ਜਯਾਸ਼੍ਰੀ ਰਾਇਜੀ
ਜਯਾਸ਼੍ਰੀ ਨਾਇਸ਼ਾਧ ਰਾਇਜੀ (1895-1985) ਇੱਕ ਭਾਰਤੀ ਆਜ਼ਾਦੀ ਕਾਰਕੁਨ, ਸੋਸ਼ਲ ਵਰਕਰ, ਸੁਧਾਰਵਾਦੀ ਅਤੇ ਸਿਆਸਤਦਾਨ ਸੀ। ਉਹ ਇੱਕ ਮੁੰਬਈ ਦੇ ਉਪਨਗਰੀ ਸੀਟ ਵਲੋਂ ਪਹਿਲੀ ਲੋਕ ਸਭਾ ਸਦੱਸ ਸੀ।
ਸ਼ੁਰੂਆਤੀ ਜੀਵਨ
[ਸੋਧੋ]ਜਯਾਸ਼੍ਰੀ ਦਾ ਜਨਮ 26 ਅਕਤੂਬਰ, 1895 ਨੂੰ ਸਰ ਮਨੂਬਾਈ ਮਹਿਤਾ ਦੇ ਘਰ ਸੂਰਤ ਵਿੱਚ ਹੋਇਆ। ਉਸਨੇ ਆਪਣੀ ਉੱਚ ਪੜ੍ਹਾਈ ਬੜੌਦਾ ਕਾਲਜ ਤੋਂ ਕੀਤੀ।[1]
ਕਰੀਅਰ
[ਸੋਧੋ]ਆਪਣੇ ਸਮਾਜਿਕ ਕਾਰਜਾਂ ਲਈ ਜਾਣੀ ਜਾਂਦੀ, ਰਾਏਜੀ 1919 ਵਿੱਚ ਬੰਬੇ ਪ੍ਰੈਜ਼ੀਡੈਂਸੀ ਵੂਮੈਨ ਕੌਂਸਲ ਦੀ ਚੇਅਰਪਰਸਨ ਬਣੀ। ਅਸਹਿਯੋਗ ਅੰਦੋਲਨ (1930) ਦੌਰਾਨ, ਉਸ ਨੇ ਵਿਦੇਸ਼ੀ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਦੀ ਪਿਕਟਿੰਗ ਵਿੱਚ ਹਿੱਸਾ ਲਿਆ ਅਤੇ ਇੰਡੀਆ ਮੂਵਮੈਂਟ (1942) ਦੌਰਾਨ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਛੇ ਮਹੀਨਿਆਂ ਲਈ ਕੈਦ ਕੀਤੀ ਗਈ। ਸਵਦੇਸ਼ੀ ਵਸਤੂਆਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਲਈ, ਉਸ ਨੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਅਤੇ ਔਰਤਾਂ ਦੇ ਸਹਿਕਾਰੀ ਸਟੋਰ ਸਥਾਪਤ ਕਰਨ ਵਿੱਚ ਮਦਦ ਕੀਤੀ।
ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ, ਉਸ ਨੇ ਬੰਬਈ ਉਪਨਗਰ ਹਲਕੇ ਤੋਂ ਪਹਿਲੀਆਂ ਆਮ ਚੋਣਾਂ ਲੜੀਆਂ ਅਤੇ ਪਹਿਲੀ ਲੋਕ ਸਭਾ ਦੀ ਮੈਂਬਰ ਬਣੀ। ਉਹ ਬਾਲ ਕਲਿਆਣ ਲਈ ਭਾਰਤੀ ਪ੍ਰੀਸ਼ਦ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ। 1980 ਵਿੱਚ, ਉਸ ਨੂੰ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਲਈ ਜਮਨਾਲਾਲ ਬਜਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਨਿੱਜੀ ਜ਼ਿੰਦਗੀ
[ਸੋਧੋ]ਉਸ ਦਾ ਵਿਆਹ ਐਨ. ਐਮ. ਰਾਇਜੀ ਨਾਲ 1918 ਵਿੱਚ ਹੋਇਆ ਸੀ ਅਤੇ ਉਹਨਾਂ ਦੇ ਚਾਰ ਬੱਚੇ ਸਨ। ਉਸ ਦੀ ਮੌਤ 1895 ਵਿੱਚ ਹੋਈ।[2]
ਹਵਾਲੇ
[ਸੋਧੋ]- ↑ "Members Bioprofile: Raiji, Shrimati Jayashri". Lok Sabha. Retrieved 26 November 2017.
- ↑ Mankekar, Kamla (2002). Women Pioneers in।ndia's Renaissance, as। Remember her: Contributions from Eminent women of present-day।ndia. National Book Trust,।ndia. p. ix. ISBN 978-81-237-3766-9.