਵੇਗਾ ਅਚਾਣਕ ਹਾਲਾਤ ਬਦਲ ਜਾਦੇਂ ਹਨ। ਕਹਾਣੀ ਦੇ ਅੰਤ ਵਿੱਚ ਕਈ ਮੋੜ ਆਉਂਦੇ ਹਨ। ਕਈ ਗੱਲਾਂ ਤੋਂ ਪਰਦਾ ਹੱਟਦਾ ਹੈ।

ਹਵਾਲੇ[ਸੋਧੋ]

  1. "Chitta Lahu". The Sikh Encyclopedia.
  2. "ਚਿੱਟਾ ਲਹੂ / ਨਾਨਕ ਸਿੰਘ".[permanent dead link]
  3. "Chitta Lahu".