ਜਸਕੌਰ ਮੀਨਾ
ਜਸਕੌਰ ਮੀਨਾ (ਅੰਗਰੇਜ਼ੀ: Jaskaur Meena; ਜਨਮ 3 ਮਈ 1947) ਇੱਕ ਭਾਰਤੀ ਸਿਆਸਤਦਾਨ, ਭਾਰਤ ਸਰਕਾਰ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦਾ ਆਗੂ ਹੈ। ਉਹ ਰਾਸ਼ਟਰੀ ਪੱਧਰ 'ਤੇ ਪਾਰਟੀ ਦੇ ਅਨੁਸੂਚਿਤ ਜਨਜਾਤੀ (ਐਸਟੀ) ਮੋਰਚਾ (ਵਿੰਗ) ਦੀ ਇੰਚਾਰਜ ਵੀ ਸੀ।
ਅਰੰਭ ਦਾ ਜੀਵਨ
[ਸੋਧੋ]ਉਸ ਦਾ ਜਨਮ 1947 ਵਿੱਚ ਸੰਗਰੂਰ, ਪੰਜਾਬ ਵਿੱਚ ਹੋਇਆ ਸੀ ਪਰ ਜਦੋਂ ਉਹ ਬਹੁਤ ਛੋਟੀ ਸੀ ਤਾਂ ਉਸਦਾ ਪਰਿਵਾਰ ਰਾਜਸਥਾਨ ਆ ਗਿਆ। ਉਸਨੇ ਰਾਜਸਥਾਨ ਯੂਨੀਵਰਸਿਟੀ ਤੋਂ ਬੀ.ਐੱਡ ਅਤੇ ਮਾਸਟਰ ਡਿਗਰੀ ਕੀਤੀ ਹੈ। ਉਹ ਆਪਣੇ ਭਾਈਚਾਰੇ ਦੀ ਪਹਿਲੀ ਮਹਿਲਾ ਸਾਖਰ ਰਾਜਨੀਤਕ ਨੇਤਾ ਵਜੋਂ ਜਾਣੀ ਜਾਂਦੀ ਹੈ। ਉਸਨੇ ਰਾਜਸਥਾਨ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿੱਚ ਇੱਕ ਅਧਿਆਪਕ ਅਤੇ ਵਿਦਿਅਕ ਪ੍ਰਸ਼ਾਸਕ ਵਜੋਂ ਸੇਵਾ ਕੀਤੀ। ਉਹ ਰਾਜਸਥਾਨ ਦੇ ਮੀਨਾ ਭਾਈਚਾਰੇ ਨਾਲ ਸਬੰਧਤ ਹੈ।
ਅਹੁਦੇ
[ਸੋਧੋ]- 1999: ਸਵਾਈ ਮਾਧੋਪੁਰ ਹਲਕੇ ਤੋਂ 13ਵੀਂ ਲੋਕ ਸਭਾ (ਹੇਠਲੇ ਸਦਨ) ਲਈ ਚੁਣੇ ਗਏ।
- 2003-2004: ਕੇਂਦਰੀ ਰਾਜ ਮੰਤਰੀ, ਮਨੁੱਖੀ ਸਰੋਤ ਵਿਕਾਸ ਮੰਤਰਾਲੇ
- 2019: ਦੌਸਾ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਗਏ।
- 2021: ਰਾਜਸਥਾਨ ਤੋਂ ਭਾਜਪਾ ਦੀ ਰਾਸ਼ਟਰੀ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰ ਵਜੋਂ ਨਾਮਜ਼ਦ।
- 2019: ਭਾਰਤੀ ਰੇਲਵੇ ਲਈ ਸਥਾਈ ਕਮੇਟੀ ਦੇ ਮੈਂਬਰ।
ਸਮਾਜਿਕ ਸਰਗਰਮੀ
[ਸੋਧੋ]ਜਸਕੌਰ ਨੇ ਜ਼ਿਲੇ ਦੀਆਂ ਲੜਕੀਆਂ ਨੂੰ ਸਿੱਖਿਆ ਦੇਣ ਲਈ 1993 ਵਿੱਚ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਪਿੰਡ ਮੈਨਪੁਰਾ ਵਿੱਚ ਇੱਕ ਗ੍ਰਾਮੀਣ ਮਹਿਲਾ ਵਿਦਿਆਪੀਠ (ਪੇਂਡੂ ਲੜਕੀਆਂ ਦੀ ਯੂਨੀਵਰਸਿਟੀ) ਦੀ ਸਥਾਪਨਾ ਕੀਤੀ। ਵਿਦਿਆਪੀਠ ਵਿੱਚ ਗਰੇਡ 1 ਤੋਂ 12 ਤੱਕ ਦੀਆਂ ਲੜਕੀਆਂ ਸ਼ਾਮਲ ਹਨ। ਇਹ 4,000 ਪਰਿਵਾਰਾਂ ਦੀ ਸਰਗਰਮ ਭਾਗੀਦਾਰੀ ਨਾਲ ਬਣਾਇਆ ਗਿਆ ਸੀ। ਉਸ ਕੋਲ 'ਸ਼ਬਰੀ' ਨਾਂ ਦਾ ਆਪਣਾ ਡੇਅਰੀ ਫਾਰਮ ਵੀ ਹੈ।
ਪੁਸਤਕਾਂ ਪ੍ਰਕਾਸ਼ਿਤ ਕੀਤੀਆਂ
[ਸੋਧੋ]- ਇਨ੍ਹਹੇਂ ਭੀ ਜਾਣੀਏ - ਰਾਸ਼ਟਰੀ ਚਿੰਨ੍ਹਾਂ ਅਤੇ ਪ੍ਰਤੀਕਾਂ ਦਾ ਵਿਸਤ੍ਰਿਤ ਵੇਰਵਾ ਰੱਖਦਾ ਹੈ
- ਸਮੇ ਕੀ ਰੀਤ - ਕਵਿਤਾਵਾਂ ਦਾ ਸੰਗ੍ਰਹਿ
- ਗੀਤ ਸੰਗਰਾਹ - ਸ਼ੁਭ ਮੌਕਿਆਂ 'ਤੇ ਗਾਏ ਜਾਣ ਵਾਲੇ ਰਾਜਸਥਾਨ ਦੇ ਲੋਕ ਗੀਤਾਂ ਦਾ ਸੰਗ੍ਰਹਿ
- ਮਹਲਾ ਕੈ ਬਢਤੇ ਚਰਨ