ਚੱਕ ਨਾਨਕੀ
ਦਿੱਖ
ਚੱਕ ਨਾਨਕੀ ਆਨੰਦਪੁਰ ਸਾਹਿਬ ਦਾ ਇੱਕ ਇਤਿਹਾਸਿਕ ਪਿੰਡ ਹੈ।[1] ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾਈ ਅਤੇ ਕਹਿਲੂਰ ਦੇ ਰਾਜਾ ਦੀਪ ਚੰਦ ਨੇ ਰਾਣੀ ਚੰਪਾ ਦੇਵੀ ਕੋਲੋਂ ਮਾਖੋਵਾਲ,ਸਹੋਟਾ,ਮੀਆਂਪੁਰ ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ਉੱਤੇ ਕਾਰਵਾਈ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ।[2]
ਹਵਾਲੇ
[ਸੋਧੋ]- ↑ "ਚੱਕ ਨਾਨਕੀ". Retrieved 18 ਫ਼ਰਵਰੀ 2016.
- ↑ ਡਾ. ਕਸ਼ਮੀਰ ਸਿੰਘ (16 ਜੂਨ 2015). "ਚੱਕ ਨਾਨਕੀ". Retrieved 18 ਫ਼ਰਵਰੀ 2016.