ਛੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਛੰਦ ਉੱਤਰੀ ਭਾਰਤ ਅਤੇ ਪਾਕਿਸਤਾਨ ਵਿੱਚ ਵਰਤੀ ਜਾਂਦੀ ਸ਼ਾਇਰੀ ਦੀ ਇੱਕ ਕਿਸਮ ਹੈ। ਜਿਹਨਾਂ ਕਾਵਿ ਤੁਕਾਂ ਦੇ ਅੱਖਰ ਮਾਤਰਾ ਅਤੇ ਗੁਣਾਂ ਦੀ ਗਿਣਤੀ ਅਨੁਸਾਰ ਖ਼ਾਸ ਤੋਲ ਵਿੱਚ ਰੱਖੇ ਜਾਣ ਉਹ ਛੰਦ ਹੁੰਦਾ ਹੈ। ਇਹ ਅੱਗੋਂ ਕਈ ਕਿਸਮ ਦੇ ਹੁੰਦੇ ਹਨ ਜਿਹਨਾਂ ਦੀ ਆਪੋ ਆਪਣੀਆਂ ਸੀਮਾਵਾਂ ਹੁੰਦੀਆਂ ਹਨ।

ਕਿਸਮਾਂ[ਸੋਧੋ]

ਦੋਹਿਰਾ ਛੰਦ[ਸੋਧੋ]

ਇਹ ਇੱਕ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। ਹਰ ਚਰਣ ਵਿਚ 24 ਮਾਤਰਾਵਾਂ ਹੁੰਦੀਆਂ ਹਨ। ਬਿਸਰਾਮ 13 ਅਤੇ 11 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਲਘੂ ਆਉਂਦੇ ਹਨ।

ਨਮੂਨਾ[ਸੋਧੋ]

 ਪੂਰਾ ਪ੍ਰਭੂ ਅਰਾਧਿਆ, ਪੂਰਾ ਜਾ ਕਾ ਨਾਉ।
 ਨਾਨਕ ਪੂਰਾ ਪਾਇਆ, ਪੂਰੇ ਕੇ ਗੁਨ ਗਾਉ।

ਸੋਰਠਾ ਛੰਦ[ਸੋਧੋ]

ਇਹ ਵੀ ਮਾਤ੍ਰਿਕ ਛੰਦ ਹੈ। ਇਸਦੇ ਦੋ ਚਰਣ ਹੁੰਦੇ ਹਨ। 11, 13 ਤੇ ਬਿਸਰਾਮ ਹੁੰਦਾ ਹੈ। ਪਹਿਲੇ ਤੇ ਤੀਜੇ ਬਿਸਰਾਮ ਤੇ ਅਨੁਪ੍ਰਾਸ ਦਾ ਮੇਲ ਹੁੰਦਾ ਹੈ।

ਨਮੂਨਾ[ਸੋਧੋ]

 ਕਦਰ ਨਾ ਪੈਂਦੀ ਯਾਰ, ਢਠਿਆਂ ਦੇ ਗੁਣਾਂ ਦੀ।
 ਭਾਸੇ ਨਾ ਮਹਿਕਾਰ, ਗੱਲ ਪਏ ਫੁਲਹਾਰ ਦੀ।

ਸਿਰਖੰਡੀ ਛੰਦ[ਸੋਧੋ]

ਨਿਸ਼ਾਨੀ ਛੰਦ[ਸੋਧੋ]

ਦਵੱਈਆ ਜਾਂ ਦੁਵੈਯਾ[ਸੋਧੋ]

ਇਹ ਇੱਕ ਮਾਤ੍ਰਿਕ ਛੰਦ ਹੈ। ਇਹ ਚਾਰ ਚਰਣਾਂ ਵਾਲਾ ਛੰਦ ਹੈ ਜਿਸਦੇ ਹਰ ਚਰਣ ਵਿਚ 28 ਮਾਤਰਾਵਾਂ ਹੁੰਦੀਆਂ ਹਨ। ਪਹਿਲਾ ਬਿਸਰਾਮ 16 ਅਤੇ ਦੂਜਾ 12 ਮਾਤਰਾਵਾਂ ਉੱਤੇ ਹੁੰਦਾ ਹੈ। ਅੰਤ ਤੇ ਗੁਰੂ ਹੁੰਦਾ ਹੈ।[1]

ਨਮੂਨਾ[ਸੋਧੋ]

