ਚੋਲਾਵਰਮ ਏਰੀ
ਸ਼ੋਲਾਵਰਮ ਝੀਲ | |
---|---|
ਸਥਿਤੀ | ਤਿਰੂਵੱਲੁਰ, ਤਾਮਿਲ ਨਾਡੂ, ਭਾਰਤ |
ਗੁਣਕ | 13°13′39″N 80°09′01″E / 13.22757°N 80.15024°E |
Type | ਜਲ ਭੰਡਾਰ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary inflows | 423 (cusecs) |
Primary outflows | 400 (cusecs) |
Basin countries | ਭਾਰਤ |
Water volume | 0.025 km3 (20,000 acre⋅ft) |
Settlements | ਚੇਨਈ |
ਸ਼ੋਲਾਵਰਮ ਐਰੀ, ਜਾਂ ਸ਼ੋਲਾਵਰਮ ਝੀਲ, ਪੋਨੇਰੀ ਤਾਲੁਕ ਵਿੱਚ ਆਉਂਦੀ ਹੈ ਜੋ ਕੀ ਤਿਰੂਵੱਲੁਰ ਜ਼ਿਲ੍ਹੇ, ਤਾਮਿਲਨਾਡੂ, ਹੈ। ਇਹ ਬਰਸਾਤੀ ਜਲ ਭੰਡਾਰਾਂ ਵਿੱਚੋਂ ਇੱਕ ਹੈ। ਇਸ ਝੀਲ ਤੋਂ ਚੇਨਈ ਸ਼ਹਿਰ ਨੂੰ ਪਾਣੀ ਦੀ ਸਪਲਾਈ ਦੇਣ ਦੇ ਲਈ ਪੁਝਲ ਝੀਲ ਨਾਲ ਨਹਿਰਾਂ ਰਾਹੀਂ ਜੋੜਿਆ ਗਿਆ ਹੈ ਅਤੇ ਸਪਲਾਈ ਕਰਨ ਲਈ ਪਾਣੀ ਲਿਆ ਜਾਂਦਾ ਹੈ।
ਇਤਿਹਾਸ
[ਸੋਧੋ]ਸ਼ੋਲਾਵਰਮ ਝੀਲ 1877 ਤੋਂ ਪਹਿਲਾਂ ਬਣਾਈ ਗਈ ਸੀ ਬ੍ਰਿਟਿਸ਼ ਸ਼ਾਸਨ ਦੇ ਵੇਲੇ। ਇਹ ਮੁੱਖ ਤੌਰ 'ਤੇ ਇਸਦੀ ਝੀਲ ਅਤੇ ਮੋਟਰ ਰੇਸਿੰਗ ਲਈ ਜਾਣੀ ਜਾਂਦੀ ਹੈ। ਇਹ ਝੀਲ ਚੇਨਈ ਲਈ ਪਾਣੀ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਸ਼ੋਲਾਵਰਮ ਝੀਲ ਦੇ ਨੇੜੇ ਰੇਸ ਟ੍ਰੈਕ ਹਵਾਈ ਪੱਟੀ ਬਣਵਾਈ ਸੀ। ਰੇਸਿੰਗ ਇਵੈਂਟਸ 1960 ਦੇ ਦਹਾਕੇ ਦੇ ਸ਼ੁਰੂ ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ ਕਰਵਾਏ ਗਏ ਸਨ। ਰੇਸਿੰਗ ਈਵੈਂਟ ਹਰ ਸਾਲ ਫਰਵਰੀ ਦੇ ਦੌਰਾਨ ਹੁੰਦੇ ਹਨ। ਟ੍ਰੈਕ ਟੀ-ਆਕਾਰ ਦਾ ਸੀ, ਇਸ ਲਈ ਲੰਡਨ ਵਿੱਚ ਰੇਕ ਨਾਲ ਇਸ ਸਮੱਸਿਆ 'ਤੇ ਚਰਚਾ ਕੀਤੀ ਗਈ ਸੀ ਅਤੇ ਮਦਰਾਸ ਮੋਟਰ ਕਲੱਬ ਨੂੰ ਸਲਾਹ ਦਿੱਤੀ ਗਈ ਸੀ ਕਿ ਟਰੈਕ ਦੀ ਚੌੜਾਈ 35 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ। 