ਚੂੰਗੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਟੀ ਦੀ ਨਿੱਕੀ ਜਿਹੀ ਠੂਠੀ ਨੂੰ, ਜਿਸ ਵਿਚ ਆਮ ਤੌਰ 'ਤੇ ਦੀਵਾਲੀ ਦੇ ਸਮੇਂ ਦੀਵੇ ਬਾਲਦੇ ਹਨ, ਚੂੰਗੜਾ ਕਹਿੰਦੇ ਹਨ। ਦੀਵਾਲੀ ਸਮੇ ਲੱਛਮੀ ਦੀ ਪੂਜਾ ਲਈ ਹਟੜੀ ਉਪਰ ਵੀ ਚੂੰਗੜੇ ਰੱਖੇ ਜਾਂਦੇ ਸਨ/ਹਨ। ਹੋਰ ਕਈ ਵਰਤਾਂ ਅਤੇ ਤਿਉਹਾਰਾਂ ਸਮੇਂ ਚੂੰਗੜਿਆਂ ਵਿਚ ਸਮੱਗਰੀ ਪਾਈ ਜਾਂਦੀ ਸੀ/ਹੈ। ਕੁੱਜੀਆਂ ਨੂੰ ਢੱਕਣ ਲਈ ਵੀ ਚੁੰਗੜਿਆਂ ਦੀ ਵਰਤੋਂ ਬਤੌਰ ਚੱਪਣ ਕੀਤੀ ਜਾਂਦੀ ਸੀ/ਹੈ। ਮਨੁੱਖੀ ਵਿਕਾਸ ਦੇ ਮੁੱਢਲੇ ਦੌਰ ਵਿਚ ਘਰ ਵਰਤੋਂ ਵਾਲੇ ਸਾਰੇ ਬਰਤਨ ਮਿੱਟੀ ਦੇ ਹੀ ਹੁੰਦੇ ਸਨ। ਪਿੰਡ ਪਿੰਡ ਘੁਮਿਆਰ ਹੁੰਦੇ ਸਨ। ਚੂੰਗੜੇ ਘੁਮਿਆਰ ਹੀ ਬਣਾਉਂਦਾ ਸੀ। ਚੂੰਗੜੇ ਬਣਾਉਣ ਲਈ ਕਾਲੀ ਚਿਉਂਕਣੀ ਮਿੱਟੀ ਦੀ ਘਾਣੀ ਤਿਆਰ ਕੀਤੀ ਜਾਂਦੀ ਸੀ। ਘਾਣੀ ਵਿਚੋਂ ਲੋੜ ਅਨੁਸਾਰ ਮਿੱਟੀ ਲੈ ਕੇ ਘੁਮਿਆਰ ਚੱਕ ਉਪਰ ਚੂੰਗੜੇ ਡੌਲਦਾ ਸੀ। ਜਦ ਚੂੰਘੜੇ ਸੁੱਕ ਜਾਂਦੇ ਸਨ ਤਾਂ ਦੂਸਰੇ ਬਰਤਨਾਂ ਦੇ ਨਾਲ ਹੀ ਚੂੰਗੜਿਆਂ ਨੂੰ ਆਵੀ ਵਿਚ ਪਾ ਕੇ ਪਕਾਇਆ ਜਾਂਦਾ ਸੀ।

ਹੁਣ ਵੀ ਦੀਵਾਲੀ ਸਮੇਂ ਹੀ ਕਈ ਪਰਿਵਾਰ ਚੁੰਗੜੇ ਦੇ ਦੀਵੇ ਬਾਲਦੇ ਹਨ, ਪਰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ। ਹੁਣ ਦੀਵਾਲੀ ਨੂੰ ਜ਼ਿਆਦਾ ਮੋਮਬੱਤੀਆਂ ਬਾਲੀਆਂ ਜਾਂਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.