ਜਗਦੀਸ਼ ਚੰਦਰ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਗਦੀਸ਼ਚੰਦਰ
ਜਨਮ(1930-11-24)24 ਨਵੰਬਰ 1930
ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਘੋੜੇ ਵਾਹਾ (ਬਰਤਾਨਵੀ ਪੰਜਾਬ)
ਮੌਤ10 ਅਪ੍ਰੈਲ 1996(1996-04-10)
ਵੱਡੀਆਂ ਰਚਨਾਵਾਂ
 • ਧਰਤੀ ਧਨ ਨਾ ਅਪਨਾ
 • ਨਕਰਕੁੰਡ ਮੇਂ ਵਾਸ
 • ਜ਼ਮੀਨ ਅਪਨੀ ਤੋ ਥੀ
 • ਕਭੀ ਨ ਛੋੜੇ ਖੇਤ
ਕੌਮੀਅਤਭਾਰਤੀ
ਸਿੱਖਿਆਐਮ ਏ
ਕਿੱਤਾ
 • ਨਾਵਲਕਾਰ
 • ਲੇਖਕ

ਜਗਦੀਸ਼ ਚੰਦਰ (24 ਨਵੰਬਰ 1930 – 10 ਅਪ੍ਰੈਲ 1996) ਹਿੰਦੀ, ਉਰਦੂ ਅਤੇ ਪੰਜਾਬੀ ਲੇਖਕ ਸਨ। ਮੁੱਖ ਤੌਰ ਤੇ ਉਸਦੀ ਪਛਾਣ ਪੰਜਾਬੀ ਪੇਂਡੂ ਮਾਹੌਲ ਵਿੱਚ ਦਲਿਤ ਜੀਵਨ ਤੇ ਨੇੜਲੀ ਝਾਤ ਪੁਆਉਂਦੇ ਨਾਵਲ ਹਨ।

ਜੀਵਨੀ[ਸੋਧੋ]

ਜਗਦੀਸ਼ ਚੰਦਰ ਵੈਦ ਦਾ ਜਨਮ 24 ਨਵੰਬਰ 1930 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ‘ਘੋੜੇ ਵਾਹਾ’ ਵਿੱਚ ਹੋਇਆ। ਉਸਨੇ ਮੁਢਲੀ ਪੜ੍ਹਾਈ ਦਸੂਹੇ ਤੋਂ ਕੀਤੀ ਅਤੇ ਅੱਗੇ ਜਲੰਧਰ ਤੋਂ। ਉਥੋਂ ਹੀ ਅਰਥ-ਸ਼ਾਸਤਰ ਦੀ ਐਮ ਏ ਕੀਤੀ।

ਰਚਨਾਵਾਂ[ਸੋਧੋ]

ਹਿੰਦੀ ਨਾਵਲ[ਸੋਧੋ]

 • ਯਾਦੋਂ ਕੇ ਪਹਾੜ
 • ਧਰਤੀ ਧਨ ਨ ਅਪਨਾ (1972)
 • ਆਧਾ ਪੁਲ
 • ਮੁੱਠੀ ਭਰ ਕਾਂਕਰ
 • ਕਭੀ ਨ ਛੋੜੇ ਖੇਤ (1976)
 • ਟੁੰਡਾ ਲਾਟ
 • ਘਾਸ ਗੋਦਾਮ
 • ਨਰਕ ਕੁੰਡ ਮੇਂ ਬਾਸ (1994)
 • ਜਮੀਨ ਅਪਨੀ ਤੋ ਥੀ (2001)

ਨਾਵਲ-ਲੜੀ[ਸੋਧੋ]

ਧਰਤੀ ਧਨ ਨਾ ਅਪਨਾ, ਨਕਰਕੁੰਡ ਮੇਂ ਵਾਸ ਅਤੇ ਜ਼ਮੀਨ ਅਪਨੀ ਤੋ ਥੀ ਇੱਕੋ ਨਾਵਲ-ਲੜੀ ਹੈ। ਇਸ ਵਿੱਚ ਆਜ਼ਾਦੀ ਉਪਰੰਤ ਪਹਿਲੀ ਚੁਥਾਈ ਸਦੀ ਦੀ ਪਿੱਠਭੂਮੀ ਵਿੱਚ ਦਲਿਤ ਜੀਵਨ ਦੀਆਂ ਦੁਸ਼ਵਾਰੀਆਂ ਦਾ ਅਤੇ ਉਨ੍ਹਾਂ ਦੀ ਹੋਣੀ ਦੇ ਨਾਲ ਜੁੜੀਆਂ ਉਲਝੀਆਂ ਤਾਣੀਆਂ ਦਾ ਬਾਹਰਮੁਖੀ ਚਿੱਤਰ ਪੇਸ਼ ਕੀਤਾ ਹੈ। ਧਰਤੀ ਧਨ ਨਾ ਅਪਨਾ ਨੂੰ ਨਾਵਲ ਨੂੰ ਰਮੇਸ਼ ਕੁੰਤਲ ਮੇਘ ਨੇ ‘ਧਰਤੀ ਦੇ ਦੁਖਿਆਰਿਆਂ’ ਦੀ ਜੀਵਨ ਕਥਾ ਕਿਹਾ ਸੀ। ਇਹ ਗੱਲ ਇਸ ਨਾਵਲ ਲੜੀ ਤੇ ਵੀ ਐਨ ਢੁਕਦੀ ਹੈ। ਇਸ ਨਾਵਲ ਵਿੱਚ ਹਰਿਜਨਾਂ ਦੀ ਨਰਕੀ ਸਥਿਤੀ ਅਤੇ ਉੱਚ ਵਰਗੀ ਸਮਾਜ ਦੁਆਰਾ ਉਨ੍ਹਾਂ ਦੇ ਸ਼ੋਸ਼ਣ ਅਤੇ ਦਮਨ ਦਾ ਚਿਤਰਣ ਕੀਤਾ ਗਿਆ ਹੈ।[1]

ਹਵਾਲੇ[ਸੋਧੋ]

 1. हिंदी उपन्यासों में समाजवादी जन-चेतना-‘शब्दलोक’ अर्धवार्षिक शोध-पत्रिका के प्रथम अंक, जनवरी-जून-2011 में प्रकाशित