ਛੋਟਾ ਭੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਛੋਟਾ ਭੀਮ
Chhota Bheem.jpg
ਹੋਰ ਨਾਂਭੀਮ
ਸ਼੍ਰੇਣੀਹਾਸ ਰਸ, ਰੌਚਿਕ, ਐਕਸ਼ਨ
ਸ਼ੁਰੂਆਤੀ ਵਸਤੂ"ਛੋਟਾ ਭੀਮ"
ਅੰਤਲੀ ਵਸਤੂ"ਛੋਟਾ ਭੀਮ" (ਕੈਰੀਓਕੇ)
ਮੂਲ ਦੇਸ਼ਭਾਰਤ
ਮੂਲ ਬੋਲੀ(ਆਂ)ਅੰਗਰੇਜ਼ੀ, ਹਿੰਦੀ, ਤੇਲੁਗੂ, ਤਮਿਲ
ਸੀਜ਼ਨਾਂ ਦੀ ਗਿਣਤੀ
  • ਸੀਜ਼ਨ 1 (2008–09)
  • ਸੀਜ਼ਨ 2 (2009–10)
  • ਸੀਜ਼ਨ 3 (2011–12)
  • ਸੀਜ਼ਨ 4 (2012–13)
  • ਸੀਜ਼ਨ 5 (2013-14)
  • ਸੀਜ਼ਨ 6 (2014-15)
  • ਸੀਜ਼ਨ 7 (2015-ਵਰਤਮਾਨ)
ਕਿਸ਼ਤਾਂ ਦੀ ਗਿਣਤੀ364 ਐਪੀਸੋਡ, 24 ਟੀਵੀ ਫ਼ਿਲਮਾਂ ਲਈ ਬਣਾਏ ਗਏ[1]
ਨਿਰਮਾਣ
ਚਾਲੂ ਸਮਾਂ11 ਮਿੰਟ
ਨਿਰਮਾਤਾ ਕੰਪਨੀ(ਆਂ)ਗਰੀਨ ਗੋਲਡ ਐਨੀਮੇਸ਼ਨ
ਵੰਡਣ ਵਾਲਾਗਰੀਨ ਗੋਲਡ ਐਨੀਮੇਸ਼ਨ
ਪਸਾਰਾ
ਮੂਲ ਚੈਨਲਪੋਗੋ ਟੀਵੀ
ਪਹਿਲੀ ਚਾਲ2008 – ਵਰਤਮਾਨ
ਬਾਹਰੀ ਕੜੀਆਂ
Website
Production website

ਛੋਟਾ ਭੀਮ ਪੋਗੋ ਦੁਆਰਾ ਪ੍ਰਦਰਸ਼ਿਤ ਕੀਤੇ ਜਾਣ ਵਾਲੇ ਕਾਰਟੂਨ ਹਨ। ਭਾਰਤ 'ਚ ਇਹ ਬੱਚਿਆਂ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਹਨ। ਇਸਦੇ ਕਿਰਦਾਰ ਭੀਮ, ਰਾਜੂ, ਚੁਟਕੀ, ਜੱਗੂ ਬਾਂਦਰ, ਕਾਲੀਆ, ਢੋਲੂ, ਭੋਲੂ ਮੁੱਖ ਹਨ ਜੋ ਕਿ ਹਰ ਐਪੀਸੋਡ ਵਿੱਚ ਹੁੰਦੇ ਹਨ। ਇਹਨਾਂ ਤੋਂ ਇਲਾਵਾ ਕਈ ਹੋਰ ਕਿਰਦਾਰ ਮਹਾਰਾਜਾ ਇੰਦਰਵਰਮਨ, ਟੁਨ-ਟੁਨ ਮਾਸੀ, ਰਾਜਕੁਮਾਰੀ ਇੰਦਰਵਤੀ ਆਦਿ ਹਨ।

ਕਹਾਣੀ[ਸੋਧੋ]

