ਜਸਬੀਰ ਸਿੰਘ ਭੁੱਲਰ
ਦਿੱਖ
(ਜਸਵੀਰ ਸਿੰਘ ਭੁਲਰ ਤੋਂ ਮੋੜਿਆ ਗਿਆ)
ਜਸਬੀਰ ਸਿੰਘ ਭੁੱਲਰ | |
---|---|
ਜਨਮ | 4 ਅਕਤੂਬਰ 1941 ਪਿੰਡ ਭੁੱਲਰ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ), ਭਾਰਤੀ ਪੰਜਾਬ |
ਕਿੱਤਾ | ਪੰਜਾਬੀ ਲੇਖਕ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਕਹਾਣੀ |
ਜਸਬੀਰ ਸਿੰਘ ਭੁੱਲਰ (ਜਨਮ 4 ਅਕਤੂਬਰ 1941) ਪੰਜਾਬੀ ਦਾ ਨਾਮਵਰ ਸਾਹਿਤਕਾਰ ਹੈ। ਉਹ ਮੁੱਖ ਤੌਰ 'ਤੇ ਕਹਾਣੀ[1] ਅਤੇ ਨਾਵਲ ਵਿਧਾ ਵਿੱਚ ਲਿਖਦਾ ਹੈ। ਉਹ ਬਾਲ ਸਾਹਿਤਕਾਰ ਵੀ ਹੈ। ਉਹ ਪੰਜਾਬ ਦਾ ਸ਼੍ਰੋਮਣੀ ਬਾਲ ਸਾਹਿਤ ਲੇਖਕ ਹੈ।
ਜਸਬੀਰ ਸਿੰਘ ਭੁੱਲਰ ਦਾ ਜਨਮ 4 ਅਕਤੂਬਰ 1941 ਨੂੰ ਪਿੰਡ ਭੁੱਲਰ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ), ਭਾਰਤੀ ਪੰਜਾਬ ਵਿੱਚ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਮਨਜੀਤ ਕੌਰ ਦੇ ਘਰ ਹੋਇਆ। ਉਸ ਨੇ ਸ਼ੁਰੂ ਵਿੱਚ ਭਾਰਤੀ ਫੌਜ ਵਿੱਚ ਸਰਵਿਸ ਕੀਤੀ ਅਤੇ ਕਰਨਲ ਦੇ ਅਹੁਦੇ ਤੋਂ ਸੇਵਾ ਮੁਕਤੀ ਲਈ।[2] ਉਸ ਦੇ ਕਹਾਣੀ ਸੰਗ੍ਰਹਿ ਇੱਕ ਰਾਤ ਦਾ ਸਮੁੰਦਰ ਨੂੰ ਸਾਲ 2014 ਦਾ ਢਾਹਾਂ ਇਨਾਮ ਦਿੱਤਾ ਗਿਆ ਜਿੱਥੇ ਇਹ ਪੁਸਤਕ ਦੂਜੇ ਥਾਂ ਉੱਤੇ ਰਹੀ।[3]
ਪੁਸਤਕਾਂ
[ਸੋਧੋ]- ਬਾਬੇ ਦੀਆਂ ਬਾਤਾਂ
- ਨਿੱਕੇ ਹੁੰਦਿਆਂ
- ਜੰਗਲ ਟਾਪੂ - 1
- ਜੰਗਲ ਟਾਪੂ - 99 (ਕਹਾਣੀ-ਸੰਗ੍ਰਹਿ)
- ਚਿੜੀ ਦਾ ਇੱਕ ਦਿਨ
- ਸੋਮਾ ਦਾ ਜਾਦੂ
- ਜੰਗਲ ਦਾ ਰੱਬੂ
- ਮਗਰਮੱਛਾਂ ਦਾ ਬਸੇਰਾ
- ਖੰਭਾਂ ਵਾਲਾ ਕੱਛੂਕੁੰਮਾ
- ਬੁੱਧ ਸਿੰਘ ਦੇ ਸਾਵੇ ਸੁਪਨੇ (ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ’ਤੇ)
- ਪੰਦਰਾਂ ਵਰ੍ਹੇ ਤੱਕ (ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ’ਤੇ)
- ਚਾਬੀ ਵਾਲੇ ਖਿਡਾਉਣੇ (ਨਾਵਲ)
- ਪਤਾਲ ਦੇ ਗਿਠਮੁਠੀਏ (ਬਾਲ ਨਾਵਲ)
- ਚਿੱਟੀ ਗੁਫ਼ਾ ਤੇ ਮੌਲਸਰੀ (ਨਾਵਲ)
- ਨੰਗੇ ਪਹਾੜ ਦੀ ਮੌਤ (ਨਾਵਲ)
- ਜ਼ਰੀਨਾ (ਨਾਵਲ)
- ਮਹੂਰਤ (ਨਾਵਲ)
- ਖਜੂਰ ਦੀ ਪੰਜਵੀਂ ਗਿਟਕ
- ਕਾਗ਼ਜ਼ ਉਤੇ ਲਿਖੀ ਮੁਹੱਬਤ
- ਇਕ ਰਾਤ ਦਾ ਸਮੁੰਦਰ
- ਖਿੱਦੋ (ਨਾਵਲ)
- ਰਵੇਲੀ ਦਾ ਭੂਤ
- ਸੇਵਾ ਦਾ ਕੱਮ
- ਕਿਤਾਬਾਂ ਵਾਲਾ ਘਰ
- ਉੱਬਲੀ ਹੋਈ ਛੱਲੀ
- ਕਾਗ਼ਜ਼ ਦਾ ਸਿੱਕਾ
- ਪਹਿਲਾ ਸਬਕ
- ਵੱਡੇ ਕੱਮ ਦੀ ਭਾਲ
- ਖੂਹੀ ਦਾ ਖ਼ਜ਼ਾਨਾ
- ਨਿੱਕੀ ਜਿਹੀ ਸ਼ਰਾਰਤ
- ਲਖਨ ਵੇਲਾ
- ਕੋਮਲ ਅਤੇ ਹਰਪਾਲ ਨੇ ਬੂਟੇ ਲਾਏ
- ਹਰਪਾਲ ਸਕੂਲ ਗਿਆ
- ਕੋਮਲ ਦਾ ਜਨਮ ਦਿਨ
- ਨਵੇਂ ਗੁਆਂਢੀ
- ਬਿੰਦੀ ਪਿਨਾਂਗ ਗਈ
- ਕੋਮਲ, ਹਰਪਾਲ ਅਤੇ ਡੈਡਿ ਪਾਰਕ ਵਿਚ ਗਏ
- ਕਠਪੁਤਲੀ ਦਾ ਤਮਾਸ਼ਾ
- ਗੁੱਡੇ ਗੁੱਡੀ ਦਾ ਵਿਆਹ
ਹਵਾਲੇ
[ਸੋਧੋ]- ↑ "ਜਸਬੀਰ ਭੁੱਲਰ : ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2021-08-25.
- ↑ "ਜਸਬੀਰ ਭੁੱਲਰ Archives". The Dhahan Prize For Punjabi Literature. Retrieved 2023-04-02.
- ↑ "2014 Winners Archives". The Dhahan Prize For Punjabi Literature (in ਅੰਗਰੇਜ਼ੀ (ਅਮਰੀਕੀ)). Retrieved 2023-04-02.