ਜਨ ਅੰਦੋਲਨ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨ ਅੰਦੋਲਨ ਪਾਰਟੀ (ਜੇਏਪੀ) ਜਾਂ ਆਲ ਇੰਡੀਆ ਜਨ ਅੰਦੋਲਨ ਪਾਰਟੀ (ਏਆਈਜੇਏਪੀ) ਭਾਰਤ ਦੇ ਕਲੀਮਪੋਂਗ ਜ਼ਿਲ੍ਹੇ ਅਤੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਸਥਿਤ ਇੱਕ ਰਾਜਨੀਤਿਕ ਪਾਰਟੀ ਹੈ। ਇਸ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ। ਪਾਰਟੀ ਦੇ ਪ੍ਰਧਾਨ ਡਾ. ਹਰਕਾ ਬਹਾਦੁਰ ਛੇਤਰੀ ਹਨ, ਜੋ ਕਲੀਮਪੋਂਗ ਦੇ ਸਾਬਕਾ ਵਿਧਾਇਕ ਹਨ। [1]

ਚੋਣ ਇਤਿਹਾਸ[ਸੋਧੋ]

ਜੇਏਪੀ ਨੇ 2016 ਵਿੱਚ ਕਲੀਮਪੋਂਗ ਤੋਂ ਪੱਛਮੀ ਬੰਗਾਲ ਰਾਜ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਇਸ ਦਾਉਮੀਦਵਾਰ ਹਰਕਾ ਬਹਾਦੁਰ ਛੇਤਰੀ ਗੋਰਖਾ ਜਨਮੁਕਤੀ ਮੋਰਚਾ ਦੀ ਉਮੀਦਵਾਰ ਸਰਿਤਾ ਰਾਏ ਤੋਂ ਮਾਮੂਲੀ ਫ਼ਰਕ ਨਾਲ਼ ਹਾਰ ਗਿਆ ਸੀ। [2] 2017 ਕਲੀਮਪੋਂਗ ਨਗਰਪਾਲਿਕਾ ਚੋਣਾਂ ਵਿੱਚ, ਜੇਏਪੀ ਨੇ ਦੋ ਸੀਟਾਂ ਜਿੱਤੀਆਂ। [3] 2019 ਵਿੱਚ, ਹਰਕਾ ਬਹਾਦੁਰ ਛੇਤਰੀ ਨੇ ਦਾਰਜੀਲਿੰਗ ਹਲਕੇ ਤੋਂ ਲੋਕ ਸਭਾ ਦੀ ਚੋਣ ਲੜੀ ਸੀ। ਜੇਏਪੀ ਦੇ ਅਮਰ ਲਾਮਾ ਨੇ 2019 ਵਿੱਚ ਦਾਰਜੀਲਿੰਗ ਵਿਧਾਨ ਸਭਾ ਹਲਕੇ ਤੋਂ ਪੱਛਮੀ ਬੰਗਾਲ ਵਿਧਾਨ ਸਭਾ ਉਪ ਚੋਣ ਲੜੀ ਪਰ ਹਾਰ ਗਏ।

ਹਵਾਲੇ[ਸੋਧੋ]

  1. "New party launched in Darjeeling". The Hindu. 27 January 2016. Retrieved 29 March 2019.
  2. "Darjeeling eludes Mamata's TMC, GJM retains hold over hilly district". The Indian Express. 20 May 2016. Retrieved 29 March 2019.
  3. "In retrospect: TMC's Hill debut in Mirik a commendable job". Millennium post. 19 May 2017. Retrieved 29 March 2019.