ਛੱਲਾ (ਗਹਿਣਾ )
ਛੱਲਾ ਤਾਰ ਦਾ ਬਣਿਆ ਊਂਂਗਲੀ ਵਿੱਚ ਪਾਉਣ ਵਾਲਾ ਗੋਲ ਘੇਰੇ ਦਾ ਇੱਕ ਗਹਿਣਾ ਹੁੰਦਾ ਹੈ। ਇਹ ਸੋਨੇ, ਚਾਂਦੀ, ਲੋਹੇ ਤੇ ਤਾਂਬੇ ਦਾ ਬਣਿਆ ਹੁੰਦਾ ਹੈ। ਪੰਜਾਬੀ ਲੋਕ ਬੋਲੀਂਆਂ ਵਿੱਚ ਇਸ ਦਾ ਖ਼ਾਸ ਮਹੱਤਵ ਹੈ।
ਪੰਜਾਬੀ ਲੋਕਧਾਰਾ ਵਿੱਚ
[ਸੋਧੋ]ਕਵਿਤਾ
ਛੱਲਾ ਓਏ, ਛੱਲਾ ਮੇਰੀ ਚੀਚੀ ਦਾ, ਰਾਂਝਾ ਓਏ, ਰਾਂਝਾ ਫੁੱਲ ਬਗੀਚੀ ਦਾ, ਰਾਂਝਾ ਓਏ ..........,
ਛੱਲਾ ਓਏ, ਛੱਲਾ ਗੋਲ ਘੇਰੇ ਦਾ, ਰਾਂਝਾ ਓਏ, ਰਾਂਝਾ ਮੋਰ ਬਨੇਰੇ ਦਾ, ਰਾਂਝਾ ਓਏ ..........,
ਛੱਲਾ ਓਏ, ਛੱਲਾ ਸੋਨੇ ਦੀਆਂ ਤਾਰਾਂ ਦਾ, ਰਾਂਝਾ ਓਏ, ਰਾਂਝਾ ਪੁੱਤ ਸਰਦਾਰਾਂ ਦਾ, ਰਾਂਝਾ ਓਏ .........
ਪੰਜਾਬੀ ਲੋਕਧਾਰਾ ਵਿੱਚ ਛੱਲੇ ਦਾ ਬਹੁਤ ਮਹੱੱਤਵ ਹੈ | ਛੱਲੇ ਵਾਰੇ ਪੰਜਾਬੀ ਵਿੱਚ ਬਹੁਤ ਸਾਾਰੇ ਗੀਤ ਪ੍ਰਚੱਲਿਤ ਹਨ | ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਪਿਆਰ ਨਿਸ਼ਾਨੀ ਵਜੋਂਂ ਛੱਲਾ ਦਿੰਦਾ ਹੈ | ਪ੍ਰੇੇੇਮਿਕਾ ਤੋੋਂ ਮੁੰਦਰੀ ਦੀ ਮੰਗ ਕਰਦਾ ਹੈ ਅਤੇ ਪਿਆਰ ਦੀਆਂ ਭਾਵਨਾਵਾਂ ਦਾ ਤਬਾਦਲਾ ਕਰਦਾ ਹੈ-
ਛੱਲਾ ਲੈਜਾ ਸੋਹਣੀਏਂ ਨੀ, ਮੈੈਨੂੰ ਦੇਜਾ ਮੁੁੰਦਰੀ |
ਦਿਲਦਾਰ ਮਹਿਰਮਾਂ ਵੇ, ਸੰਗ ਲਗਦੀ ਬੜੀ |
ਹੋਰ ਮਸ਼ਹੂਰ ਗੀਤ-
ਛੱਲਾ ਨੌ-2 ਖੇਵੇ,
ਪੁੱੱਤਰ ਮਿੱਠੜੇ ਮੇਵੇੇ,
ਹੋ ਅੱਲ੍ਹਾ ਸਭ ਨੂੰ ਦੇਵੇ,
ਬੇ ਗੱਲ ਸੁਣ ਛੱਲਿਆ....
ਕਾਵਾਂ--ਬੇ ਮਾਵਾਂ ਠੰੰਡੀਆਂ ਛਾਵਾਂ |