ਛੰਨਾ
ਦਿੱਖ
ਕਾਂਸੀ ਦੇ ਬਣੇ ਚੌੜੇ ਥੱਲੇ ਵਾਲੇ ਤੇ ਘੁਮਾਉਦਾਰ ਕੰਢਿਆਂ ਵਾਲੇ ਬਰਤਨ ਨੂੰ ਛੰਨਾ ਕਹਿੰਦੇ ਹਨ। ਛੰਨੇ ਛੋਟੇ ਵੀ ਹੁੰਦੇ ਹਨ, ਛੰਨੇ ਵੱਡੇ ਵੀ ਹੁੰਦੇ ਹਨ। ਪਹਿਲੇ ਸਮਿਆਂ ਵਿਚ ਛੰਨਾ ਇਕ ਬਹੁ-ਮੰਤਵੀ ਬਰਤਨ ਹੁੰਦਾ ਸੀ। ਛੰਨੇ ਵਿਚ ਦੁੱਧ, ਲੱਸੀ, ਪਾਣੀ ਆਦਿ ਪੀਤਾ ਜਾਂਦਾ ਸੀ। ਛੰਨਾ ਖੀਰ, ਕੜਾਹ, ਸ਼ੱਕਰ ਘਿਉ, ਖੰਡ ਘਿਉ, ਦਹੀ, ਦਾਲ, ਸਬਜ਼ੀ ਪਾਉਣ ਲਈ ਵੀ ਵਰਤਿਆ ਜਾਂਦਾ ਸੀ। ਛੰਨਾ ਕਾਂਸੀ ਦੀ ਧਾਤ ਦਾ ਬਣਦਾ ਸੀ। ਕਾਂਸੀ ਨੂੰ ਕੈਂਹ ਵੀ ਕਹਿੰਦੇ ਹਨ। ਹੁਣ ਕਾਂਸੀ ਦੇ ਬਰਤਨ ਬਣਾਉਣ ਦਾ ਰਿਵਾਜ ਹੀ ਹੱਟ ਗਿਆ ਹੈ। ਛੰਨਾ ਤਾਂ ਅੱਜ ਦੀ ਪੀੜ੍ਹੀ ਨੇ ਵੇਖਿਆ ਹੀ ਨਹੀਂ ਹੋਵੇਗਾ ? ਛੰਨੇ ਨੂੰ ਅਲੋਪ ਹੋਇਆਂ 40 ਸਾਲ ਦੇ ਕਰੀਬ ਹੋ ਗਿਆ ਹੈ। ਹੁਣ ਛੰਨਿਆਂ ਵਿਚ ਖੁਰਾਕ ਖਾਣ ਵਾਲੇ ਨਾ ਗੱਭਰੂ ਰਹੇ ਹਨ ਅਤੇ ਨਾ ਹੀ ਮੁਟਿਆਰਾਂ ਰਹੀਆਂ ਹਨ ?[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.