ਸਮੱਗਰੀ 'ਤੇ ਜਾਓ

ਛਾਣਨੀ ਉਤਾਰਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਹੇ ਦੀ ਚੱਦਰ ਦੀ ਗਲੀਆਂ ਵਾਲੀ ਇਕ ਵਸਤ ਨੂੰ, ਜਿਸ ਵਿਚ ਕੋਈ ਵਸਤ ਲੰਘਾ ਕੇ ਸਾਫ ਕੀਤੀ ਜਾਂਦੀ ਹੈ, ਛਾਣੀ ਜਾਂਦੀ ਹੈ, ਛਾਣਨੀ ਕਹਿੰਦੇ ਹਨ।ਉਤਾਰਨਾ ਦਾ ਅਰਥ ਹੈ, ਉੱਚੇ ਥਾਂ ਤੋਂ ਹੇਠਾਂ ਲਾਹੁਣਾ। ਛਾਣਨੀ ਉਤਾਰਨਾ ਵਿਆਹ ਦੀ ਇਕ ਰਸਮ ਹੈ। ਲੜਕੀ ਦੇ ਘਰ ਵਾਲੇ ਦੀਵਾ ਬਾਲ ਕੇ ਛਾਣਨੀ ਵਿਚ ਰੱਖਦੇ ਹਨ। ਛਾਣਨੀ ਨਾਲ ਰੱਸੀ ਬੰਨ੍ਹ ਕੇ ਛਾਣਨੀ ਨੂੰ ਘਰ ਦੇ ਮੁੱਖ ਦਰਵਾਜੇ ਤੇ ਲਟਕਾ ਦਿੱਤਾ ਜਾਂਦਾ ਹੈ। ਜੰਨ ਆਉਣ ਤੇ ਜਦ ਲਾੜਾ ਘਰ ਅੰਦਰ ਦਾਖਲ ਹੋਣ ਲੱਗਦਾ ਹੈ ਤਾਂ ਉਸਨੇ ਛਾਣਨੀ ਨੂੰ ਤਲਵਾਰ/ਕਿਰਪਾਨ ਦੀ ਨੋਕ ਨਾਲ ਉਤਾਰਨਾ ਹੁੰਦਾ ਹੈ। ਤਲਵਾਰ ਲਾੜੇ ਦੇ ਹੱਥ ਵਿਚ ਸਵੈ ਰਾਖੀ ਵਜੋਂ ਹੁੰਦੀ ਹੈ। ਜੇਕਰ ਤਲਵਾਰ ਨਾਲ ਛਾਣਨੀ ਉਤਾਰਦਿਆਂ ਦੀਵਾ ਜਗਦਾ ਰਹੇ ਤਾਂ ਇਸ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ।ਜੇ ਦੀਵਾ ਬੁਝ ਜਾਵੇ ਤਾਂ ਮਾੜਾ ਗਿਣਿਆ ਜਾਂਦਾ ਹੈ। ਇਹ ਇਕ ਕਿਸਮ ਦਾ ਲਾੜੇ ਦਾ ਨਿਸ਼ਾਨੇਬਾਜ ਹੋਣ ਦਾ ਇਮਤਿਹਾਨ ਹੁੰਦਾ ਹੈ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਤਲਵਾਰ/ਕਿਰਪਾਨ ਚਲਾਉਣਾ, ਨਿਸ਼ਾਨੇਬਾਜ ਹੋਣਾ ਜ਼ਰੂਰੀ ਗਿਣਿਆ ਜਾਂਦਾ ਸੀ। ਹੁਣ ਦੀ ਪੀੜ੍ਹੀ ਨੇ ਨਾ ਇਹ ਰਸਮ ਵੇਖੀ ਹੈ ਅਤੇ ਨਾ ਹੀ ਹੁਣ ਇਹ ਰਸਮ ਕੀਤੀ ਜਾਂਦੀ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.