ਬੰਗਾਲੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੰਗਾਲੀ
বাংলা ਬਾਙਲਾ
বাংলা.svg
ਸ਼ਬਦ "ਬਾਙਲਾ" ਬੰਗਾਲੀ ਲਿਪੀ ਵਿੱਚ
ਜੱਦੀ ਬੁਲਾਰੇ ਬੰਗਲਾਦੇਸ਼, ਭਾਰਤ (ਪੱਛਮੀ ਬੰਗਾਲ); ਮਹੱਤਵਪੂਰਨ ਭਾਈਚਾਰੇ ਸੰਯੁਕਤ ਰਾਜਸ਼ਾਹੀ, ਸੰਯੁਕਤ ਰਾਜ ਅਮਰੀਕਾ, ਪਾਕਿਸਤਾਨ, ਸਾਊਦੀ ਅਰਬ, ਮਲੇਸ਼ੀਆ, ਸਿਏਰਾ ਲਿਓਨ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ, ਮਿਆਂਮਾਰ, ਕੈਨੇਡਾ ਵਿੱਚ
ਮੂਲ ਬੁਲਾਰੇ
20.5 ਕਰੋੜ
ਭਾਸ਼ਾਈ ਪਰਿਵਾਰ
ਲਿਖਤੀ ਪ੍ਰਬੰਧ ਬੰਗਾਲੀ ਲਿਪੀ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ  ਬੰਗਲਾਦੇਸ਼,
 ਭਾਰਤ (ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਬਰਾਕ ਘਾਟੀ) (ਦੱਖਣੀ ਅਸਾਮ ਦੇ ਜ਼ਿਲ੍ਹੇ- ਕਾਸ਼ੜ, ਕਰਿਮਗਂਜ਼ ਅਤੇ ਹਲਾਕਾਂਡੀ)
ਰੈਗੂਲੇਟਰ ਬੰਗਲਾ ਅਕਾਦਮੀ (ਬੰਗਲਾਦੇਸ਼)
ਪੱਛਮੀ ਬੰਗਾਲ ਬੰਗਲਾ ਅਕਾਦਮੀ (ਪੱਛਮੀ ਬੰਗਾਲ)
ਬੋਲੀ ਦਾ ਕੋਡ
ਆਈ.ਐਸ.ਓ 639-1 bn
ਆਈ.ਐਸ.ਓ 639-2 ben
ਆਈ.ਐਸ.ਓ 639-3 ben
ਭਾਸ਼ਾਈਗੋਲਾ 59-AAF-u (including Sylheti etc), 30 varieties: 59-AAF-ua...59-AAF-uk
Bengalispeaking region.png
ਬੰਗਾਲੀ ਬੋਲਣ ਵਾਲਾ ਖੇਤਰ

ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ [ˈbaŋla] ( ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਵੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦੀ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ।[1][2] ਇਸ ਦੇ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।

ਇਤਿਹਾਸ[ਸੋਧੋ]

ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ ਪਾਲੀ ਤੋਂ ਹੋਇਆ ਮੰਨਿਆ ਜਾਂਦਾ ਹੈ ਜੋ ਖ਼ੁਦ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਸਨ।[3] ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ। [4][5] ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ ਅਪਭ੍ਰੰਸ਼ ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ।[6] ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ

ਸਾਹਿਤ[ਸੋਧੋ]

ਮੁੱਖ ਲੇਖ: ਬੰਗਾਲੀ ਸਾਹਿਤ

ਬਾਂਗਲਾ ਸਾਹਿਤ ਅਤਿਅੰਤ ਬਖਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: ਬੰਗਾਲੀ ਸਾਹਿਤ

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਵਾਲੇ[ਸੋਧੋ]

  1. "Statistical Summaries". Ethnologue. 2005. http://www.ethnologue.com/ethno_docs/distribution.asp?by=country. Retrieved on 2007-03-03. 
  2. "Languages spoken by more than 10 million people". Languages spoken by more than 10 million people. Encarta Encyclopedia. 2007. http://encarta.msn.com/media_701500404/Languages_Spoken_by_More_Than_10_Million_People.html. Retrieved on 3 ਮਾਰਚ 2007. 
  3. Oberlies, Thomas Pali: A Grammar of the Language of the Theravāda Tipiṭaka, Walter de Gruyter, 2001.
  4. Shah 1998, p. 11
  5. Keith 1998, p. 187
  6. (Bhattacharya 2000)