ਚੂਲੀ ਛੱਡਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੂਲੀ ਛੱਡਣਾ ਦਾ ਅਰਥ ਹੈ ਦਾਨ ਦੇਣਾ। ਪੁੰਨ ਅਰਥ ਦੇਣਾ। ਦਾਨ ਪੈਸੇ ਦੇ ਰੂਪ ਵਿਚ ਵੀ ਦਿੱਤਾ ਜਾ ਸਕਦਾ ਹੈ। ਦਾਨ ਜਿਨਸ ਦੇ ਰੂਪ ਵਿਚ ਵੀ ਦਿੱਤਾ ਜਾ ਸਕਦਾ ਹੈ। ਨਾਨਕਿਆਂ ਵੱਲੋਂ ਆਪਣੇ ਦੋਹਤੀ ਦੋਹਤੇ ਦੇ ਵਿਆਹ ਸਮੇਂ ਨਾਨਕ ਛੱਕ ਵਿਚ ਗਹਿਣੇ ਦਿੱਤੇ ਜਾਂਦੇ ਹਨ। ਬਿਸਤਰੇ ਦਿੱਤੇ ਜਾਂਦੇ ਹਨ। ਸੂਟ ਦਿੱਤੇ ਜਾਂਦੇ ਹਨ। ਨਕਦ ਰੁਪੈ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਨਕਦ ਦਿੱਤੇ ਰੁਪਇਆਂ ਨੂੰ ਵਾਪਸ ਨਹੀਂ ਲਿਆ ਜਾਂਦਾ। ਇਹ ਰੁਪੈ ਪੁੰਨ ਅਰਥ ਦਿੱਤੇ ਜਾਂਦੇ ਹਨ। ਏਸੇ ਕਰਕੇ ਇਨ੍ਹਾਂ ਪੁੰਨ ਅਰਥ ਦਿੱਤੇ ਰੁਪਇਆਂ ਨੂੰ ਚੂਲੀ ਛੱਡਣਾ ਕਿਹਾ ਜਾਂਦਾ ਹੈ।

ਦੋਹਤਾ/ਦੋਹਤੀ ਉਨ੍ਹਾਂ ਦੀ ਧੀ ਦੀ ਔਲਾਦ ਹੁੰਦੇ ਹਨ। ਧੀ ਦਾ ਆਪਣੇ ਪਿਤਾ ਤੇ ਆਪਣੇ ਪਿਤਾ ਦੀ ਜਾਇਦਾਦ ਤੇ ਹੱਕ ਹੁੰਦਾ ਹੈ। ਇਸ ਹੱਕ ਕਾਰਨ ਹੀ ਨਾਨਕਛੱਕ ਪੂਰੀ ਜਾਂਦੀ ਹੈ। ਚੂਲੀ ਛੱਡੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.