ਜ਼ਾਹਿਰ (ਇਸਲਾਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜ਼ਾਹਿਰ ( Arabic: ظاهر ) ਤਫ਼ਸੀਰ ( ਕੁਰਾਨ ਦੀ ਵਿਆਖਿਆ) ਵਿੱਚ ਇੱਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਬਾਹਰੀ ਅਤੇ ਪ੍ਰਗਟ ਹੈ। [1] ਇਸਲਾਮ ਦੀਆਂ ਕੁਝ ਗੁਪਤ ਵਿਆਖਿਆਵਾਂ ਇਹ ਮੰਨਦੀਆਂ ਹਨ ਕਿ ਕੁਰਾਨ ਦਾ ਇੱਕ ਬਾਹਰੀ ਜਾਂ ਸਪੱਸ਼ਟ ਅਰਥ ਹੁੰਦਾ ਹੈ, ਜਿਸਨੂੰ ਜ਼ਾਹਿਰ ਕਿਹਾ ਜਾਂਦਾ ਹੈ, ਪਰ ਇੱਕ ਅੰਤਰੀਵ ਗੁਪਤ ਅਰਥ ਵੀ ਹੈ, ਜਿਸਨੂੰ ਬਾਤਿਨ ਕਿਹਾ ਜਾਂਦਾ ਹੈ, ਜਿਸਦੀ ਵਿਆਖਿਆ ਕੇਵਲ ਗੂੜ੍ਹ ਗਿਆਨ ਨਾਲ਼ ਹੀ ਕੀਤੀ ਜਾ ਸਕਦੀ ਹੈ। ਸ਼ੀਆ ਮੁਸਲਮਾਨਾਂ ਲਈ, ਸਮੇਂ ਦਾ ਇਮਾਮ ਹੀ ਗੁਪਤ ਅਰਥ ਨੂੰ ਸਮਝ ਸਕਦਾ ਹੈ।

ਸੂਫੀਵਾਦ ਵਿਚ ਵਿਅਕਤੀ ਦੇ ਕਿਰਿਆਕਲਾਪ ਜ਼ਾਹਿਰ ਹੈ ਅਤੇ ਦਿਲੀ ਇਰਾਦਾ ਬਾਤਿਨ ਹੈ। [2] ਜ਼ਾਹਿਰ ਸਰੀਰਾਂ ਦੀ ਦੁਨੀਆਂ ਹੈ ਜਦੋਂ ਕਿ ਬਾਤਿਨ ਰੂਹਾਂ ਦੀ ਦੁਨੀਆਂ ਹੈ। ਸੂਫ਼ੀ ਸ਼ਰੀਅਤ ਦੀ ਪਾਲਣਾ ਕਰਨ ਵਾਲੇ ਜ਼ਾਹਿਰ ਨੂੰ ਯਕੀਨੀ ਬਣਾਉਣ ਲਈ ਆਪਣੇ ਰੂਹਾਨੀ ਰਹਿਨੁਮਾ ਦੀ ਮੱਦਦ ਨਾਲ਼ ਬਾਤਿਨ ਦੇ ਸ਼ੁੱਧੀਕਰਨ ਵਿੱਚ ਵਿਸ਼ਵਾਸ ਕਰਦੇ ਹਨ।

ਹਵਾਲੇ[ਸੋਧੋ]

  1. "Zahir - Oxford Islamic Studies Online". University of Oxford. 2008-05-06. Archived from the original on 2015-11-19. Retrieved 2015-12-31.
  2. Bayman, Henry (2003). Exoteric and Esoteric. ISBN 9781556434327.