ਇਸ ਐਨੀਮੇ ਦੀ ਕਹਾਣੀ ਢੋਲਕਪੁਰ ਨਾਂ ਦੇ ਰਾਜ ਦੀ ਹੈ ਜੋ ਕਿ ਭਾਰਤ ਦਾ ਇੱਕ ਛੋਟਾ ਜਿਹਾ ਰਾਜ ਹੈ। ਇਸ ਰਾਜ ਦਾ ਰਾਜਾ ਇੰਦਰਵਰਮਾ ਹੈ। ਇਸ ਰਾਜ ਵਿੱਚ ਸਭ ਲੋਕ ਖੁਸ਼ੀ-ਖੁਸ਼ੀ ਰਹਿੰਦੇ ਹਨ। ਕਹਾਣੀ ਇੱਥੋਂ ਦੇ ਬੱਚਿਆਂ ਦੀ ਢਾਣੀ ਦੁਆਲੇ ਘੁੰਮਦੀ ਹੈ ਜਿੰਨਾ ਵਿੱਚ ਭੀਮ, ਰਾਜੂ, ਚੁਟਕੀ, ਜੱਗੂ, ਕਾਲੀਆ ਅਤੇ ਢੋਲੂ-ਭੋਲੂ ਸ਼ਾਮਿਲ ਹਨ। ਰਾਜ ਵਿੱਚ ਹੋਣ ਵਾਲੀਆਂ ਵੱਖ-ਵੱਖ ਖੇਡ ਪ੍ਰਤੀਯੋਗਿਤਾਵਾਂ ਵਿੱਚ ਇਹ ਸਭ ਬੱਚੇ ਭਾਗ ਲੈਂਦੇ ਹਨ। ਢੋਲਕਪੁਰ ਤੋਂ ਇਲਾਵਾ ਨਾਲ ਦੇ ਪਿੰਡਾਂ ਦੇ ਬੱਚੇ ਵੀ ਇਹਨਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਂਦੇ ਹਨ। ਇਹਨਾਂ ਤੋਂ ਇਲਾਵਾ ਰਾਜ 'ਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਆਉਂਦੀਆਂ ਹਨ ਜੋ ਕੀ ਭੀਮ ਦੀ ਢਾਣੀ ਮਿਲ ਕੇ ਹੱਲ ਕੇ ਦਿੰਦੀ ਹੈ। ਰਾਜ ਵੀ ਅਰਾਜਕਤਾ ਫਿਲਾਉਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਪਰ ਭੀਮ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੰਦਾ ਹੈ।

ਪਾਤਰ[ਸੋਧੋ]

ਛੋਟਾ ਭੀਮ[ਸੋਧੋ]

ਭੀਮ 9 ਸਾਲ ਦੀ ਉਮਰ ਦਾ ਤਾਕਤਵਰ, ਹੌਸਲੇ ਵਾਲਾ ਸਮਝਦਾਰ ਬੱਚਾ ਹੈ। ਇਸਨੂੰ ਲੱਡੂ ਬਹੁਤ ਪਸੰਦ ਹਨ| ਇਹ ਢੋਲਕਪੁਰ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਵਿਚੋਂ ਬਾਹਰ ਕੱਢਦਾ ਰਹਿੰਦਾ ਹੈ। ਇਸਨੇ ਕੇਸਰੀ ਰੰਗ ਦੀ ਧੋਤੀ ਪਹਿਨੀ ਹੁੰਦੀ ਹੈ ਪਰ ਕਿਸੇ ਤਿਉਹਾਰ ਜਾਂ ਖਾਸ ਸਮਾਗਮ ਦੌਰਾਨ ਕਰੀਮ ਰੰਗ ਦਾ ਕੁੜਤਾ-ਪਜਾਮਾ ਪਾਉਂਦਾ ਹੈ। ਕੀਚਕ ਅਤੇ ਮੰਨੂ ਇਸਦੇ ਮੁੱਖ ਵਿਰੋਧੀ ਹਨ। ਉਹ ਇਸਦੀ ਪ੍ਰਸਿੱਧੀ ਦੇਖ ਹਰ ਪਲ ਸੜਦੇ ਰਹਿੰਦੇ ਹਨ ਅਤੇ ਇਸਨੂੰ ਨੀਚਾ ਦਿਖਾਉਣ ਲਈ ਕੋਸ਼ਿਸ਼ਾਂ ਕਰਦੈ ਰਹਿੰਦੇ ਹਨ ਪਰ ਭੀਮ ਉਹਨਾਂ ਦੀ ਹਰ ਕੋਸ਼ਿਸ਼ ਨਾਕਾਮ ਕਰ ਦਿੰਦਾ ਹੈ। ਭੀਮ ਕ੍ਰਿਕਟ, ਹਾਕੀ ਦੌੜਾਂ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ। ਬਹਾਦਰ ਅਤੇ ਸਮਝਦਾਰ ਹੋਣ ਕਾਰਨ ਇਹ ਢੋਲਕਪੁਰ ਵਾਸੀਆਂ ਨੂੰ ਸਮੇਂ-ਸਮੇਂ 'ਤੇ ਡਾਕੂਆਂ, ਚੋਰਾਂ, ਪਖੰਡੀ ਸਾਧਾਂ, ਚਲਾਕ ਜਾਦੂਗਰਾਂ, ਆਦਿ ਸ਼ਰਾਰਤੀ ਅਨਸਰਾਂ ਕੋਲੋ ਬਚਾਉਂਦਾ ਹੈ।

ਜੱਗੂ ਬਾਂਦਰ[ਸੋਧੋ]

ਇਹ ਇੱਕ ਨੀਲੇ ਰੰਗ ਦਾ ਬਾਂਦਰ ਹੈ ਜੋ ਕਿ ਜੰਗਲ 'ਚ ਰਹਿੰਦਾ ਹੈ। ਇਹ ਇਨਸਾਨਾਂ ਦੀ ਤਰ੍ਹਾਂ ਬੋਲ ਵੀ ਸਕਦਾ ਹੈ। ਸਭ ਤੋਂ ਪਹਿਲਾਂ ਇਸਦੀ ਮੁਲਾਕਾਤ ਭੀਮ ਅਤੇ ਰਾਜੂ ਨਾਲ ਹੁੰਦੀ ਹੈ ਜੋ ਕਿ ਇੱਕ ਕਥਾ ਵਿੱਚ ਬਾਅਦ ਵਿੱਚ ਜ਼ੁਬਾਨੀ ਕਹਾਣੀ ਵਿੱਚ ਦੱਸਿਆ ਜਾਂਦਾ ਹੈ।

ਰਾਜੂ[ਸੋਧੋ]

ਰਾਜੂ 4 ਸਾਲ ਦੀ ਉਮਰ ਦਾਇੱਕ ਛੋਟਾ ਬੱਚਾ ਹੁੰਦਾ ਹੈ। ਇਹ ਥੋੜ੍ਹੇ ਜਿਹੇ ਨਟਖਟ ਸੁਭਾਅ ਦਾ ਹੈ। ਇਸਦੇ ਸਿਰ 'ਤੇ ਸਿਰਫ਼ ਇੱਕ-ਦੋ ਵਾਲ ਹੋਣ ਕਾਰਨ ਇਹ ਕਈ ਵਾਰ ਕਾਲੀਆ ਦੇ ਮਜ਼ਾਕ ਦਾ ਹਿੱਸਾ ਵੀ ਬਣਦਾ ਹੈ। ਇਸਦਾ ਪਿਤਾ ਢੋਲਕਪੁਰ ਦੀ ਫ਼ੌਜ ਵਿੱਚ ਹੋਣ ਕਾਰਨ ਇਹ ਵੀ ਮਹਾਭਾਰਤ ਦੇ ਅਰਜੁਨ ਵਾਂਗ ਬਿਹਤਰੀਨ ਤੀਰਅੰਦਾਜ਼ ਬਣਨਾ ਚਾਹੁੰਦਾ ਹੈ। ਰੋਜ਼ਾਨਾ ਇਹ ਨੀਲੇ ਰੰਗ ਦੀ ਨਿੱਕਰ ਪਾਈ ਰੱਖਦਾ ਹੈ ਪਰ ਕਿਸੇ ਸਮਾਗਮ ਜਾਂ ਤਿਉਹਾਰ ਦੌਰਾਨ ਇਹ ਵੀ ਕੁੜਤਾ-ਪਜਾਮਾ ਪਹਿਨਦਾ ਹੈ।

ਚੁਟਕੀ[ਸੋਧੋ]

ਇਹ 7 ਸਾਲ ਦੀ ਉਮਰ ਦੀ ਸਿਆਣੀ ਕੁੜੀ ਹੈ। 'ਟੁਨਟੁਨ ਮਾਸੀ' ਇਸਦੀ ਮਾਂ ਹੈ। ਇਸਦਾ ਰੰਗ ਗੋਰਾ, ਦੋ ਗੁੱਤਾਂ ਕੀਤੀਆਂ ਹੁੰਦੀਆਂ ਹਨ ਅਤੇ ਇਸਦੀਆਂ ਗੱਲਾਂ 'ਤੇ ਲਾਲੀ ਹੁੰਦੀ ਹੈ।

ਕਾਲੀਆ[ਸੋਧੋ]

