ਸਮੱਗਰੀ 'ਤੇ ਜਾਓ

ਛੋਟ ਦੀ ਰਸਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਛੋਟ ਦੀ ਰਸਮ ਪੰਜਾਬੀ ਵਿਆਹ ਵਿੱਚ ਕੀਤੀ ਜਾਂਦੀ ਹੈ। ਵਿਆਹ ਸਮੇਂ ਜਦੋਂ ਬਰਾਤ ਤੁਰਦੀ ਹੈ, ਉਸ ਸਮੇਂ ਲਾੜੇ ਦਾ ਪਿਤਾ ਪੈਸੇ ਸੁੱਟਦਾ ਹੈ,ਇਸ ਨੂੰ ਛੋਟ ਕਰਨੀ ਕਹਿੰਦੇ ਹਨ, ਉਹਨਾਂ ਪੈਸਿਆਂ ਨੂੰ ਬੱਚੇ ਭੱਜ- ਭੱਜ ਕੇ ਚੁੱਕਦੇ ਹਨ।ਲਾੜੇ ਦੇ ਪਿਤਾ ਕੋਲ ਪੈਸਿਆਂ ਵਾਲੀ ਗੁਥਲੀ ਹੁੰਦੀ ਹੈ।ਜਿਹੜੀ ਲਾਲ ਰੰਗ ਦੇ ਕੱਪੜੇ ਦੀ ਬਣੀ ਹੁੰਦੀ ਹੈ।ਗੁਥਲੀ ਵਿੱਚ ਭਾਨ ਭਨਾ ਕੇ ਪਾਈ ਹੁੰਦੀ ਹੈ।ਇਹ ਰਸਮ ਪੰਜਾਬੀ ਵਿਆਹ ਵਿੱਚ ਮਹੱਤਵਪੂਰਨ ਰਸਮ ਹੈ।ਇਹ ਰਸਮ ਉਸ ਸਮੇਂ ਕੀਤੀ ਜਾਂਦੀ ਹੈ,ਜਦੋਂ ਲੜਕੀ ਦੇ ਘਰ ਤੋਂ ਉਸ ਦੀ ਡੋਲੀ ਤੁਰਦੀ ਹੈ।ਲਾੜੇ ਦਾ ਪਿਤਾ ਉਸ ਸਮੇਂ ਡੋਲੀ ਉੱਤੋਂ ਪੈਸੇ ਸੁੱਟ ਕੇ ਆਪਣੀ ਖੁਸ਼ੀ ਜ਼ਾਹਰ ਕਰਦਾ ਹੈ।ਜਿਹੜੇ ਪੈਸੇ ਲਾੜੇ ਦਾ ਪਿਤਾ ਡੋਲੀ ਉੱਤੋਂ ਦੀ ਸੁੱਟਦਾ ਹੈ,ਉਹ ਪੈਸੇ ਭਾਨ ਦੇ ਰੂਪ ਵਿੱਚ ਹੁੰਦੇ ਹਨ।ਇਸ ਸਮੇਂ ਲਾੜੇ ਤੇ ਲਾੜੀ ਦਾ ਵਿਆਹ ਹੋ ਚੁੱਕਿਆ ਹੁੰਦਾ ਹੈ,ਇਸ ਲਈ ਲਾੜੇ ਵਾਲਾ ਪੱਖ ਕੁੜੀ ਨੂੰ ਵਿਆਹ ਕੇ ਲੈ ਜਾਣ ਦੀ ਖੁਸ਼ੀ ਵਿੱਚ ਡੋਲੀ ਉੱਤੋਂ ਪੈਸੇ ਵਾਰਦਾ ਹੈ। [1]

ਹਵਾਲੇ

[ਸੋਧੋ]
  1. ਪੁਸਤਕ- ਵਿਆਹ,ਰਸਮਾਂ ਅਤੇ ਲੋਕ ਗੀਤ, ਲੇਖਕ- ਡਾ. ਰੁਪਿੰਦਰਜੀਤ ਕੌਰ ਗਿੱਲ, ਪ੍ਰਕਾਸ਼ਕ- ਵਾਰਿਸ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ,2013,ਪੰਨਾ ਨੰ.60