ਜਨਰਲ ਡਾਇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਨਰਲ ਰੇਜੀਨਾਲਡ ਡਾਇਰ ਤੋਂ ਰੀਡਿਰੈਕਟ)
ਜਨਰਲ ਡਾਇਰ
ਬ੍ਰਿਗੇਡੀਅਰ-ਜਨਰਲ ਰੇਜੀਨਾਲਡ ਡਾਇਰ
ਨਿੱਜੀ ਜਾਣਕਾਰੀ
ਜਨਮ
ਰੇਜੀਨਾਲਡ ਐਡਵਰਡ ਹੈਰੀ ਡਾਇਰ

9 ਅਕਤੂਬਰ 1864
ਮੁਰੀ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ24 ਜੁਲਾਈ 1927 (ਉਮਰ 62)
ਲਾਂਗ ਐਸਟਨ, ਸਾਮਰਸੈਟ, ਯੂ ਕੇ
ਛੋਟਾ ਨਾਮਅੰਮ੍ਰਿਤਸਰ ਦਾ ਬੁੱਚੜ
ਫੌਜੀ ਸੇਵਾ
ਬ੍ਰਾਂਚ/ਸੇਵਾ ਬ੍ਰਿਟਿਸ਼ ਆਰਮੀ
ਸੇਵਾ ਦੇ ਸਾਲ1885–1920
ਰੈਂਕਕਰਨਲ (ਆਰਜ਼ੀ ਬ੍ਰਿਗੇਡੀਅਰ-ਜਨਰਲ)
ਯੂਨਿਟਸੀਸਤਾਨ ਫੋਰਸ
ਲੜਾਈਆਂ/ਜੰਗਾਂਚਿਤਰਾਲ ਦੀ ਚੜ੍ਹਾਈ
ਪਹਿਲਾ ਵਿਸ਼ਵ ਯੁੱਧ
ਤੀਜੀ ਐਂਗਲੋ-ਬਰਮੀ ਜੰਗ

ਰੇਜੀਨਾਲਡ ਐਡਵਰਡ ਹੈਰੀ ਡਾਇਰ (9 ਅਕਤੂਬਰ 1864 – 23 ਜੁਲਾਈ 1927) ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ, ਇੱਕ ਆਰਜ਼ੀ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ ਦੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ 'ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।[1] ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ।[2]

ਹਵਾਲੇ[ਸੋਧੋ]

  1. Derek Sayer, "British Reaction to the Amritsar Massacre 1919–1920," Past & Present, May 1991,।ssue 131, pp 130–164
  2. Brain Bond, "Amritsar 1919," History Today, Sept 1963, Vol. 13।ssue 10, pp 666–676