ਜਪਾਨੀ ਹਾਊਸਿੰਗ
ਜਪਾਨੀ ਘਰ ਆਧੁਨਿਕ ਤੇ ਪਰੰਪਰਾਗਤ ਸਟਾਇਲ ਵਿੱਚ ਮੌਜੂਦ ਹਨ। ਦੋ ਅੰਦਾਜ਼ ਵਾਲੇ ਨਿਵਾਸ ਸਥਾਨ ਜਪਾਨ ਵਿੱਚ ਮੁੱਖ ਹਨ: ਇੱਕਲੌਤੇ ਪਰਿਵਾਰ ਨਿਰਲੇਪ ਘਰ ਤੇ ਬਹੁ- ਯੂਨਿਟ ਇਮਾਰਤ ਜੋ ਕੀ ਜਾਂ ਤਾ ਇੱਕ ਵਿਅਕਤੀ ਜਾਂ ਨਿਗਮ ਦੇ ਹੁੰਦੇ ਹਨ ਤੇ ਕਿਰਾਏ ਤੇ ਚੜਾਏ ਹੁੰਦੇ ਹਨ ਜਿਂਵੇ ਕੀ ਸੌਣ-ਕਮਰਾ (ਬੋਰਡਿੰਗ ਵਿੱਚ), ਸਿੱਧੀ ਪੱਧਰੀ ਇਮਾਰਤ, ਬੋਰਡਿੰਗ ਹਾਊਸ, ਸੈਨਾ ਨਿਵਾਸ ਆਦਿ।[1]
ਘਰਾਂ ਦੀ ਰੂਪ-ਰੇਖਾ ਤੇ ਨਕਸ਼ਾ
[ਸੋਧੋ]ਪਾਰੰਪਰਕ ਘਰ
[ਸੋਧੋ]ਜਪਾਨੀ ਹਾਊਸਿੰਗ ਦੀ ਅਨੋਖੀ ਗੱਲ ਹੈ ਕਿ ਘਰਾਂ ਦੀ ਇੱਕ ਸੀਮਤ ਉਮਰ ਮੰਨੀ ਜਾਂਦੀ ਹੈ ਅਤੇ ਆਮ ਤੌਰ ਉੱਤੇ ਕੁਝ ਦਹਾਕੇ ਦੇ ਬਾਅਦ ਢਾਹਕੇ ਦੁਬਾਰਾ ਬਣਾਇਆ ਜਾਂਦਾ ਹੈ ; ਲੱਕੜ ਦੇ ਘਰਾਂ ਨੂੰ ਵੀਹ ਸਾਲਾਂ ਬਾਅਦ ਤੇ ਠੋਸ ਇਮਾਰਤਾਂ ਨੂੰ ਤੀਹ ਸਾਲਾਂ ਬਾਅਦ ਦੁਬਾਰਾ ਬਣਾਇਆ ਜਾਂਦਾ ਹੈ।[2] ਵੱਡੇ ਪਾਰੰਪਰਕ ਘਰ ਵਿੱਚ ਅਕਸਰ ਛੱਤ ਹੇਠ ਸਿਰਫ਼ ਇੱਕ ਹੀ ਈਮਾ(ਲਿਵਿੰਗ ਰੂਮ / ਸਪੇਸ) ਹੁੰਦੀ ਹੈ,, ਜਦਕਿ, ਰਸੋਈ, ਬਾਥਰੂਮ, ਟਾਇਲਟ ਇਕਸਟੈਨਸ਼ਨ ਦੇ ਰੂਪ ਵਿੱਚ ਘਰ ਦੇ ਪਾਸੇ ਉੱਤੇ ਜੁੜੇ ਹੁੰਦੇ ਹਨ।ਆਧੁਨਿਕ ਦਫ਼ਤਰ ਦੀ ਤਰਾਂ ਘਰ ਵਿੱਚ 'ਫ਼ੁਸੂਮਾ' ਨਾਲ ਵੰਡ ਕਿੱਤੀ ਹੁੰਦੇ ਹੈ, ਜੋ ਕੀ ਲੱਕੜੀ ਅਤੇ ਕਾਗਜ਼ ਤੋਂ ਬਣੇ ਦਰਵਾਜ਼ੇ ਹੁੰਦੇ ਹਨ। ਇਹ ਉੱਪਰ ਤੋਂ ਥੱਲੇ ਤੱਕ ਸੀਲ ਕਰ ਕੇ ਘਰ ਦੇ ਅੰਦਰ ਇੱਕ ਮਿੰਨੀ ਕਮਰਾ ਬਣਾ ਦਿੰਦਾ ਹੈ। ਘਰ ਦੇ ਕਿਨਾਰੇ ਉੱਤੇ ਰੋਕਾ ਹੁੰਦਾ ਹੈ, ਜੋ ਕੀ ਲੱਕੜ ਦਾ ਰਾਹ ਬਣਿਆ ਹੁੰਦਾ ਹੈ। ਰੋਕਾ ਤੇ ਈਮਾ ਸ਼ੋਜੀ ਨਾਲ ਵੰਡੇ ਹੁੰਦੇ ਹਨ। ਸ਼ੋਜੀ ਸਲਾਇਡ ਕਰਣ ਵਾਲੇ ਪੋਰਟੇਬਲ ਦਰਵਾਜ਼ੇ ਹੁੰਦੇ ਹਨ ਜੋ ਕੀ ਲੱਕੜੀ ਅਤੇ ਕਾਗਜ਼ ਦੇ ਬਣੇ ਹੁੰਦੇ ਹਨ ਪਰ ਫ਼ੁਸੂਮਾ ਦੀ ਹੱਟਕੇ ਸ਼ੋਜੀਦਾ ਕਾਗਜ਼ ਬਹੁਤ ਹੀ ਪਤਲਾ ਹੁੰਦਾ ਹੈ ਤਾਂਕਿ ਘਰ ਵਿੱਚ ਬਾਹਰ ਤੋਂ ਰੌਸ਼ਨੀ ਆ ਸਕੇ। ਇਹ ਕੱਚ ਦੇ ਸਲਾਇਡ ਦਰਵਾਜ਼ੇ ਤੋਂ ਪਹਿਲਾਂ ਵਰਤੇ ਜਾਂਦੇ ਸੀ. ਜਪਾਨ ਵਿੱਚ ਰਵਾਇਤੀ ਘਰਾਂ ਦੇ ਸ਼ਿਖਰ ਲੱਕੜ ਅਤੇ ਮਿੱਟੀ ਦੇ ਬਣੇ ਹੁੰਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |