ਚੰਦੇ
ਦਿੱਖ
ਰਜਾਈਆਂ ਤੇ ਗਦੈਲਿਆਂ ਦੇ ਉਪਰਲੇ ਤੇ ਹੇਠਲੇ ਪਾਸੇ ਲੱਗੇ ਲੱਗੇ ਦੋ ਕੱਪੜਿਆਂ ਨੂੰ ਚੰਦਾ ਕਹਿੰਦੇ ਹਨ। ਉਛਾੜ ਵੀ ਕਹਿੰਦੇ ਹਨ। ਪਹਿਲਾਂ ਸਾਰੇ ਕੱਪੜੇ ਖੱਦਰ ਦੇ ਹੁੰਦੇ ਸਨ। ਚੰਦੇ ਵੀ ਖੱਦਰ ਦੇ ਹੁੰਦੇ ਸਨ। ਰਜਾਈਆਂ ਦੇ ਚੰਦਿਆਂ ਦਾ ਉਪਰਲਾ ਕੱਪੜਾ ਛਾਪਿਆ/ਠੇਕਿਆ ਹੁੰਦਾ ਸੀ। ਹੇਠਲਾ ਕੱਪੜਾ ਸਾਫ ਹੁੰਦਾ ਸੀ। ਕਿਉਂ ਜੋ ਰਜਾਈ ਜਦ ਉਪਰ ਲਈ ਜਾਂਦੀ ਹੈ ਤਾਂ ਉਸ ਦਾ ਹੇਠਲਾ ਹਿੱਸਾ ਨਜ਼ਰ ਨਹੀਂ ਆਉਂਦਾ। ਗਦੈਲਿਆਂ ਦੇ ਚੰਦੇ ਦੋਵੇਂ ਪਾਸੇ ਤੋਂ ਛਾਪੇ ਹੁੰਦੇ ਸਨ। ਛਾਪਿਆਂ ਦਾ ਕੰਮ ਬੜੇ ਕਸਬਿਆਂ ਅਤੇ ਸ਼ਹਿਰਾਂ ਵਿਚ ਹੁੰਦਾ ਸੀ। ਛਾਪੇ ਵਾਲਿਆਂ ਕੋਲ ਠੱਪੇ ਬਣੇ ਹੁੰਦੇ ਸਨ। ਲੋਕ ਜਾਂਦੇ ਸਨ, ਰਜਾਈਆਂ ਗਦੈਲਿਆਂ ਦੇ ਚੰਦੇ ਛਪਵਾ ਲਿਆਉਂਦੇ ਸਨ। ਹੁਣ ਮਸ਼ੀਨੀ/ਮਿੱਲਾਂ ਦੇ ਬਣੇ ਬਣਾਏ ਚੰਦੇ ਬਾਜ਼ਾਰ ਵਿਚੋਂ ਮਿਲਦੇ ਹਨ। ਹੁਣ ਰਜਾਈਆਂ ਅਤੇ ਗਦੈਲਿਆਂ ਦੇ ਚੰਦਿਆਂ ਦਾ ਹੱਥੀਂ ਛਾਪਣ/ਠੇਕਣ ਦਾ ਕੰਮ ਬਿਲਕੁਲ ਖਤਮ ਹੋ ਗਿਆ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.