ਚੰਗ ਹਾ
ਚੰਗ ਹਾ | |
---|---|
![]() ਮਲੇਸ਼ੀਆ ਦੇ ਮਲਾਕਾ ਨਗਰ ਵਿੱਚ ਇੱਕ ਅਜਾਇਬਘਰ ਵਿਖੇ ਚੰਗ ਹਾ ਦੇ ਇੱਕ ਆਧੁਨਿਕ ਮਕਬਰੇ ਚ ਮੂਰਤੀ | |
ਜਨਮ | 1371[1] |
ਮੌਤ | 1433 (62 ਸਾਲ) |
ਹੋਰ ਨਾਮ | ਮਾ ਹਾ ਸੰਬਾਓ |
ਪੇਸ਼ਾ | Admiral, diplomat, explorer, and palace eunuch |
ਚੰਗ ਹਾ (1371–1433 ਜਾਂ 1435), ਇੱਕ ਚੀਨੀ ਮੁਸਲਮਾਨ ਸੈਲਾਨੀ, ਰਾਜਦੂਤ ਅਤੇ ਸਮੁੰਦਰੀ ਸਾਲਾਰ ਸੀ। ਉਸ ਦਾ ਅਸਲੀ ਨਾਮ ਹਾਜੀ ਮਹਿਮੂਦ ਸ਼ਮਸੁੱਦੀਨ ਸੀ। ਉਸ ਨੇ 1405 ਅਤੇ 1433 ਦੇ ਵਿੱਚ ਦੱਖਣ ਪੂਰਬ ਏਸ਼ੀਆ, ਦੱਖਣ ਏਸ਼ੀਆ ਅਤੇ ਪੂਰਬੀ ਅਫਰੀਕਾ ਨੂੰ ਭੇਜੀਆਂ ਜਾਣ ਵਾਲੀਆਂ ਕਈ ਸਮੁੰਦਰੀ ਮੁਹਿੰਮਾਂ ਦੀ ਅਗਵਾਈ ਕੀਤੀ। ਉਸ ਨੂੰ ਅਰਬੀ ਅਤੇ ਚੀਨੀ ਦੋਨਾਂ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਸੀ।
ਪਰਿਵਾਰ[ਸੋਧੋ]
ਚੰਗ ਹਾ ਕੁਨਯੰਗ, ਯੂਨਾਨ ਦੇ ਇੱਕ ਪਰਿਵਾਰ ਦਾ ਦੂਜਾ ਪੁੱਤਰ ਸੀ।[2] ਉਸ ਦਾ ਮੁੱਢਲਾ ਨਾਮ ਮਾ ਹਾ ਸੀ।[1][3] ਉਸ ਦਾ ਪਰਿਵਾਰ ਹੂ ਸੀ। ਉਸ ਦੀਆਂ ਚਾਰ ਭੈਣਾਂ[1][3][4][5] ਅਤੇ ਇੱਕ ਵੱਡਾ ਭਾਈ ਸੀ।[1][4] ਚੰਗ ਹਾ ਦਾ ਜਨਮ ਇੱਕ ਮੁਸਲਮਾਨ ਪਰਿਵਾਰ ਵਿੱਚ ਹੋਇਆ ਸੀ।[3][6][7] ਉਸ ਦੇ ਦਾਦਾ ਸੈਯਦ ਅਜਲੀ ਸ਼ਮਸੁੱਦੀਨ ਈਰਾਨੀ ਨਸਲ ਦੇ ਸਨ ਜੋ ਮੰਗੋਲ ਸ਼ਾਸਨਕਾਲ ਵਿੱਚ ਚੀਨ ਦੇ ਪ੍ਰਾਂਤ ਯੂਨਾਨ ਦੇ ਗਵਰਨਰ ਬਣਾਏ ਗਏ। ਯੂਨਾਨ ਵਿੱਚ ਹੀ ਚੰਗ ਹਾ ਦਾ ਜਨਮ ਹੋਇਆ।
1405 ਅਤੇ 1433 ਦੇ ਵਿੱਚ ਚੀਨ ਦੀ ਮਿੰਗ ਸਰਕਾਰ ਨੇ ਸੱਤ ਸਮੁੰਦਰੀ ਮੁਹਿੰਮਾਂ ਹਿੰਦ ਮਹਾਸਾਗਰ ਦੇ ਵੱਖ ਵੱਖ ਸਮੁੰਦਰ ਤਟਾਂ ਤੇ ਭੇਜੀਆਂ। ਚੰਗ ਹਾ ਆਪਣੀ ਮੁਹਿੰਮ ਅਤੇ ਉਸ ਤੇ ਜਾਣ ਵਾਲੇ ਅਮਲੇ ਦਾ ਸਾਲਾਰ ਬਣਾਇਆ ਗਿਆ। ਇਹਨਾਂ ਵਿਚੋਂ ਕੇਵਲ ਪਹਿਲੀ ਮੁਹਿੰਮ ਵਿੱਚ 317 ਜਹਾਜ਼ ਅਤੇ 28000 ਫੌਜੀ ਅਤੇ ਹੋਰ ਕਰਮਚਾਰੀ ਸ਼ਾਮਿਲ ਸਨ। ਚੰਗ ਹਾ ਇਸ ਮੁਹਿੰਮ ਵਿੱਚ ਅਰਬ, ਬਰੁਨੇਈ, ਪੂਰਬੀ ਅਫਰੀਕਾ, ਭਾਰਤ, ਟਾਪੂ ਮਿਲਾਇਆ ਅਤੇ ਥਾਈਲੈਂਡ ਗਿਆ। ਉਸਨੂੰ ਮਕਾਮੀ ਸ਼ਾਸਕਾਂ ਨੂੰ ਸੋਨਾ, ਚਾਂਦੀ, ਚੀਨੀ ਬਰਤਨ ਅਤੇ ਰੇਸ਼ਮ ਦੇ ਉਪਹਾਰ ਪੇਸ਼ ਕੀਤੇ ਜਦੋਂ ਕਿ ਵੱਖ ਵੱਖ ਮਕਾਮੀ ਰਾਜਿਆਂ ਨੇ ਉਸ ਨੂੰ ਸ਼ੁਤਰ ਮੁਰਗ, ਜੈਬਰੇ, ਉੱਠ, ਹਾਥੀ ਦੰਦ ਅਤੇ ਕਿਰਾਫੇ ਉਪਹਾਰ ਵਿੱਚ ਦਿੱਤੇ।
ਹਵਾਲੇ[ਸੋਧੋ]
- ↑ 1.0 1.1 1.2 1.3 1.4 Dreyer 2007, 11.
- ↑ Levathes 1996, 61.
- ↑ 3.0 3.1 3.2 Mills 1970, 5.
- ↑ 4.0 4.1 ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedLevathes 1996, 62
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedChina p. 621
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedra87-66
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs nameddr7-148