ਸਮੱਗਰੀ 'ਤੇ ਜਾਓ

ਜਨਤਕ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਨਤਕ ਰਾਏ (public opinion) ਸਮਾਜ ਨਾਲ ਸੰਬੰਧਿਤ ਕਿਸੇ ਖਾਸ ਵਿਸ਼ੇ ਜਾਂ ਵੋਟਿੰਗ ਦੇ ਇਰਾਦੇ ਬਾਰੇ ਸਮੂਹਿਕ ਰਾਏ ਹੈ। ਇਹ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ ਬਾਰੇ ਲੋਕਾਂ ਦੇ ਵਿਚਾਰ ਹਨ। ਇਹ ਸ਼ਬਦ ਫਰਾਂਸ ਤੋਂ ਉਤਪੰਨ ਹੋਇਆ ਹੈ, ਅਤੇ ਪਹਿਲੀ ਵਾਰ 17ਵੀਂ ਸਦੀ ਵਿੱਚ ਲਿਖਣ-ਪੜ੍ਹਨ ਵਿੱਚ ਆਇਆ ਸੀ, ਹਾਲਾਂਕਿ ਲੇਖਕਾਂ ਨੇ ਇਸ ਤੋਂ ਬਹੁਤ ਪਹਿਲਾਂ ਲੋਕਾਂ ਦੀ ਰਾਏ ਦੇ ਮਹੱਤਵ ਦੀ ਪਛਾਣ ਕਰ ਲਈ ਸੀ। ਮਾਸ ਮੀਡੀਆ ਦੇ ਆਗਮਨ ਤੋਂ ਪਹਿਲਾਂ, ਜਨਤਕ ਮੰਚਾਂ ਜਿਵੇਂ ਕਿ ਕੌਫੀ ਹਾਊਸ ਅਤੇ ਸੱਜਣਾਂ ਦੇ ਕਲੱਬਾਂ ਨੂੰ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਤੌਰ ਤੇ ਵਰਤਿਆ ਜਾਂਦਾ ਸੀ ਅਤੇ ਕੁਝ ਨਾਮਵਰ ਸਥਾਨਾਂ ਦਾ ਬਹੁਤ ਪ੍ਰਭਾਵ ਸੀ।

21ਵੀਂ ਸਦੀ ਵਿੱਚ, ਜਨਤਕ ਰਾਏ ਨੂੰ ਮੀਡੀਆ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਮੰਨਿਆ ਜਾਂਦਾ ਹੈ, ਅਤੇ ਬਹੁਤ ਸਾਰੇ ਅਧਿਐਨ ਕੀਤੇ ਗਏ ਹਨ ਜੋ ਵੱਖ-ਵੱਖ ਕਾਰਕਾਂ ਦੀ ਘੋਖ ਕਰਦੇ ਹਨ ਜੋ ਲੋਕ ਰਾਏ ਨੂੰ ਪ੍ਰਭਾਵਿਤ ਕਰਦੇ ਹਨ। ਸਿਆਸਤਦਾਨ ਅਤੇ ਲੋਕ ਰਾਏ ਨਾਲ ਸੰਬੰਧਤ ਹੋਰ ਲੋਕ ਅਕਸਰ ਇਸ਼ਤਿਹਾਰਬਾਜ਼ੀ ਜਾਂ ਬਿਆਨਬਾਜ਼ੀ ਦੀ ਵਰਤੋਂ ਕਰਕੇ ਇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਨਤਕ ਰਾਏ ਦੇ ਸੰਘਰਸ਼ਾਂ ਵਿੱਚੋਂ ਇੱਕ ਇਹ ਹੈ ਕਿ ਇਸਨੂੰ ਗ਼ਲਤ ਜਾਣਕਾਰੀ ਨਾਲ਼ ਕਿਵੇਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ਵਿਓਤਪਤੀ

[ਸੋਧੋ]

ਅੰਗਰੇਜ਼ੀ ਪਦ "public opinion" ਸ਼ਬਦ ਫ੍ਰੈਂਚ opinion publique ਤੋਂ ਲਿਆ ਗਿਆ , ਜਿਸਦੀ ਵਰਤੋਂ ਪਹਿਲੀ ਵਾਰ 1588 ਵਿੱਚ ਮਿਸ਼ੇਲ ਦੇ ਮੌਂਤੀਨ ਨੇ ਆਪਣੇ ਲੇਖਾਂ ਦੇ ਦੂਜੇ ਐਡੀਸ਼ਨ ਵਿੱਚ ਕੀਤੀ ਸੀ (ਚ. XXII)। [1]

ਹਵਾਲੇ

[ਸੋਧੋ]
  1. Kurt Braatz, Friedrich Nietzsche: Eine Studie zur Theorie der Öffentlichen Meinung, Walter de Gruyter, 2011, p. 1.