ਚੀਮਕ-ਲੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੀਮਕ-ਲੱਕੜ ਹੂਟੇ ਲੈਣ ਵਾਲੀ ਬੱਚਿਆਂ ਦੀ ਇੱਕ ਖੇਡ ਸੀ ਜੋ ਹੁਣ ਅਲੋਪ ਹੋ ਚੁੱਕੀ ਹੈ। ਇਸ ਵਿੱਚ ਕੁੱਬ ਵਾਲੀ ਇੱਕ ਲੱਕੜ ਵਿੱਚ ਉੱਥੇ ਮੋਰੀ ਕੱਢ ਲਈ ਜਾਂਦੀ ਜਿਥੇ ਇਸ ਦਾ ਕੁੱਬ ਹੁੰਦਾ। ਫਿਰ ਇੱਕ ਸਿੱਧੀ ਲੱਕੜ ਦਾ ਇੱਕ ਸਿਰ ਘੜ ਕੇ ਤਿੱਖਾ ਕਰ ਲਿਆ ਜਾਂਦਾ ਅਤੇ ਇਹ ਸਿਰ ਉੱਪਰ ਵੱਲ ਕਰ ਕੇ ਲੱਕੜ ਧਰਤੀ ਵਿੱਚ ਗੱਡ ਦਿੱਤੀ ਜਾਂਦੀ। ਤਿੱਖੇ ਸਿਰੇ ਉੱਤੇ ਵਿੰਗੀ ਲੱਕੜ ਫਸਾ ਦਿੱਤੀ ਜਾਂਦੀ ਅਤੇ ਉਸ ਦੇ ਦੋਨਾਂ ਸਿਰਿਆਂ ਤੇ ਇੱਕ ਇੱਕ ਬੱਚਾ ਬੈਠ ਜਾਂਦਾ। ਇੱਕ ਹੋਰ ਬੱਚਾ ਉਸ ਲੱਕੜ ਨੂੰ ਜ਼ੋਰ ਨਾਲ਼ ਘੁਮਾਉਂਦਾ। ਇਵੇਂ ਬੱਚੇ ਝੂਟੇ ਲੈਂਦੇ। ਪੁਰਾਣੇ ਸਾਂਝੇ ਪੰਜਾਬ ਵਿੱਚ ਇਸ ਦਾ ਖ਼ੂਬ ਰਵਾਜ ਸੀ।[1]

ਹਵਾਲੇ[ਸੋਧੋ]

  1. Pañjābī sāhita dā itihāsa. Pañjābī Akādamī, Dillī. 2004.