ਸਮੱਗਰੀ 'ਤੇ ਜਾਓ

ਜਗਦੇਵ ਸਿੰਘ ਜੱਸੋਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਗਦੇਵ ਸਿੰਘ ਜੱਸੋਵਾਲ

ਜਗਦੇਵ ਸਿੰਘ ਜੱਸੋਵਾਲ (30 ਅਪਰੈਲ 1935[1] - 22 ਦਸੰਬਰ 2014) ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਦਾ ਚੇਅਰਮੈਨ ਅਤੇ ਵਿਸ਼ਵ ਪੰਜਾਬੀ ਸੱਭਿਆਚਾਰਕ ਮੰਚ ਦਾ ਵੀ ਪ੍ਰਧਾਨ ਸੀ।

ਜੀਵਨ ਤੇ ਕੰਮ

[ਸੋਧੋ]

ਜਗਦੇਵ ਸਿੰਘ ਦਾ 30 ਅਪਰੈਲ 1935 ਨੂੰ ਉਸ ਦੇ ਜੱਦੀ ਪਿੰਡ ਜੱਸੋਵਾਲ (ਜ਼ਿਲ੍ਹਾ ਲੁਧਿਆਣਾ), ਪੰਜਾਬ ਵਿੱਚ ਪਿਤਾ ਜੈਲਦਾਰ ਕਰਤਾਰ ਸਿੰਘ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਉਸਨੇ ਚੌਥੀ ਆਪਣੇ ਪਿੰਡ ਦੇ ਸਕੂਲ ਤੋਂ ਅਤੇ ਦੱਸਵੀਂ ਲਾਗਲੇ ਪਿੰਡ ਕਿਲਾ ਰਾਏਪੁਰ ਦੇ ਖ਼ਾਲਸਾ ਹਾਈ ਸਕੂਲ ਤੋਂ ਕੀਤੀ। ਬੀ ਟੀ ਕਰਨ ਉੱਪਰੰਤ ਸਰਕਾਰੀ ਕਾਲਜ, ਲੁਧਿਆਣਾ ਤੋਂ ਪੰਜਾਬੀ ਐਮ ਏ ਦੀ ਡਿਗਰੀ ਲਈ ਅਤੇ ਕਾਨੂੰਨ ਦੀ ਪੜ੍ਹਾਈ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਤੋਂ ਕੀਤੀ।

ਅਹਿਮ ਵੇਰਵੇ

[ਸੋਧੋ]

ਪੰਜਾਬੀ ਵਿਰਾਸਤ ਭਵਨ

[ਸੋਧੋ]

ਲੁਧਿਆਣਾ ਦੇ ਭਾਈਬਾਲਾ ਚੌਕ ਤੋਂ ਪੱਖੋਵਾਲ ਜਾਂਦਿਆਂ 5 ਕਿਲੋਮੀਟਰ ਦੂਰ ਪਿੰਡ ਦਾਦ ਨੇੜੇ ਪੈਂਦੀ ਕਲੋਨੀ, ਪਾਲਮ ਵਿਹਾਰ ਵਿੱਚ ਪੰਜਾਬੀ ਵਿਰਾਸਤ ਭਵਨ ਸੱਭਿਆਚਾਰਕ ਅਤੇ ਕਲਾ ਸਰਗਰਮੀਆਂ ਲਈ ਜਗਦੇਵ ਸਿੰਘ ਜੱਸੋਵਾਲ ਦੀ ਅਗਵਾਈ ਵਿੱਚ ਹੋਂਦ ਵਿੱਚ ਆਇਆ ਹੈ। ਇਸ ਦੀ ਉਸਾਰੀ ਲਈ ਜਗਦੇਵ ਸਿੰਘ ਜੱਸੋਵਾਲ ਟਰਸਟ ਬਣਾਇਆ ਗਿਆ ਹੈ।

ਹਵਾਲੇ

[ਸੋਧੋ]