ਚੇਟਪੁਟ ਝੀਲ
ਚੇਟਪੁਟ ਝੀਲ | |
---|---|
ਸਥਿਤੀ | ਚੇਟਪੁਟ, ਚੇਨਈ, ਭਾਰਤ |
ਗੁਣਕ | 13°04′27″N 80°14′33″E / 13.07412°N 80.24238°E |
Type | ਤਲਾਬ |
Basin countries | ਭਾਰਤ |
Surface area | 16.1 acres (6.5 ha) (Angling pond: 3.10 acres; Boating pond: 6 acres) |
Islands | 1 |
Settlements | ਚੇਨਈ |
ਚੇਟਪੁਟ ਝੀਲ (ਚੇਥੁਪੱਟੂ ਏਰੀ) ਚੇਟਪੁਟ, ਦੇ 16 ਏਕੜ ਇਲਾਕੇ ਵਿੱਚ ਫੈਲੀ ਹੋਈ ਇੱਕ ਝੀਲ ਹੈ ਜੋ ਕੀ ਚੇਨਈ, ਭਾਰਤ ਵਿੱਚ ਹੈ। ਇਹ ਚੇਟਪੇਟ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਸਥਿਤ ਹੈ। ਇਹ ਸ਼ਹਿਰ ਦੇ ਕੇਂਦਰ ਵਿੱਚ ਇੱਕੋ ਇੱਕ ਮੌਜੂਦਾ ਝੀਲ ਹੈ। ਇਹ ਝੀਲ ਤਾਮਿਲਨਾਡੂ ਸਰਕਾਰ ਦੇ ਮੱਛੀ ਪਾਲਣ ਵਿਭਾਗ ਨਾਲ ਸਬੰਧਤ ਹੈ। [1]
ਹਾਲਾਂਕਿ ਇਸਦਾ ਪਾਣੀ ਪੀਣ ਦੇ ਉਦੇਸ਼ਾਂ ਲਈ ਨਹੀਂ ਵਰਤਿਆ ਜਾਂਦਾ, ਇਹ ਝੀਲ ਆਸੇ ਪਾਸੇ ਦੇ ਖੇਤਰਾਂ ਲਈ ਭੂਮੀਗਤ ਪਾਣੀ ਦੇ ਰੀਚਾਰਜ ਦਾ ਇੱਕ ਸਰੋਤ ਸੀ। ਪਾਣੀ ਦੀ ਗੁਣਵੱਤਾ ਖਾਰੇ ਨਾ ਹੋਣ ਕਾਰਨ ਇਸ ਝੀਲ ਵਿੱਚ ਰੋਹੂ, ਕੈਤਲਾ ਅਤੇ ਮ੍ਰਿਗਲ ਵਰਗੀਆਂ ਮੱਛੀਆਂ ਦੀਆਂ ਕੁਝ ਕਿਸਮਾਂ ਵੀ ਪਾਈਆਂ ਜਾਂਦੀਆਂ ਹਨ। ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਪ੍ਰਜਨਨ ਦੀ ਨਿਗਰਾਨੀ ਕੀਤੀ ਜਾਂਦੀ ਹੈ।
ਇਤਿਹਾਸ
[ਸੋਧੋ]1934 ਦੇ ਵਿੱਚ, ਮੱਛੀ ਪਾਲਣ ਵਿਭਾਗ ਵੱਲੋਂ ਖੋਜ ਕਰਨ ਲਈ ਝੀਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ। ਅਗਲੇ ਆਉਣ ਵਾਲੇ ਦਹਾਕੇ ਵਿੱਚ, ਮੱਛੀ ਪਾਲਣ ਵਿੱਚ ਅਧਿਐਨ ਕਰਨ ਲਈ ਇੱਕ ਹਾਈਡਰੋ-ਬਾਇਓਲੋਜੀਕਲ ਰਿਸਰਚ ਸਟੇਸ਼ਨ ਸਥਾਪਤ ਕੀਤਾ ਗਿਆ ਸੀ। 1962 ਵਿੱਚ ਮਦਰਾਸ ਐਂਗਲਰਜ਼ ਕਲੱਬ ਦੇ ਗਠਨ ਦੇ ਨਾਲ ਝੀਲ ਵਿੱਚ ਇੱਕ ਖੇਡ ਗਤੀਵਿਧੀ ਵਜੋਂ ਮੱਛੀ ਫੜਨਾ ਸ਼ੁਰੂ ਹੋਇਆ। 2019 ਦੇ ਸੁੱਕੇ ਗਰਮੀਆਂ ਦੇ ਮਹੀਨਿਆਂ ਵਿੱਚ, ਲਗਭਗ 4,500 ਕਿਊਬਿਕ ਮੀਟਰ ਗਾਦ ਕੱਢੀ ਗਈ ਸੀ। ਇਨ੍ਹਾਂ ਦੀ ਵਰਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਸੀ। [2]
ਇਹ ਵੀ ਵੇਖੋ
[ਸੋਧੋ]
- ਚੇਨਈ ਵਿੱਚ ਜਲ ਪ੍ਰਬੰਧਨ
ਹਵਾਲੇ
[ਸੋਧੋ]- ↑ "Two major projects in fisheries sanctioned in Chennai". The Hindu. Chennai. 15 January 2014. Retrieved 18 Jan 2014.
- ↑ Madhavan, D. (25 October 2019). "Chetpet lake bustling once again with sports activities". The Hindu. Chennai: Kasturi & Sons. pp. 6 (DownTown). Retrieved 28 October 2019.