150 ਫੁੱਟ ਦੇ ਰਨਵੇ ਦੇ ਦੋ ਪਾਸੇ 35 ਫੁੱਟ ਚੌੜੇ ਟ੍ਰੈਕ ਦੇ ਨਾਲ ਕੇਂਦਰ ਵਿੱਚ ਅੱਸੀ ਫੁੱਟ ਨੋ-ਮੈਨਜ਼ ਲੈਂਡ ਕਰਕੇ ਵੰਡਿਆ ਗਿਆ ਸੀ। ਇਸ ਨਾਲ ਕੇਂਦਰ ਵਿੱਚ ਇੱਕ ਚੌੜੀ ਥਾਂ ਦਿੱਤੀ ਗਈ ਅਤੇ ਐਂਬੂਲੈਂਸ, ਮਾਰਸ਼ਲ ਆਦਿ ਸਾਰੇ ਕੇਂਦਰ ਵਿੱਚ 80 ਫੁੱਟ ਦੀ ਵਿੱਥ ਵਿੱਚ ਹੀ ਸਨ। ਫੌਜ ਦਾ ਸਥਾਨ ਹੋਣ ਕਰਕੇ, ਕਲੱਬ ਕੁਝ ਨਹੀਂ ਕਹਿ ਸਕਦਾ ਸੀ ਜਦੋਂ ਫੌਜ ਵਿੱਚ ਕਿਸੇ ਨੇ ਆਪਣੇ ਨਵੇਂ ਟੈਂਕਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਅਤੇ ਟੈਂਕਾਂ ਦੀ ਜਾਂਚ ਕਰਨ ਲਈ ਫੌਜ ਦੁਆਰਾ ਸ਼ੋਲਾਵਰਮ ਰਨਵੇ ਨੂੰ ਕਈ ਮੌਕਿਆਂ 'ਤੇ ਲਿਆ ਗਿਆ। ਇਸ ਲਈ ਮਦਰਾਸ ਮੋਟਰ ਸਪੋਰਟਸ ਕਲੱਬ ਨੇ ਸ਼੍ਰੀਪੇਰੁੰਬਦੁਰ, ਚੇਨਈ, ਤਾਮਿਲਨਾਡੂ ਵਿੱਚ ਇੱਕ ਨਵਾਂ ਟਰੈਕ ਬਣਾਇਆ, ਪਰ ਇਹ ਟਰੈਕ ਅਜੇ ਵੀ ਬਹੁਤ ਸਾਰੇ ਡਰਾਈਵਰਾਂ ਅਤੇ ਦਰਸ਼ਕਾਂ ਦੀਆਂ ਯਾਦਾਂ ਨੂੰ ਉਜਾਗਰ ਕਰਦਾ ਹੈ। [1]
1983: ਕ੍ਰਿਸ਼ਨਾ ਨਦੀ ਜਲ ਸਪਲਾਈ ਸਕੀਮ
[ਸੋਧੋ]14 ਅਪ੍ਰੈਲ 1976 ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਦੁਆਰਾ ਚੇਨਈ ਸ਼ਹਿਰ ਨੂੰ ਕ੍ਰਿਸ਼ਨਾ ਨਦੀ ਦੇ ਪਾਣੀ ਦੇ 15 ਹਜ਼ਾਰ ਮਿਲੀਅਨ ਕਿਊਬਿਕ ਫੁੱਟ (ਟੀਐਮਸੀ) ਨੂੰ ਬਚਾਉਣ ਲਈ ਸਾਂਝੇ ਤੌਰ 'ਤੇ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ। ਇਸ ਤੋਂ ਬਾਅਦ, ਆਂਧਰਾ ਪ੍ਰਦੇਸ਼ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਵਿਚਕਾਰ 18 ਅਪ੍ਰੈਲ 1983 ਨੂੰ ਸ਼੍ਰੀ ਸੈਲਮ ਰਿਜ਼ਰਵਾਇਰ ਤੋਂ ਚੇਨਈ ਸ਼ਹਿਰ ਨੂੰ 15 ਟੀਐਮਸੀ ਪਾੱਣੀ , ਕ੍ਰਿਸ਼ਨਾ ਨਦੀ ਦਾ ਪਾਣੀ ਖਿੱਚਣ ਲਈ ਸੋਮਾਸੀਲਾ ਅਤੇ ਕੰਦਾਲੇਰੂ ਜਲ ਭੰਡਾਰਾਂ ਤੋਂ ਲੈਕੇ ਪਹੁੰਚਾਉਣ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਗਏ ਸਨ। ਅੰਤ ਵਿੱਚ 12 ਟੀ ਐਮ ਸੀ ਦੀ ਸ਼ੁੱਧ ਮਾਤਰਾ (3 ਟੀ ਐਮ ਸੀ ਦੇ ਵਾਸ਼ਪੀਕਰਨ ਅਤੇ ਰਿਸਾਈ ਤੋਂ ਬਾਅਦ ) ਤਾਮਿਲਨਾਡੂ ਸਰਹੱਦ ਤੱਕ ਪਹੁੰਚ ਜਾਵੇਗੀ। ਇਸ ਤਰ੍ਹਾਂ ਕ੍ਰਿਸ਼ਨਾ ਨਦੀ ਦਾ ਪਾਣੀ ਸ਼ੋਲਾਵਰਮ ਝੀਲ ਦੇ ਨਾਲ-ਨਾਲ ਪੁੰਡੀ ਜਲ ਭੰਡਾਰ ਵਿੱਚ ਪੀਣ ਦੇ ਮਕਸਦ ਤੋਂ ਸਟੋਰ ਕੀਤਾ ਜਾਂਦਾ ਸੀ। [2]
ਸਮਰੱਥਾ ਵਧਾਉਣਾ
[ਸੋਧੋ]ਅਪ੍ਰੈਲ 2019 ਵਿੱਚ, ₹ 54.2 ਮਿਲੀਅਨ ਦੀ ਲਾਗਤ ਨਾਲ ਸਰੋਵਰ ਦੀ ਸਮਰੱਥਾ ਨੂੰ ਬਹਾਲ ਕਰਨ ਲਈ ਡੀਸਿਲਟਿੰਗ ਦਾ ਕੰਮ ਸ਼ੁਰੂ ਹੋਇਆ, ਜਿਸ ਨਾਲ ਝੀਲ ਦੇ ਭੰਡਾਰਨ ਵਿੱਚ ਲਗਭਗ 250 ਮਿਲੀਅਨ ਘਣ ਫੁੱਟ (mcft) ਦਾ ਵਾਧਾ ਹੋਵੇਗਾ। [3]
ਇਹ ਵੀ ਵੇਖੋ
[ਸੋਧੋ]- ਪੁੜਲ ਝੀਲ
- ਰੈਡ ਹਿਲਜ਼, ਚੇਨਈ
- ਪੂੰਡੀ ਜਲ ਭੰਡਾਰ
- ਚੇਨਈ ਵਿੱਚ ਜਲ ਪ੍ਰਬੰਧਨi
ਹਵਾਲੇ
[ਸੋਧੋ]- ↑ "Over The Past | Madras Motor Sports Club". www.madrasmotorsports.in. Archived from the original on 9 December 2012. Retrieved 2015-12-03.
- ↑ "Welcome to Chennai Metro Water". chennaimetrowater.gov.in. Archived from the original on 2016-03-05. Retrieved 2015-12-03.
- ↑ "Work to restore capacity of Cholavaram reservoir begins". The Hindu. Chennai: Kasturi & Sons. 11 April 2019. p. 3. Retrieved 22 June 2019.