ਰੇਜੀਨਾਲਡ ਡਾਇਰ
ਦਿੱਖ
ਰੇਜੀਨਾਲਡ ਡਾਇਰ | |
---|---|
![]() ਡਾਇਰ ਅੰ. 1919 | |
ਜਨਮ | ਮਰੀ, ਪੰਜਾਬ, ਬ੍ਰਿਟਿਸ਼ ਇੰਡੀਆ (ਹੁਣ ਪਾਕਿਸਤਾਨ) | 9 ਅਕਤੂਬਰ 1864
ਮੌਤ | 23 ਜੁਲਾਈ 1927 ਲੌਂਗ ਐਸ਼ਟਨ, ਸੋਮਰਸੈੱਟ, ਇੰਗਲੈਂਡ | (ਉਮਰ 62)
ਵਫ਼ਾਦਾਰੀ | ਬ੍ਰਿਟਿਸ਼ ਸਾਮਰਾਜ |
ਸੇਵਾ/ | |
ਸੇਵਾ ਦੇ ਸਾਲ | 1885–1920 |
ਰੈਂਕ |
|
Commands held |
|
ਲੜਾਈਆਂ/ਜੰਗਾਂ |
|
ਜੀਵਨ ਸਾਥੀ | ਫ੍ਰਾਂਸਿਸ ਐਨ ਟ੍ਰੇਵਰ ਓਮਨੀ (ਵਿ. 1888) |
ਰੇਜੀਨਾਲਡ ਐਡਵਰਡ ਹੈਰੀ ਡਾਇਰ (9 ਅਕਤੂਬਰ 1864 – 23 ਜੁਲਾਈ 1927) ਇੱਕ ਬ੍ਰਿਟਿਸ਼ ਇੰਡੀਅਨ ਆਰਮੀ ਅਫ਼ਸਰ ਸੀ ਜੋ, ਇੱਕ ਆਰਜ਼ੀ ਬ੍ਰਿਗੇਡੀਅਰ ਜਨਰਲ, ਬ੍ਰਿਟਿਸ਼ ਭਾਰਤ ਦੇ (ਪੰਜਾਬ ਸੂਬੇ ਦੇ) ਸ਼ਹਿਰ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਸੀ। ਡਾਇਰ ਨੂੰ ਡਿਊਟੀ ਤੋਂ ਹਟਾ ਦਿੱਤਾ ਸੀ। ਪਰ ਉਹ ਬਰਤਾਨੀਆ ਵਿੱਚ, ਖਾਸ ਤੌਰ 'ਤੇ ਬ੍ਰਿਟਿਸ਼ ਰਾਜ ਦੇ ਨਾਲ ਜੁੜੇ ਲੋਕਾਂ ਲਈ ਨਾਇਕ ਬਣ ਗਿਆ ਸੀ।[1] ਕੁਝ ਇਤਿਹਾਸਕਾਰ ਇਸ ਘਟਨਾ ਨੂੰ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਅੰਤ ਵੱਲ ਇੱਕ ਨਿਰਣਾਇਕ ਕਦਮ ਕਹਿੰਦੇ ਹਨ।[2]