ਸਮੱਗਰੀ 'ਤੇ ਜਾਓ

ਜਯਾ ਅਰੁਣਾਚਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਯਾ ਅਰੁਣਾਚਲਮ
ਜਨਮ (1935-02-08) 8 ਫਰਵਰੀ 1935 (ਉਮਰ 89)
ਪੇਸ਼ਾਸਮਾਜ ਸੇਵਿਕਾ
ਔਰਤ ਭਲਾਈ ਕਾਰਕੁੰਨ
ਪੁਰਸਕਾਰਪਦਮ ਸ਼੍ਰੀ
ਵਾਇਟਲ ਵੋਇਸਸ ਗਲੋਬਲ ਲੀਡਰਸ਼ਿਪ ਅਵਾਰਡ
ਇੰਟਰਨੈਸ਼ਨਲ ਐਕਟੀਵਿਸਟ ਅਵਾਰਡ
ਰਾਸ਼ਟਰੀ ਏਕਤਾ ਅਵਾਰਡ
ਜਮਨਾਲਾਲ ਬਜਾਜ ਅਵਾਰਡ
ਵੈੱਬਸਾਈਟWWF website

ਜਯਾ ਅਰੁਣਾਚਲਮ ਇੱਕ ਭਾਰਤੀ ਸੋਸ਼ਲ ਵਰਕਰ ਅਤੇ "ਵਰਕਿੰਗ ਵੁਮੈਨ'ਸ ਫੋਰਮ", ਭਾਰਤੀ ਰਾਜ ਤਮਿਲਨਾਡੂ ਅਧਾਰਿਤ ਇੱਕ ਗੈਰ ਸਰਕਾਰੀ ਸੰਗਠਨ, ਦੀ ਬਾਨੀ ਹੈ, ਇਹ ਸੰਸਥਾ ਹਾਸ਼ੀਏ 'ਤੇ ਧਕੀਆਂ ਔਰਤਾਂ ਦੀ ਭਲਾਈ ਲਈ ਕੰਮ ਕਰਦੀ ਹੈ।[1] ਇਹ 1978 ਵਿੱਚ ਸ਼ੁਰੂ ਕੀਤੀ ਗਈ, ਉਸਨੇ ਗਰੀਬ ਔਰਤਾਂ ਨੂੰ ਸੰਗਠਿਤ ਕਰਨ ਲਈ ਫੋਰਮ ਦੇ ਸਹਾਰੇ ਕਈ ਗਤੀਵਿਧੀਆਂ ਜਾਰੀ ਕੀਤੀਆਂ ਅਤੇ ਉਹਨਾਂ ਨੂੰ ਆਪਣੇ ਛੋਟੇ ਕਾਰੋਬਾਰਾਂ ਦੀ ਸ਼ੁਰੂਆਤ ਕਰਨ ਲਈ ਬੈਂਕਾਂ ਦੀ ਸਹਾਇਤਾ ਨਾਲ, ਮਾਈਕ੍ਰੋ ਕਰੈਡਿਟ ਦੇ ਰੂਪ ਵਿੱਚ ਕਈ ਸਹੂਲਤਾ ਪ੍ਰਦਾਨ ਕੀਤੀਆਂ।

ਅਰੁਣਾਚਲਮ ਦਾ ਜਨਮ 8 ਫਰਵਰੀ 1935 ਨੂੰ[2] ਤਮਿਲਨਾਡੁ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਅਤੇ ਉਸਨੇ ਅਰਥਸ਼ਾਸਤਰ ਅਤੇ ਭੋਗਲ[3] ਵਿੱਚ ਮਾਸਟਰ ਕੀਤੀ। ਉਹ ਇੰਟਰਨੈਸ਼ਨਲ ਡਿਵੈਲਪਮੈਂਟ ਸੋਸਾਇਟੀ, ਰੋਮ, ਦੀ ਗਵਰਨਿੰਗ ਕੌਂਸਲ ਦੀ ਇੱਕ ਮੈਂਬਰ ਸੀ, ਉਹ ਸਾਉਥ ਏਸ਼ੀਆ ਦੀ ਇਸ ਅਹੁਦੇ ਤੇ ਬੈਠਣ ਵਾਲੀ ਪਹਿਲੀ ਔਰਤ ਸੀ।

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. "Empowering the women of Madras". BBC News. 23 August 2002. Retrieved 9 September 2015.
  2. "Jamnalal Bajaj Award". Jamnalal Bajaj Foundation. 2015. Retrieved 13 October 2015.[permanent dead link][permanent dead link]
  3. "A Lifelong Champion Of।ndia's Poorest Women". Washington Post. 6 May 2005. Retrieved 9 September 2015.