ਜ਼ਮਜ਼ਮਾ ਤੋਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜ਼ਮਜ਼ਮਾ ਤੋਪ ਜਾਂ ਭੰਗੀਆਂਵਾਲਾ ਤੋਪ ਇੱਕ ਚੌੜੀ ਨਾਲੀ ਵਾਲੀ ਤੋਪ ਹੈ। ਇਸ ਦੀ ਢਲਾਈ 1757 ਵਿੱਚ ਲਹੌਰ ਵਿਖੇ ਕੀਤੀ ਗਈ ਸੀ। ਲਹੌਰ ਉਸ ਵੇਲੇ ਦੁਰਾਨੀ ਬਾਦਸ਼ਾਹੀ ਦਾ ਹਿੱਸਾ ਸੀ। ਅੱੱਜ ਕੱਲ੍ਹ ਇਹ ਲਹੌਰ ਅਜਾਇਬ ਘਰ ਦੇ ਬਾਹਰ ਸੁਸ਼ੋਭਤ ਹੈ। ਇਹ ਤੋਪ 14 ਫੁੱਟ ਸਾਢੇ ਚਾਰ ਇੰਚ ਲੰਬੀ (4।38 ਮੀ.) ਅਤੇ ਇਸ ਦੀ ਨਾਲੀ ਦਾ ਅੰਦਰਲਾ ਵਿਆਸ ਸਾਢੇ 9 ਇੰਚ(24.13 ਸੈ.ਮੀ.) ਹੈ। ਇਹ ਤੇ ਇਸ ਦੇ ਨਾਲ ਦੀ ਇੱਕ ਹੋਰ ਤੋਪ ਜੋ ਕਿ ਇਸ ਉਪ ਮਹਾਦੀਪ ਦੀ ਸਭ ਤੌਂ ਵੱਡੀ ਤੋਪ ਹੈ ਦੀ ਢਲਾਈ ਸ਼ਾਹ ਨਾਦਿਰ ਸ਼ਾਹ ਵਾਲੀ ਜੋ ਉਸ ਵੇਲੇ ਅਹਿਮਦ ਸ਼ਾਹ ਦੁੱਰਾਨੀ ਦਾ ਮੁੱਖ ਵਜ਼ੀਰ ਸੀ ਦੇ ਹੁਕਮ ਨਾਲ ਕਰਵਾਈ। ਤੋਪ ਦੀ ਨਾਲੀ ਦੇ ਬਾਹਰਵਾਰ ਬਾਦਸ਼ਾਹ ਅਤੇ ਬਨਾਉਣ ਵਾਲੇ ਕਾਰੀਗਰ ਦੇ ਨਾਂ ਹੋਰ ਫੁਲੇਰੀ ਸਜਾਵਟ ਨਾਲ ਉੱਕਰੇ ਹੋਏ ਹਨ। ਜ਼ਮਜ਼ਮਾ ਤੋਪ ਤਾਂਬੇ ਤੇ ਪਿੱਤਲ ਦੀ ਬਣਾਈ ਹੋਈ ਹੈ ਜੋ ਲਹੌਰ ਦੇ ਲੋਕਾਂ ਦੇ ਘਰਾਂ ਤੋ ਬਰਤਨਾਂ ਦੇ ਤੌਰ 'ਤੇ ਉਗਰਾਹਿਆ ਗਿਆ ਸੀ। ਕੁਝ ਲਿਖਾਰੀਆਂ ਦਾ ਕਹਿਣਾ ਹੈ ਕਿ ਇਹ ਹਿੰਦੂ ਘਰਾਂ ਤੋਂ ਜਜ਼ੀਏ ਦੇ ਤੌਰ 'ਤੇ ਉਗਰਾਹਿਆ ਗਿਆ ਸੀ। ਅਹਿਮਦ ਸ਼ਾਹ ਨੇ ਇਸ ਤੋਪ ਦੀ ਵਰਤੋ ਪਾਣੀਪਤ ਦੀ 1761 ਦੀ ਲੜਾਈ ਵਿੱਚ ਕੀਤੀ। ਲੜਾਈ ਤੋਂ ਬਾਦ ਇਸ ਤੋਪ ਨੂੰ ਇਰਾਨ ਲਿਜਾਣ ਦੀ ਉਸ ਨੇ ਅਸਫ਼ਲ ਕੋਸ਼ਸ ਕੀਤੀ ਪਰ ਉਹ ਝਨਾਬ ਦੇ ਰਸਤੇ ਵਿੱਚ ਹੀ ਗਾਇਬ ਹੋ ਗਈ। ਭੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਨੇ ਇਹ ਦੂਸਰੀ ਤੋਪ ਅਬਦਾਲੀ ਦੇ ਜਰਨੈਲ ਖਵਾਜਾ ਉਬੇਦ ਕੋਲੌਂ ਹਮਲਾ ਕਰ ਕੇ ਖੋਹ ਲਈ। ਸਿੱਖ ਸਰਦਾਰਾਂ ਨੇ ਇਸ ਦਾ ਨਾਂ ਭੰਗੀਆਂ ਵਾਲੀ ਤੋਪ ਰੱਖਿਆ। ਅਗਲੇ ਕਈ ਸਾਲਾਂ ਵਿੱਚ ਚੜਤ ਸਿੰਘ ਸ਼ੁਕਰਚਕੀਆ, ਲਹਿਣਾ ਸਿੰਘ ਭੰਗੀ, ਝੰਡਾ ਸਿੰਘ ਭੰਗੀ ਆਦਿ ਸਿੱਖ ਸਰਦਾਰਾਂ ਤੇ ਚੱਠੇ ਦੇ ਪਸ਼ਤੂਨਾਂ ਆਦਿ ਦੇ ਹੱਥ ਵਟਾਂਉਦੀ ਹੋਈ ਅਖੀਰ ਵਿੱਚ 1802 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਵਿੱਚ ਆ ਗਈ। ਡਸਕਾ, ਕਸੂਰ, ਵਜ਼ੀਰਾਬਾਦ, ਸੁਲਤਾਨਪੁਰ ਤੇ ਮੁਲਤਾਨ ਦੀਆਂ ਜੰਗਾਂ ਵਿੱਚ ਉਸ ਨੇ ਇਸ ਦਾ ਖੂਬ ਇਸਤੇਮਾਲ ਕੀਤਾ। ਜੰਗਾਂ ਵਿੱਚ ਵਰਤੇ ਜਾਣ ਕਾਰਨ ਇਹ ਤੋਪ ਮੁਲਤਾਨ ਦੀ ਜੰਗ ਤੌਂ ਬਾਦ ਬੁਰੀ ਤਰਾਂ ਵਿਗੜ ਗਈ ਤੇ ਇਸ ਨੂੰ ਲਹੌਰ ਲਿਆ ਕੇ ਦਿੱਲੀ ਗੇਟ ਵਿਖੇ ਟਿਕਾਅ ਦਿੱਤਾ ਗਿਆ। ਤੋਪ ਨੂੰ ਅੱਜਕਲ ਲਾਹੌਰ ਅਜਾਇਬ ਘਰ, ਫਾਈਨ ਆਰਟਸ ਕਾਲਜ ਤੇ ਯੂਨੀਵਰਸਿਟੀ ਦੇ ਵਿਚਕਾਰ ਚੌਰਾਹੇ ਵਿੱਚ ਟਿਕਾਇਆ ਗਿਆ ਹੈ। ਪੰਜਾਬ ਦੀ ਵਾਗ ਡੋਰ ਉਸ ਦੇ ਹੱਥ ਮੰਨੀ ਜਾਂਦੀ ਰਹੀ ਹੈ ਜਿਸ ਕੋਲ ਜ਼ਮਜਮਾ ‘ਅੱਗ ਉਗਲਣ ਵਾਲੀ’ਯਾ “ਅੱਗ ਦੇ ਸਾਹ ਭਰਣ ਵਾਲੀ” ਤੋਪ ਰਹੀ ਹੈ।