ਜਠੇਰੇ
ਦਿੱਖ
ਜਠੇਰੇ ਸ਼ਬਦ ਤੋਂ ਭਾਵ ਹੈ ਕਿਸੇ ਕੁਲ ਜਾਂ ਖਾਨਦਾਨ ਦੇ ਵੱਡੇ ਵਡੇਰੇ ਜਾਂ ਪਿਤਰ।ਇਹ ਸ਼ਬਦ ਪੰਜਾਬੀ ਲੋਕਧਾਰਾ ਵਿੱਚ ਪ੍ਰਚਲਤ ਸ਼ਬਦ ਜੇਠੇ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ,ਸਭ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਭਾਵ ਸਭ ਤੋਂ ਵੱਡਾ ਬੱਚਾ। ਪੰਜਾਬ ਵਿੱਚ ਕੁਝ ਜਾਤਾਂ ਦੇ ਲੋਕਾਂ ਵੱਲੋਂ ਆਪਣੇ ਪਿਤਰਾਂ ਦੀ ਪੂਜਾ ਦੀ ਕੀਤੀ ਜਾਂਦੀ ਹੈ ਅਤੇ ਉਹਨਾ ਦੀ ਯਾਦ ਵਿੱਚ ਪਿੰਡ ਦੇ ਬਾਹਰ ਵਾਰ ਇੱਕ ਯਾਦਗਾਰ ਵੀ ਉਸਾਰੀ ਹੁੰਦੀ ਹੈ ਜਿਸਨੂੰ ਜਠੇਰੇ ਕਿਹਾ ਜਾਂਦਾ ਹੈ। ਇਹ ਪ੍ਰਥਾ ਜੱਟਾਂ ਸਮੇਤ ਕਈ ਹੋਰ ਜਾਤਾਂ ਵਿੱਚ ਪ੍ਰਚਲਤ ਹੈ।ਇਹ ਪੂਜਾ ਇੱਕ ਪਿੰਡ ਵਿੱਚ ਵਸਦੇ ਇੱਕ ਗੋਤ ਦੇ ਲੋਕਾਂ ਵੱਲੋਂ ਸਾਂਝੇ ਰੂਪ ਵਿੱਚ ਕੀਤੀ ਜਾਂਦੀ ਹੈ।ਆਮ ਤੌਰ 'ਤੇ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਹੋਰ ਮੌਕਿਆਂ ਤੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ।[1][2]