ਛਣਕੰਗਣ
ਦਿੱਖ
ਇਹ ਇਸਤਰੀਆਂ ਦਾ ਸੋਨੇ ਦਾ ਗਹਿਣਾ ਹੈ। ਗੁੱਟ ਤੇ ਪਹਿਨਿਆ ਜਾਂਦਾ ਹੈ। ਅੰਦਰੋਂ ਪੋਲਾ ਹੁੰਦਾ ਹੈ। ਇਸ ਦੇ ਪੋਲੇ ਹਿੱਸੇ ਵਿਚ ਛੋਟੀਆਂ-ਛੋਟੀਆਂ, ਹਲਕੀਆਂਹਲਕੀਆਂ ਗੋਲੀਆਂ ਪਾਈਆਂ ਹੁੰਦੀਆਂ ਹਨ। ਇਨ੍ਹਾਂ ਗੋਲੀਆਂ ਕਰ ਕੇ ਹੀ ਇਹ ਗਹਿਣਾ ਛਣਕਦਾ ਹੈ। ਏਸੇ ਕਰਕੇ ਇਸ ਦਾ ਨਾਂ ਛਣਕੰਗਣ ਹੈ। ਇਸ ਉੱਪਰ ਕਈ ਨਮੂਨੇ ਪਾਏ ਜਾਂਦੇ ਹਨ। ਇਹ ਗਹਿਣਾ ਸਹੁਰੇ ਵੀ ਵਰੀ ਵਿਚ ਢੋ ਦਿੰਦੇ ਹਨ। ਪੇਕਿਆਂ ਵੱਲੋਂ ਵੀ ਲੜਕੀ ਨੂੰ ਪਾ ਦਿੱਤਾ ਜਾਂਦਾ ਸੀ।
ਹੁਣ ਛਣਕੰਗਣ ਕੋਈ ਨਹੀਂ ਪਾਉਂਦਾ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.