ਛਾਯਾਨਟ (ਰਾਗ)
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਛਾਯਾਨਟ ਦਾ ਪਰਿਚੈ-
ਸੁਰ | ਦੋਂਵੇਂ ਮਧ੍ਯਮ ਬਾਕੀ ਸਾਰੇ ਸੁਰ ਸ਼ੁੱਧ। |
ਜਾਤੀ | ਸੰਪੂਰਣ-ਸੰਪੂਰਣ ਵਕ੍ਰ |
ਥਾਟ | ਕਲਿਆਣ |
ਵਾਦੀ-ਸੰਵਾਦੀ | ਪੰਚਮ-ਰਿਸ਼ਭ |
ਸਮਾਂ | ਰਾਤ ਦਾ ਦੂਜਾ ਪਹਿਰ (ਰਾਤ 9 ਵਜੇ ਤੋਂ ਰਾਤ 12 ਵਜੇ ਤੱਕ) |
ਠੇਹਿਰਾਵ ਦੇ ਸੁਰ | ਰੇ ਗ ਪ- ਸੰ ਪ ਰੇ |
ਮੁੱਖ ਅੰਗ | ਪ(ਮੰਦਰ) ਰੇ ਰ; ਰੇਗ ਮ ਪ; ਗ ਮ ਰੇਸ;ਸੰ ਪ ਰੇਗ; ਮ ਗ ਮ ਰੇਸ ਰੇਸ |
ਅਰੋਹ | ਸ ਰੇ ਗ ਰੇ ; ਗਪ ਮ ਗ ਰੇਸ ; ਸ ਰੇ ਗ ਮ(ਤੀਵ੍ਰ) ਪ ਧ ਨੀ ਸੰ |
ਅਵਰੋਹ | ਸੰ ਨੀ ਧਪ ਮਪ ਧਪ ; ਰੇਗ ਮਪ ਮਗ ਰੇ ਸ |
ਮਿਲਦੇ ਜੁਲਦੇ ਰਾਗ | ਕਾਮੋਦ,ਕੇਦਾਰ ਤੇ ਹਮੀਰ |
ਰਾਗ ਛਾਯਾਨਟ ਦੀ ਵਿਸ਼ੇਸ਼ਤਾ-
- ਰਾਗ ਛਾਯਾਨਟ ਬਹੁਤ ਹੀ ਮਧੁਰ ਰਾਗ ਹੈ ਜਿਸਦਾ ਆਸ-ਪਾਸ ਦੇ ਵਾਤਾਵਰਨ 'ਚ ਬਹੁਤ ਡੂੰਘਾ ਅਸਰ ਹੁੰਦਾ ਹੈ।
- ਰਾਗ ਛਾਯਾਨਟ ਦੋ ਰਾਗਾਂ ਛਾਯਾ ਅਤੇ ਨਟ ਰਾਗਾਂ ਦਾ ਮਿਸ਼੍ਰਣ ਹੈ।
- 'ਰੇਗਰੇਸ; ਧਨੀਧਪ ;ਰੇਗਰੇਸ'-ਰਾਗ ਦੀ ਇਹ ਸੁਰ ਸੰਗਤੀ ਬਹੁਤ ਹੀ ਮਧੁਰ ਹੈ।
- ਸ਼ੁੱਧ ਮਧ੍ਯਮ ਦਾ ਪ੍ਰਯੋਗ ਇਸ ਰਾਗ ਦੇ ਅਰੋਹ-ਅਵਰੋਹ ਦੋਹਾਂ 'ਚ ਖੁੱਲ ਕੇ ਹੁੰਦਾ ਹੈ ਪਰ ਤੀਵ੍ਰ ਮਧ੍ਯਮ ਦਾ ਪ੍ਰਯੋਗ ਸਿਰਫ ਅਰੋਹ 'ਚ ਹੀ ਹੁੰਦਾ ਹੈ।
- ਤਾਰ ਸਪਤਕ ਦੇ ਸ਼ਡਜ ਤੋਂ ਮੀੰਡ ਲੇ ਕੇ ਜਦੋਂ ਪੰਚਮ ਤੇ ਪਹੁੰਚਿਆ ਜਾਂਦਾ ਹੈ ਦਾ ਰਾਗ ਆਪਣੇ ਪੂਰੇ ਰੰਗ 'ਚ ਆ ਜਾਂਦਾ ਹੈ।
