ਸਮੱਗਰੀ 'ਤੇ ਜਾਓ

ਜਲ ਸਪਲਾਈ ਕੇਂਦਰ ਤੇ ਹੰਸਲੀ ਅੰਮ੍ਰਿਤਸਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜ ਪਵਿਤਰ ਸਰੋਵਰਾਂ ਲਈ ਜਲ ਪੂਰਤੀ ਕੇਂਦਰ

ਹੰਸਲੀ ਦੀ ਕਾਰ ਸੇਵਾ ਸੰਨ 1992 ਵਿੱਚ ਸ਼ੁਰੂ ਕੀਤੀ ਗਈ ਜਿਸ ਤੋਂ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਸਪਲਾਈ ਹੁੰਦਾ ਹੈ ਇਸ ਦੇ ਵਿਚਕਾਰ ਘਿਉ ਮੰਡੀ ਅੰਮ੍ਰਿਤਸਰ ਵਿੱਚ ਇੱਕ ਜਲ ਸਪਲਾਈ ਕੇਂਦਰ ਵੀ ਬਣਾਇਆ ਗਿਆ ਜਿਸ ਦੁਆਰਾ ਵੱਖ-ਵੱਖ ਸਰੋਵਰਾਂ ਨੂੰ ਲੋੜ ਮੁਤਾਬਕ ਜਲ ਸਪਲਾਈ ਹੁੰਦਾ ਹੈ। ਜਿਸ ਨਹਿਰ ਤੋਂ ਇਹ ਹੰਸਲੀ ਸ਼ੁਰੂ ਹੁੰਦੀ ਹੈ। ਉਥੇ ਇੱਕ ਬਹੁਤ ਵੱਡਾ ਹੌਜ ਬਣਾਇਆ ਗਿਆ ਜਿਥੇ ਪਾਣੀ ਸਾਫ ਹੋ ਕੇ ਹੰਸਲੀ ਰਾਹੀ ਸਰੋਵਰਾਂ ਤੱਕ ਪਹੁੰਚਦਾ ਹੈ। ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਜੀ ਵਲੋਂ 1992 ਤੋਂ 2007 ਤੱਕ ਜਥੇਦਾਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤੀ ਗਈ।