ਸਮੱਗਰੀ 'ਤੇ ਜਾਓ

ਛੰਨਾ ਖੇਡਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਂਸੀ ਦੇ ਗੋਲ ਸ਼ਕਲ ਵਾਲੇ ਬਰਤਨ ਨੂੰ ਛੰਨਾ ਕਹਿੰਦੇ ਹਨ। ਛੰਨੇ ਦਾ ਥੱਲਾ ਵੱਧ ਗੁਲਾਈ ਵਾਲਾ ਹੁੰਦਾ ਹੈ ਤੇ ਉੱਪਰੋਂ ਘੱਟ। ਵਿਆਹ ਸਮੇਂ ਛੰਨੇ ਨਾਲ ਇਕ ਰਸਮ ਕੀਤੀ ਜਾਂਦੀ ਸੀ। ਫੇਰਿਆਂ/ਅਨੰਦ ਕਾਰਜ ਤੋਂ ਪਿੱਛੋਂ ਲਾੜੀ ਦੀਆਂ ਭੈਣਾਂ, ਸਹੇਲੀਆਂ ਲਾੜੇ ਨੂੰ ਲਾੜੀ ਕੋਲ ਲਿਆਉਂਦੀਆਂ ਸਨ। ਲਾੜੇ ਦੀ ਵੱਡੀ ਸਾਲੀ/ ਸਹੇਲੀ ਜਾਂ ਨੈਣ ਕਾਂਸੀ ਦੀ ਥਾਲੀ ਵਿਚ ਸਰ੍ਹੋਂ ਦੇ ਤੇਲ ਨਾਲ ਚੰਗੀ ਤਰ੍ਹਾਂ ਭਿੱਜੇ ਲਿੱਬੜੇ ਛੰਨੇ ਨੂੰ ਪੁੱਠਾ ਰੱਖ ਕੇ ਲਾੜੇ ਕੋਲ ਲੈ ਕੇ ਆਉਂਦੀ ਸੀ।ਲਾੜੇ ਨੂੰ ਉਹ ਛੰਨਾ ਇਕ ਹੱਥ ਨਾਲ ਸਿੱਧਾ ਕਰਨ ਲਈ ਕਿਹਾ ਜਾਂਦਾ ਸੀ। ਚਲਦੀ ਏਸ ਰਸਮ ਸਮੇਂ ਸਾਲੀਆਂ ਟਿੱਚਰਾਂ, ਮਖੌਲਾਂ ਅਤੇ ਸਿੱਠਣੀਆਂ ਵੀ ਦਿੰਦੀਆਂ ਰਹਿੰਦੀਆਂ ਸਨ। ਛੰਨੇ ਤੇ ਤੇਲ ਲੱਗਿਆ ਹੋਣ ਕਰਕੇ ਛੰਨਾ ਤਿਲਕਦਾ ਰਹਿੰਦਾ ਸੀ। ਜੇਕਰ ਲਾੜਾ ਛੰਨਾ ਸਿੱਧਾ ਕਰ ਦਿੰਦਾ ਸੀ ਤਾਂ ਉਹ ਜਿੱਤ ਜਾਂਦਾ ਸੀ। ਜੇਕਰ ਸਿੱਧਾ ਨਹੀਂ ਹੁੰਦਾ ਸੀ ਤਾਂ ਲਾੜੇ ਨੂੰ ਆਪਣੀਆਂ ਸਾਲੀਆਂ ਨੂੰ ਕੁਝ ਨਾ ਕੁਝ ਰੁਪੈ ਦੇ ਕੇ ਖਹਿੜਾ ਛੁਡਾਉਣਾ ਪੈਂਦਾ ਸੀ। ਇਹ ਸੀ ਛੰਨਾ ਖੇਡਣ ਦੀ ਰਸਮ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.