ਸਮੱਗਰੀ 'ਤੇ ਜਾਓ

ਛੱਜੂ ਪੰਥ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਛੱਜੂ ਪੰਥ, ਛੱਜੂ ਭਗਤ ਦੇ ਨਾਂ ਉੱਤੇ ਚੱਲਿਆ। ਛੱਜੂ ਭਗਤ ਮੁਗਲ ਸਮਰਾਟ ਜਾਹਾਂਗੀਰ ਅਤੇ ਸਾਹਜਹਾਂਨ ਦਾ ਸਮਕਾਲੀ ਸੀ। ਇਹ ਲਾਹੌਰ ਦਾ ਵਸਨੀਕ ਸੀ। ਭਾਟੀਆ ਜਾਤੀ ਦਾ ਇਹ ਭਗਤ ਸਰਾਫ਼ੀ ਦੀ ਦੁਕਾਨ ਕਰਦਾ ਸੀ। ਇਹ ਭਗਤ ਐਨਾ ਮਸ਼ਹੂਰ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਦੁਕਾਨ ਦੀ ਥਾਂ ਤੇ ਇੱਕ ਮੰਦਿਰ ਬਣਵਾ ਦਿੱਤਾ। ਇਸ ਥਾਂ ਤੇ ਛੱਜੂ ਭਗਤ ਦੀ ਸਮਾਧੀ ਵੀ ਹੈ। ਇਸ ਸਥਾਨ ਨੂੰ ਛੱਜੂ ਦਾ ਚੁਬਾਰਾ ਵੀ ਆਖਦੇ ਹਨ। ਇਸ ਦੀ ਮੌਤ ਸੰਮਤ ਉਨੀ ਸੋ ਛਿਆਨਵੇ ਵਿੱਚ ਹੋਈ। ਪੰਜਾਬ ਵਿੱਚ ਇਹ ਅਖਾਣ ਵੀ ਮਸ਼ਹੂਰ ਹੈ, ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਸੁੱਖ ਬਲਖ਼ ਨਾ ਬੁਖਾਰੇ। ਛੱਜੂ ਭਗਤ ਦੇ ਚੇਲੇ ਛੱਜੂ ਪੰਥੀ ਅਖਵਾਉਂਦੇ ਹਨ। ਛੱਜੂ ਪੰਥ ਦੇ ਨਿਜਮ ਹਿੰਦੂ ਅਤੇ ਮੁਸ਼ਲਮਾਨ ਧਰਮਾਂ ਦੇ ਮਿਸ਼ਰਿਤ ਹੀ ਹਨ। ਛੱਜੂ ਪੰਥੀਆਂ ਦਾ ਮੁੱਖ ਡੇਰਾ ਪਹਿਲਾਂ ਮਿੰਟਗੁਮਰੀ ਜਿਹਲੇ ਪਕਪਟਨ ਤਹਿਸੀਲ ਦੇ ਕਸਬੇ ਮਲਕਹੰਸ ਵਿੱਚ ਸੀ। ਇਸ ਪੰਥ ਦੇ ਲੋਕ ਸਕਾਹਾਰੀ ਹੁੰਦੇ ਹਨ, ਉਹ ਮਾਸ, ਸਰਾਬ, ਤੇ ਹੋਰ ਨਸਿਆਂ ਦੀ ਬਿਲਕੁਲ ਵਰਤੋਂ ਨਹੀਂ ਕਰਦੇ।

ਹਵਾਲੇ

[ਸੋਧੋ]