ਸਮੱਗਰੀ 'ਤੇ ਜਾਓ

ਚੀਰੈਲਿਟੀ (ਭੌਤਿਕ ਵਿਗਿਆਨ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੱਕ ਚੀਰਲ ਘਟਨਾ ਤੱਥ ਉਹ ਚੀਜ਼ ਹੁੰਦੀ ਹੈ ਜੋ ਅਪਣੇ ਅਕਸ (ਮਿਰੱਰ ਇਮੇਜ) ਨਾਲ ਨਹੀਂ ਮਿਲਦੀ (ਦੇਖੋ ਗਣਿਤਿਕ ਚੀਰੈਲਿਟੀ ਉੱਤੇ ਆਰਟੀਕਲ)। ਕਿਸੇ ਕਣ ਦਾ ਸਪਿੱਨ ਇੱਕ ਹੈਂਡਿਡਨੈੱਸ (ਖੱਬਾ-ਸੱਜਾਪਣ), ਜਾਂ ਹੈਲੀਸਿਟੀ (ਸਪਿੱਨ ਅਤੇ ਰੇਖਿਕ ਗਤੀ ਦਾ ਮੇਲ) ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾ ਸਕਦਾ ਹੈ, ਜੋ ਓਸ ਕਣ ਲਈ, ਕਿਸੇ ਪੁੰਜਹੀਣ ਕਣ ਦੇ ਮਾਮਲੇ ਵਿੱਚ, ਚੀਰੈਲਿਟੀ ਵਾਂਗ ਹੀ ਹੁੰਦਾ ਹੈ। ਦੋਵਾਂ ਦਰਮਿਆਨ ਇੱਕ ਸਮਰੂਪਤਾ ਪਰਿਵਰਤਨ ਨੂੰ ਪੇਅਰਟੀ ਕਿਹਾ ਜਾਂਦਾ ਹੈ। ਇੱਕ ਡੀਰਾਕ ਫਰਮੀਔਨ ਰਾਹੀਂ ਪੇਅਰਟੀ ਅਧੀਨ ਸਥਿਰਤਾ ਨੂੰ ਚੀਰਲ ਸਮਿੱਟਰੀ ਕਿਹਾ ਜਾਂਦਾ ਹੈ।

1957 ਵਿੱਚ ਚੀਇਨ-ਸ਼ਿਉੰਗ ਵੂ ਅਤੇ ਉਸਦੇ ਸਹਿਯੋਗੀਆਂ ਦੁਆਰਾ ਕੀਤੇ ਕੋਬਾਲਟ-60 ਦੇ ਕਮਜੋਰ ਵਿਕੀਰਣ (ਡੀਸੇਅ) ਉੱਤੇ ਇੱਕ ਪ੍ਰਯੋਗ ਨੇ ਸਾਬਤ ਕੀਤਾ ਕਿ ਪੇਅਰਟੀ ਬ੍ਰਹਿਮੰਡ ਦੀ ਇੱਕ ਸਮਿੱਟਰੀ (ਸਮਰੂਪਤਾ) ਨਹੀਂ ਹੈ।