- ਰਾਗ ਛਾਯਾਨਟ 'ਚ ਅਲਾਪ ਜਾਂ ਤਾਨ ਅਕਸਰ ਸੁਰ ਰਿਸ਼ਭ ਤੋਂ ਸ਼ੁਰੂ ਹੁੰਦੇ ਹਨ।
- ਰਾਗ ਛਾਯਾਨਟ ਦਾ ਵਿਸਤਾਰ ਮੰਦਰ ਤੇ ਮੱਧ ਸਪਤਕ 'ਚ ਹੁੰਦਾ ਹੈ।
ਹੇਠਾਂ ਦਿੱਤੀ ਸੁਰ ਸੰਗਤੀ 'ਚ ਰਾਗ ਛਾਯਾਨਟ ਦਾ ਸਰੂਪ ਬਹੁਤ ਨਿਖਰ ਕੇ ਸਾਮਨੇ ਆਉਂਦਾ ਹੈ:-
ਰੇ ਰੇਗ ;ਗ ਮ ਪ ਮ ;ਗ ਮ ਰੇ ;ਰੇਗ ਮ ਪ ;ਪਧਪ ਰੇ ;ਰੇਗ ਮ ਪ ;ਮ ਗ ਮ ਰੇਸ ; ਪ(ਮੰਦਰ) ਪ(ਮੰਦਰ)ਸ ; ਪ(ਮੰਦਰ) ਰੇ ਸ; ਰੇ ਗ ਮ ਪ ਧ ਪ ਰੇ ; ਰੇ ਰੇਗ ; ਗਗ ਮ
ਰਾਗ ਛਾਯਾਨਟ 'ਚ ਕੁੱਝ ਫਿਲਮੀ ਗੀਤ-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
---|---|---|---|
ਬਾਦ ਮੁੱਦਤ ਕੇ ਯੇਹ
ਘੜੀ ਆਈ |
ਮਦਨ ਮੋਹਨ/
ਰਾਜੇਂਦਰ ਕਿਸ਼ਨ |
ਮੁੰਹਮਦ ਰਫੀ/
ਸੁਮਨ ਕਲਿਆਣ ਪੁਰ |
ਜਹਾਂਆਰਾ/
1964 |
ਚੈਨਾ ਨਹੀਂ ਆਏ,
ਕਹਾਂ ਦਿਲ ਜਾਏ |
ਮਦਨ ਮੋਹਨ/
ਰਾਜੇਂਦਰ ਕਿਸ਼ਨ |
ਲਤਾ ਮੰਗੇਸ਼ਕਰ | ਸਮੁੰਦਰ/1957 |
ਚੰਦਾ ਰੇ ਜਾ ਰੇ ਜਾ ਰੇ | ਖੇਮਚੰਦ ਪ੍ਰਕਾਸ਼/
ਪ੍ਰੇਮ ਧਵਨ |
ਲਤਾ ਮੰਗੇਸ਼ਕਰ | ਜਿੱਦੀ/1948 |
ਏਕ ਚਤੁਰ ਨਾਰ ਕਰਕੇ ਸਿੰਗਰ | ਆਰ ਡੀ ਬਰਮਨ/
ਰਾਜੇਂਦਰ ਕਿਸ਼ਨ |
ਮੰਨਾ ਡੇ/ਕਿਸ਼ੋਰ ਕੁਮਾਰ/ਮੇਹਮੂਦ | ਪੜੋਸਨ/1968 |
ਹਮ ਬੇਖੁਦੀ ਮੇਂ ਤੁਮਕੋ
ਪੁਕਾਰੇ ਚਲੇ ਗਯੇ |
ਏਸ ਡੀ ਬਰਮਨ/
ਮਜਰੂਹ ਸੁਲਤਾਨ ਪੁਰੀ |
ਮੁੰਹਮਦ ਰਫੀ | ਕਾਲਾ ਪਾਣੀ/
1958 |
ਤੇਰੇ ਨੈਨਾ ਤਲਾਸ਼ ਕਰੇਂ ਜਿਸੇ | ਏਸ ਡੀ ਬਰਮਨ/
ਮਜਰੂਹ ਸੁਲਤਾਨ ਪੁਰੀ |
ਮੰਨਾ ਡੇ | ਤਲਾਸ਼/1969 |