ਕਾਲੀਆ ਜਾਂ ਕਾਲੀਆ ਪਹਿਲਵਾਨ 10 ਸਾਲ ਦੀ ਉਮਰ ਦਾ ਇੱਕ ਬੱਚਾ ਹੈ। ਇਹ ਹਰ ਪਲ ਆਪਣੇ ਆਪ ਨੂੰ ਭੀਮ ਤੋਂ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਢੋਲੂ ਤੇ ਭੋਲੂ ਹਰ ਪਲ ਇਸਦੇ ਨਾਲ ਰਹਿੰਦੇ ਹਨ। ਇਹ ਭੀਮ ਵਿਰੁੱਧ ਕਈ ਤਰ੍ਹਾਂ ਦੀਆਂ ਚਾਲਾਂ ਚਲਦਾ ਰਹਿੰਦਾ ਹੈ ਜਿਸ ਵਿੱਚ ਕਦੇ ਢੋਲੂ-ਭੋਲੂ ਇਸਦਾ ਸਾਥ ਦਿੰਦੇ ਹਨ ਤੇ ਕਦੇ ਨਹੀਂ।

ਢੋਲੂ-ਭੋਲੂ[ਸੋਧੋ]

ਢੋਲੂ-ਭੋਲੂ ਦੋਵੇਂ ਕਿਸ਼ੋਰ ਬੱਚੇ ਹਨ ਜੋ ਕਿ ਸੂਖ਼ਮ ਬੁੱਧੀ ਵਾਲੇ ਹਨ। ਇਹ ਦੋਵੇਂ ਹਰ ਪਲ ਕਾਲੀਆ ਨਾਲ ਹੀ ਰਹਿੰਦੇ ਹਨ। ਇਹ ਦੋਵੇਂ ਭਰਾ ਹਮਸ਼ਕਲ ਹਨ।

ਟੁਨਟੁਨ ਮਾਸੀ[ਸੋਧੋ]

ਇਹ ਚੁਟਕੀ ਦੀ ਮਾਂ ਹੈ ਜੋ ਕਿ ਸੁਆਦ ਲੱਡੂ ਬਣਾਉਣ ਕਾਰਨ ਪੂਰੇ ਢੋਲਕਪੁਰ 'ਚ ਪ੍ਰਸਿੱਧ ਹੈ। ਇਸਦੇ ਘਰ ਦੇ ਨਾਲ ਹੀ ਇਸਦੀ ਲੱਡੂਆਂ ਦੀ ਦੁਕਾਨ ਹੈ। ਭੀਮ ਅਤੇ ਉਸਦੇ ਸਾਰੇ ਦੋਸਤ ਇਸਦੇ ਬਣਾਏ ਲੱਡੂਆਂ ਨੂੰ ਬਹੁਤ ਪਸੰਦ ਕਰਦੇ ਹਨ। ਇਹ ਭੀਮ ਅਤੇ ਉਸਦੇ ਸਾਥੀਆਂ ਦੁਆਰਾ ਲੱਡੂ ਚੋਰੀ ਕਰਨ 'ਤੇ ਉਹਨਾਂ ਨੂੰ ਵੇਲਣੇ ਨਾਲ ਡਰਾਵਾ ਦਿੰਦੀ ਹੈ।

ਰਾਜਾ ਇੰਦਰਵਰਮਾ[ਸੋਧੋ]

ਇਹ ਢੋਲਕਪੁਰ ਦਾ ਰਾਜਾ ਹੈ ਅਤੇ ਰਾਜਕੁਮਾਰੀ ਇੰਦੂਮਤੀ ਇਸਦੀ ਧੀ ਹੈ। ਇਸਦੀ ਉਮਰ 35 ਸਾਲ ਹੈ। ਇਸਦਾ ਦੁਸ਼ਮਣ ਰਾਜਾ ਚੰਦਰਵਰਮਾ ਹੈ। ਇਹ ਬਹਾਦਰ ਯੋਧਾ ਹੈ ਪਰ ਰਾਜ ਦੇ ਹਰ ਮਸਲੇ ਨੂੰ ਸੁਲਝਾਉਣ ਲਈ ਇਹ ਹਰ ਵਾਰ ਭੀਮ ਨੂੰ ਅੱਗੇ ਕਰਦਾ ਹੈ। ਇਸ ਤੋਂ ਇਲਾਵਾ ਇਹ ਹਾਕੀ ਦਾ ਵੀ ਚੰਗਾ ਖਿਡਾਰੀ ਹੈ ਅਤੇ ਇਹ ਭੀਮ ਨੂੰ ਹਾਕੀ ਖੇਡਣਾ ਵੀ ਸਿਖਾਉਂਦਾ ਹੈ।

