ਚੁੱਲ੍ਹੇ ਨਿਓਂਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁੱਲ੍ਹੇ ਨਿਓਂਦਾ ਜਾਂ ਚੁੱਲ੍ਹੇ ਨਿਓਂਦ ਪੰਜਾਬ ਦੇ ਲੋਕਾਂ ਦੀ ਖੁਸ਼ੀ ਦੇ ਮੌਕੇ ਦੀ ਰੀਤ ਹੈ। ਜਿਹੜੇ ਘਰ ਵਿਆਹ, ਖੁਸ਼ੀ ਦਾ ਕੋਈ ਪਾਠ ਜਾਂ ਮੁੰਡੇ ਦੀ ਛਟੀ ਹੋਵੇ ਉਸ ਘਰ ਵੱਲੋਂ ਆਪਣੇ ਸ਼ਰੀਕੇ ਦੇ ਸਾਰੇ ਘਰਾਂ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਸਾਰਿਆਂ ਦਾ ਰੋਟੀ ਪਾਣੀ ਸਮਾਗਮ ਵਾਲੇ ਘਰ ਹੀ ਹੁੰਦਾ ਹੈ ਜਿਸ ਨੂੰ ਚੁੱਲ੍ਹੇ ਨਿਓਂਦ ਕਿਹਾ ਜਾਂਦਾ ਹੈ। ਇਸ ਮੌਕੇ ਤੇ ਕੋਈ ਵੀ ਘਰ ਆਪਣੇ ਘਰ ਚੁੱਲ੍ਹਾ ਨਹੀਂ ਬਾਲ਼ਦਾ, ਸਾਰੇ ਮੈਂਬਰਾਂ ਦੀ ਰੋਟੀ ਉਸੇ ਘਰੋਂ ਹੀ ਆਉਂਦੀ ਹੈ। ਹੋਰ ਤਾਂ ਹੋਰ ਉਹਨਾਂ ਘਰਾਂ ਦਾ ਗੋਹਾ ਕੂੜਾ ਵੀ ਵਿਆਹ ਵਾਲੇ ਘਰ ਦੀ ਲਾਗਣ ਹੀ ਕਰਦੀ ਹੈ।ਜੇਕਰ ਚੁੱਲ੍ਹੇ ਨਿਉਂਦੇ ਵਾਲੇ ਪਰਿਵਾਰ ਦੇ ਘਰ ਕੋਈ ਪ੍ਰਾਹੁਣਾ ਵੀ ਆਇਆ ਹੋਵੇ ਉਸ ਦੀ ਰੋਟੀ ਵੀ ਵਿਆਹ ਵਾਲੇ ਘਰੋਂ ਜਾਂਦੀ ਹੈ।ਏਸੇ ਹੀ ਤਰ੍ਹਾਂ ਜੇਕਰ ਚੁੱਲ੍ਹੇ ਨਿਉਂਦੇ ਪਰਿਵਾਰ ਦਾ ਕੋਈ ਬੁੜਾ- ਬੁੜੀ ਕਮਜੋਰੀ ਕਰਕੇ ਜਾਂ ਬੀਮਾਰੀ ਕਰਕੇ ਵਿਆਹ ਵਾਲੇ ਘਰ ਰੋਟੀ ਖਾਣ ਨਹੀਂ ਆ ਸਕਦਾ ਸੀ ਤਾਂ ਉਸ ਦੀ ਰੋਟੀ ਵੀ ਘਰ ਭੇਜੀ ਜਾਂਦੀ ਸੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.