ਸਮੱਗਰੀ 'ਤੇ ਜਾਓ

ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤੀ ਪੰਜਾਬ ਦੇ ਜ਼ਿਲ੍ਹੇ

ਜ਼ਿਲ੍ਹਾ ਪ੍ਰਸ਼ਾਸਕੀ ਵਿਭਾਗ ਦੀ ਇੱਕ ਕਿਸਮ ਹੈ ਜੋ ਕੁਝ ਦੇਸ਼ਾਂ ਵਿੱਚ ਸਥਾਨਕ ਸਰਕਾਰ ਦੇ ਪ੍ਰਬੰਧ ਹੇਠ ਹੁੰਦੀ ਹੈ ਜ਼ਿਲ੍ਹਾ ਨਾਂ ਨਾਲ ਜਾਣੇ ਜਾਂਦੇ ਖੰਡ ਅਨੇਕਾਂ ਅਕਾਰਾਂ ਦੇ ਹੋ ਸਕਦੇ ਹਨ; ਕੁੱਲ ਖੇਤਰਾਂ ਜਾਂ ਪਰਗਣਿਆਂ ਦੇ ਬਰਾਬਰ, ਬਹੁਤ ਸਾਰੀਆਂ ਨਗਰਪਾਲਿਕਾਵਾਂ ਦੇ ਸਮੂਹ ਜਾਂ ਨਗਰਪਾਲਿਕਾਵਾਂ ਦੇ ਹਿੱਸੇ।

ਭਾਰਤ ਦੇ ਜ਼ਿਲ੍ਹੇ (ਹਿੰਦੀ ज़िला; ਤਾਮਿਲ மாவட்டம்; ਬੰਗਾਲੀ জেলা); ਮਲਿਆਲਮ ജില്ല) ਬਰਤਾਨਵੀ ਰਾਜ ਤੋਂ ਲਈਆਂ ਹੋਈਆਂ ਸਥਾਨਕ ਪ੍ਰਸ਼ਾਸਕੀ ਇਕਾਈਆਂ ਹਨ। ਇਹ ਆਮ ਤੌਰ 'ਤੇ ਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਤੋਂ ਬਾਅਦ ਸਥਾਨਕ ਸਰਕਾਰ-ਪ੍ਰਣਾਲੀ ਦੀ ਕਤਾਰ ਵਿੱਚ ਆਉਂਦੇ ਹਨ। ਲੋੜ ਮੁਤਾਬਕ ਇਹ ਅੱਗੋਂ ਹੋਰ ਪ੍ਰਸ਼ਾਸਕੀ ਵਿਭਾਗਾਂ ਵਿੱਚ ਵੰਡੇ ਹੁੰਦੇ ਹਨ ਜਿਹਨਾਂ ਨੂੰ ਇਲਾਕੇ ਮੁਤਾਬਕ ਤਹਿਸੀਲ ਜਾਂ ਤਾਲੁਕਾ ਕਿਹਾ ਜਾਂਦਾ ਹੈ। ਭਾਰਤ ਦੇ ਬਹੁਤੇ ਜ਼ਿਲ੍ਹਿਆਂ ਦਾ ਨਾਂ ਉਹਨਾਂ ਦੇ ਪ੍ਰਮੁੱਖ ਸ਼ਹਿਰ ਜਾਂ ਕਸਬੇ ਤੋਂ ਪਿਆ ਹੈ।

ਜੂਨ 2012 ਤੱਕ ਭਾਰਤ ਵਿੱਚ 640 ਅਤੇ 2012 ਤੱਕ ਪੰਜਾਬ ਰਾਜ ਵਿੱਚ 22 ਜ਼ਿਲ੍ਹੇ ਹਨ।[1]

ਹਵਾਲੇ

[ਸੋਧੋ]