ਰਾਜਕੁਮਾਰੀ ਇੰਦੂਮਤੀ[ਸੋਧੋ]

ਇਹ ਢੋਲਕਪੁਰ ਦੇ ਰਾਜੇ ਇੰਦਰਵਰਮਨ ਦੀ ਧੀ ਹੈ। ਇਸਨੂੰ ਪਿਆਰ ਨਾਲ ਸਭ 'ਇੰਦੂ' ਵੀ ਬੁਲਾਉਂਦੇ ਹਨ।

ਅਵੀ ਚਾਚਾ[ਸੋਧੋ]

ਇਹ ਇੱਕ ਖੋਜੀ ਹੈ। ਇਹ ਕੁਝ ਕੁ ਕਿਸ਼ਤਾਂ ਵਿੱਚ ਦਿਖਾਈ ਦਿੰਦਾ ਹੈ ਪਰ ਬਾਅਦ ਵਿੱਚ ਇਸਦੀ ਜਗ੍ਹਾ ਪ੍ਰੋਃ ਧੂਮਕੇਤੂ ਆ ਜਾਂਦਾ ਹੈ।

ਸ਼ਿਵਾਨੀ[ਸੋਧੋ]

ਇਹ ਭੀਮ ਦੀ ਮੂੰਹ-ਬੋਲੀ ਭੈਣ ਹੈ। ਇਹ ਪਹਿਲਵਾਨਪੁਰ ਵਿੱਚ ਰਹਿੰਦੀ ਹੈ ਅਤੇ ਉੱਥੇ ਆਪਣਾ ਢਾਬਾ ਚਲਾਉਂਦੀ ਹੈ ਜਿਸਦਾ ਨਾਂ 'ਸ਼ਿਵਾਨੀ ਦਾ ਢਾਬਾ' ਹੈ।

ਕੀਚਕ[ਸੋਧੋ]

ਇਹ 16 ਸਾਲ ਦੀ ਉਮਰ ਦਾ ਇੱਕ ਪਹਿਲਵਾਨ ਹੈ ਜੋ ਕਇ ਪਹਿਲਵਾਨਪੁਰ ਵਿੱਚ ਰਹਿੰਦਾ ਹੈ। ਇਹ ਵੀ ਕਾਲੀਆ ਵਾਂਗ ਭੀਮ ਨੂੰ ਹਰਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਹ ਭੀਮ ਨੂੰ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਲਲਕਾਰਦਾ ਰਹਿੰਦਾ ਹੈ। ਇਹ ਆਪਣੇ ਕੁਝ ਕੁ ਸਾਥੀਆਂ, ਚਿਪਰੂ, ਮੰਨਾ, ਬਿਰਜੂ, ਮੋਟੂ, ਆਦਿ, ਨਾਲ ਦਿਖਾਈ ਦਿੰਦਾ ਹੈ।

ਛੋਟਾ ਮੱਨੂ[ਸੋਧੋ]

ਇਹ ਇੱਕ 5 ਸਾਲ ਦਾ ਚੁਸਤ-ਚਲਾਕ ਬੱਚਾ ਹੈ। ਇਹ ਇੱਕ ਮੁੱਕੇਬਾਜ ਹੈ ਅਤੇ ਪਹਿਲਵਾਨਪੁਰ ਤੋਂ ਹੀ ਹੈ। ਇਹ ਰਾਜੂ ਦਾ ਵਿਰੋਧੀ ਹੈ ਪਰ ਕਦੇ ਉਸਨੂੰ ਹਰਾ ਨਹੀਂ ਸਕਿਆ। ਇਹ ਕੀਚਕ ਦਾ ਦੋਸਤ ਹੈ ਅਤੇ ਕੀਚਕ ਇਸਨੂੰ 'ਪੱਠਾ' ਕਹਿ ਕੇ ਪੁਕਾਰਦਾ ਹੈ।

ਡਾਕੂ ਮੰਗਲ ਸਿੰਘ[ਸੋਧੋ]

ਇਹ ਜੰਗਲਾਂ ਵਿੱਚ ਰਹਿਣ ਵਾਲਾ ਡਾਕੂ ਹੈ ਜੋ ਕਿ ਆਪਣੇ ਸਾਥੀਆਂ ਸਮੇਤ ਢੋਲਕਪੁਰ 'ਤੇ ਹਮਲਾ ਕਰਨ, ਰਾਹਗੀਰਾਂ ਨੂੰ ਲੁੱਟਣ ਅਤੇ ਹੋਰ ਗ਼ੈਰ ਕਾਨੂੰਨੀ ਯੋਜਨਾਵਾਂ ਬਣਾਉਂਦਾ ਰਹਿੰਦਾ ਹੈ ਪਰ ਹਰ ਵਾਰ ਭੀਮ ਇਸਦੀ ਘਟੀਆ ਯੋਜਨਾ ਨੂੰ ਬੇਕਾਰ ਕਰ ਦਿੰਦਾ ਹੈ।

