ਛਛੂੰਦਰ
ਛਛੂੰਦਰ | |
---|---|
Scientific classification | |
Kingdom: | |
Phylum: | |
Class: | |
Infraclass: | |
Order: | |
Family: | in part
|
Genera | |
12 genera, see text |
ਛਛੂੰਦਰ ਨਾਮਕ ਜੀਵ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲੇ ਜਾਨਵਰ ਹਨ। ਇਸ ਦੀਆਂ ਕਰੀਬ 30 ਪ੍ਰਜਾਤੀਆਂ ਹਨ। ਲੇਕਿਨ ਇਨ੍ਹਾਂ ਵਿੱਚੋਂ ਕੁੱਝ ਪ੍ਰਜਾਤੀਆਂ ਹੀ ਅਕਸਰ ਦੇਖਣ ਨੂੰ ਮਿਲਦੀਆਂ ਹਨ। ਜਮੀਨ ਵਿੱਚ ਲੰਬੀਆਂ ਦਰਾਰਾਂ ਦੇ ਅੰਦਰ ਜਾਂ ਖੇਤਾਂ ਦੇ ਆਸਪਾਸ ਇਹ ਅਕਸਰ ਵੇਖੇ ਜਾ ਸਕਦੇ ਹਨ। ਛਛੂੰਦਰ ਆਮ ਤੌਰ 'ਤੇ ਧਰਤੀ ਦੇ ਹੇਠਾਂ ਡੂੰਘੀ ਸੁਰੰਗ ਬਣਾਉਂਦੇ ਹਨ ਅਤੇ ਆਪਣੀ ਪੂਰੀ ਜਿੰਦਗੀ ਜ਼ਮੀਨ ਦੇ ਹੇਠਾਂ ਹਨ੍ਹੇਰੇ ਵਿੱਚ ਹੀ ਬਿਤਾ ਦਿੰਦੇ ਹਨ। |[1] ਇਹ ਇੱਕ ਅਜਿਹੀ ਕਿਲੇਨੁਮਾ ਬਸਤੀ ਵਿੱਚ ਰਹਿੰਦੇ ਹਨ, ਜੋ ਜ਼ਮੀਨ ਦੇ ਹੇਠਾਂ ਇਹ ਆਪ ਬਣਾਉਂਦੇ ਹਨ। ਇਹਨਾਂ ਦੀ ਖੋਦਣ ਦੀ ਤਾਕਤ ਦਾ ਅਨੁਮਾਨ ਇਸ ਤੋਂ ਲਗਾਇਆ ਜਾ ਸਕਦਾ ਹੈ ਦੀ ਇਹ ਇੱਕ ਖੇਤ ਵਿੱਚ ਹੀ 200 ਫੁੱਟ ਤੋਂ ਵੀ ਜ਼ਿਆਦਾ ਲੰਬੀ ਸੁਰੰਗ ਸੌਖ ਨਾਲ ਖੋਦ ਸਕਦੇ ਹਨ ਅਤੇ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਇੱਕ ਬਿਲ ਪੁੱਟ ਕੇ ਉਸ ਵਿੱਚ ਸਮਾ ਸਕਦੇ ਹਨ। ਦਰਅਸਲ ਛਛੂੰਦਰ ਦੇ ਪੰਜੇ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ, ਜਿਹਨਾਂ ਦਾ ਸਰੂਪ ਫਾਹੁੜੇ ਵਰਗਾ ਹੁੰਦਾ ਹੈ। ਇਸ ਦੀਆਂ ਬਣਾਈਆਂ ਸੁਰੰਗਾਂ ਦੀ ਬਣਾਵਟ ਇੰਨੀ ਗੁੰਝਲਦਾਰ ਹੁੰਦੀ ਹੈ ਕਿ ਦੂਜੇ ਜਾਨਵਰਾਂ ਲਈ ਇਨ੍ਹਾਂ ਵਿੱਚ ਜਾਣਾ ਸੁਰੱਖਿਅਤ ਨਹੀਂ ਹੁੰਦਾ। ਛਛੂੰਦਰ ਨੂੰ ਭੁੱਖ ਬਹੁਤ ਲੱਗਦੀ ਹੈ। ਜੇਕਰ ਇਹ 12 ਘੰਟੇ ਤੱਕ ਭੁੱਖਾ ਰਹਿ ਜਾਵੇ ਤਾਂ ਇਹ ਭੁੱਖ ਦੇ ਕਾਰਨ ਦਮ ਤੋੜ ਦਿੰਦਾ ਹੈ।