 ਨਾਜ਼ਕ ਪੈਰ ਮਲੂਕ ਸਸੀ ਦੇ, ਮਹਿੰਦੀ ਨਾਲ ਸਵਾਰੇ।
 ਆਸ਼ਿਕ ਵੇਖ ਬਹੇ ਇੱਕ ਵਾਰੀ, ਜੀਉ ਤਿਨਾ ਪਰ ਵਾਰੇ।
 ਬਾਲੂ ਰੇਤ ਤਪੇ ਵਿਚ ਥਲ ਦੇ, ਜੌਂ ਭੁੰਨਣ ਭਠਿਆਰੇ।
 ਹਾਸ਼ਮ ਵੇਖ ਯਕੀਨ ਸਸੀ ਦਾ, ਫੇਰ ਨਹੀਂ ਦਿਲ ਹਾਰੇ।

ਕੋਰੜਾ[ਸੋਧੋ]

ਇਸ ਛੰਦ ਦੇ ਚਾਰ ਚਰਣ ਹੁੰਦੇ ਹਨ। ਹਰ ਚਰਣ ਵਿਚ 13 ਅੱਖਰ ਹੁੰਦੇ ਹਨ। ਪਹਿਲਾ ਵਿਸਰਾਮ ਛੇ ਅਤੇ ਦੂਜਾ ਸੱਤ ਤੇ ਹੁੰਦਾ ਹੈ। ਅੰਤ ਵਿਚ ਲਘੂ ਗੁਰੂ ਆਉਂਦਾ ਹੈ।

ਨਮੂਨਾ[ਸੋਧੋ]

ਤੂੜੀ ਤੰਦ ਸਾਂਭ, ਹਾੜੀ ਵੇਚ ਵਟ ਕੇ।

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।

ਕੱਛੇ ਮਾਰ ਵੰਝਲੀ ਅਨੰਦ ਛਾ ਗਿਆ।

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਕਬਿੱਤ ਛੰਦ[ਸੋਧੋ]

ਇਹ 31 ਜਾਂ 32 ਅੱਖਰਾਂ ਦਾ ਵਰਣਕ ਛੰਦ ਹੁੰਦਾ ਹੈ। ਇਸਦੇ ਚਾਰ ਚਰਣ ਹੁੰਦੇ ਹਨ। ਅੰਤ ਤੇ ਗੁਰੂ ਹੁੰਦਾ ਹੈ।[2]

ਬੈਂਤ[ਸੋਧੋ]

ਇਸਦੇ ਚਰਣਾਂ ਦੀ ਗਿਣਤੀ ਨਿਸਚਿਤ ਨਹੀਂ ਹੈ। 4 ਤੋਂ 22 ਚਰਣਾਂ ਦੇ ਬੈਂਤ ਮਿਲਦੇ ਹਨ। ਹਰ ਚਰਣ ਦੀਆਂ ਮਾਤਰਾਵਾਂ ਵਿਚ ਵੀ ਸਮਾਨਤਾ ਨਹੀਂ ਹੁੰਦੀ। ਹਰ ਚਰਣ ਵਿਚ 19 ਤੋਂ 22 ਤੱਕ ਮਾਤਰਾਵਾਂ ਆ ਜਾਂਦੀਆਂ ਹਨ।

ਨਮੂਨਾ[ਸੋਧੋ]

ਨਬਜ਼ ਵੇਖ ਕੇ ਕਰਾਂ ਇਲਾਜ ਇਸ ਦਾ,

ਦੇਇ ਵੇਦਨਾ ਸਭ ਬਤਾਇ ਮੈਨੂੰ।

ਨਾੜੀ ਵੇਖ ਕੇ ਏਸ ਦੀ ਕਰਾਂ ਕਾਰੀ,

ਦੇਵੇ ਉਠ ਕੇ ਹੱਥ ਦਿਖਾਇ ਮੈਨੂੰ।

ਰੋਗ ਕਾਸ ਤੋਂ ਚਲਿਆ ਕਰਾਂ ਜਾਹਰ,

ਮਜ਼ਾ ਮੂੰਹ ਦਾ ਦੇ ਬਤਾਇ ਮੈਨੂੰ

ਵਾਰਿਸ ਸ਼ਾਹ ਮੀਆਂ ਛਤੀ ਰੋਗ ਕਟਾਂ,

ਮਲਕੁਲ ਮੌਤ ਥੀਂ ਲਵਾਂ ਬਚਾਇ ਏਹ ਨੂੰ।

ਹਵਾਲੇ[ਸੋਧੋ]

  1. ਜੱਗੀ, ਡਾ. ਰਤਨ ਸਿੰਘ (2013). ਸਾਹਿਤ ਦੇ ਰੂਪ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨਿਵਰਸਿਟੀ. p. 37. ISBN 81-7380-484-2. 
  2. ਕਿੱਸਾ ਸੰਦਰਭ ਕੋਸ਼, ਡਾ.ਪ੍ਰੀਤਮ ਸੈਨੀ, ਭਾਸ਼ਾ ਵਿਭਾਗ ਪੰਜਾਬ, 2001