ਧੁੱਨੀ ਬਾਬਾ[ਸੋਧੋ]

ਧੁੱਨੀ ਬਾਬਾ ਇੱਕ ਸੰਤ ਹੈ ਜੋ ਕੀ ਗੁਫ਼ਾ ਵਿੱਚ ਰਹਿੰਦਾ ਹੈ। ਇਹ ਕਿੱਲਾਂ ਉੱਪਰ ਬੈਠ ਕੇ ਭਗਤੀ ਕਰਦਾ ਹੈ। ਇਹ ਜਾਣੀ-ਜਾਣ ਸਾਧੂ ਹੈ ਜਿਸਨੂੰ ਸਭ ਕੁਝ ਪਤਾ ਹੈ। ਇਹ ਭੀਮ ਦੇ ਪ੍ਰਸ਼ਨਾਂ ਦੇ ਉੱਤਰ ਅਤੇ ਉਸਨੂੰ ਸਲਾਹਾਂ ਵੀ ਦਿੰਦਾ ਹੈ।

ਪ੍ਰੋਃ ਸ਼ਾਸਤਰੀ ਧੂਮਕੇਤੂ[ਸੋਧੋ]

ਪ੍ਰੋਃ ਧੂਮਕੇਤੂ ਇੱਕ ਖੋਜੀ ਹੈ ਜੋ ਕਿ ਗਿਆਨਪੁਰ ਵਿੱਚ ਰਹਿੰਦਾ ਹੈ। ਇਸਦੀ ਅਹਿਮ ਖੋਜਾਂ ਵਿੱਚ ਟਾਈਮ ਮਸ਼ੀਨ, ਉੱਡਣ ਵਾਲਾ ਗੁਬਾਰਾ, ਤੇਜ਼ ਤਰਾਰ ਸਾਇਕਲ ਆਦਿ ਹਨ। ਇਸਦੀਆਂ ਜ਼ਿਆਦਾਤਰ ਖੋਜਾਂ ਦੀ ਦੁਰਵਰਤੋਂ ਰਾਜੂ ਦੁਆਰਾ ਕੀਤੀ ਜਾਂਦੀ ਹੈ।

ਫ਼ਿਲਮਾਂ[ਸੋਧੋ]

ਸਿਨੇਮਾ ਵਿੱਚ ਰਿਲੀਜ਼ ਹੋਣ ਵਾਲੀਆਂ[ਸੋਧੋ]

ਟੀ.ਵੀ 'ਤੇ ਰਿਲੀਜ਼ ਹੋਣ ਵਾਲੀਆਂ[ਸੋਧੋ]

ਵਿਦੇਸ਼ਾਂ ਵਿੱਚ[ਸੋਧੋ]

ਇਹਨਾਂ ਕਾਰਟੂਨਾਂ ਦਾ ਸ਼ੀ ਲੰਕਾ ਵਿੱਚ ਪ੍ਰਸਾਰਣ ਸਿਰਾਸਾ ਟੀ.ਵੀ ਦੁਆਰਾ ਕੀਤਾ ਜਾਂਦਾ ਹੈ ਅਤੇ ਉੱਥੇ ਇਸਦਾ ਨਾਂ 'ਚੰਦੀ' ਹੈ।

ਪਾਕਿਸਤਾਨ ਵਿੱਚ ਇਹਨਾਂ ਕਾਰਟੂਨਾਂ ਦਾ ਪ੍ਰਸਾਰਣ ਕਾਰਟੂਨ ਨੈੱਟਵਰਕ, ਪਾਕਿਸਤਾਨ ਦੁਆਰਾ ਕੀਤਾ ਜਾਂਦਾ ਹੈ। ਹੋਰ ਕਾਰਟੂਨਾਂ ਦੇ ਮੁਕਾਬਲੇ ਇਹ ਕਾਰਟੂਨ ਪਾਕਿਸਤਾਨ ਵਿੱਚ ਬਹੁਤ ਪ੍ਰਸਿੱਧ ਹਨ।

ਹਵਾਲੇ[ਸੋਧੋ]